Htv Punjabi
Punjab

ਸਿੱਖ ਜੱਥੇਬੰਦੀਆਂ ਨੇ ਸਾਬਕਾ ਡੀਜੀਪੀ ਦੀ ਗ੍ਰਿਫਤਾਰੀ‘ਤੇ ਰੱਖਿਆ ਇਨਾਮ

ਬਲਵੰਤ ਸਿੰਘ ਮੁਲਤਾਨੀ ਕੇਸ ‘ਚ ਜ਼ਮਾਨਤ ਅਰਜ਼ੀ ਰੱਦ ਹੋਣ ਤੋਂ ਮਗਰੋਂ ਸਾਬਕਾ ਡੀਜੀਪੀ ਸੁਮੇਧ ਸੈਣੀ ਰੂਪੋਸ਼ ਹਨ, ਜਿਸ ਤੋਂ ਬਾਅਦ ਹੁਣ ਸਿੱਖ ਜਥੇਬੰਦੀਆਂ ਨੇ ਸੈਣੀ ਦੀ ਗ੍ਰਿਫਤਾਰੀ ਲਈ ਪੁਲਿਸ ਉੱਪਰ ਦਬਾਅ ਬਣਾਇਆ ਹੈ। ਜਿਸ ਦੇ ਚੱਲਦਿਆਂ ਹੁਣ ਪੁਲਿਸ ‘ਤੇ ਇਹ ਵੀ ਸਵਾਲ ਖੜੇ ਹੋ ਰਹੇ ਹਨ ਕਿ ਇੰਨੇ ਦਿਨਾਂ ਬਾਅਦ ਵੀ ਸੈਣੀ ਦੀ ਗਿ੍ਰਫਤਾਰੀ ਕਿਉਂ ਨਹੀਂ ਹੋ ਸਕੀ।


ਦੂਸਰੇ ਪਾਸੇ ਇਸ ਮਾਮਲੇ ‘ਚ ਵਿਸ਼ੇਸ਼ ਸਰਕਾਰੀ ਵਕੀਲ ਸਰਤੇਜ ਸਿੰਘ ਨਰੂਲਾ ਨੇ ਵੀ ਅਦਾਲਤ ‘ਚ ਅਪੀਲ ਦਰਜ ਕਰਨ ਦੀ ਗੱਲ ਕੀਤੀ ਹੈ ਉਨ੍ਹਾਂ ਕਿਹਾ ਹੈ ਕਿ ਜੇਕਰ ਸੈਣੀ ਖੁਦ ਆਤਮ- ਸਮਰਪਣ ਨਹੀਂ ਕਰਦੇ ਜਾਂ ਪੁਲਿਸ ਜਲਦੀ ਉਨ੍ਹਾਂ ਨੂੰ ਗਿ੍ਰਫਤਾਰ ਨਹੀਂ ਕਰਦੀ ਤਾਂ ਸਰਕਾਰ ਵੱਲੋਂ ਉਸ ਨੂੰ ਭਗੌੜਾ ਮੁਲਜ਼ਮ ਐਲਾਨ ਕਰਵਾਉਣ ਲਈ ਅਪੀਲ ਦਾਇਰ ਕੀਤੀ ਜਾਵੇਗੀ। ਦਲ ਖਾਲਸਾ ਵਲੋਂ ਸੈਣੀ ਨੂੰ ਗਿ੍ਰਫਤਾਰ ਕਰਨ ‘ਤੇ ਬਹਾਦਰੀ ਇਨਾਮ ਦਾ ਐਲਾਨ ਕੀਤਾ ਗਿਆ ਹੈ। ਦਲ ਖਾਲਸਾ ਵੱਲੋਂ ਡੀਜੀਪੀ ਦੀ ਗਿ੍ਰਫਤਾਰੀ ਲਈ ਪੋਸਟਰ ਵੀ ਜਾਰੀ ਕੀਤਾ ਹੈ।

ਕਾਬਿਲੇਗੌਰ ਹੈ ਕਿ ਪੋਸਟਰ ‘ਚ ਕਿਲਰ ਐਕਸ ਕੋਟ ਵਾਂਟੇਡ ਲਿਖਿਆ ਹੋਇਆ ਹੈ ਤੇ ਉੁਸ ਦੀ ਤਸਵੀਰ ਲਗਾਈ ਗਈ ਹੈ, ਪੋਸਟਰ ‘ਚ ਉਸਨੂੰ ਕਾਨੂੰਨ ਅਤੇ ਸੂਬੇ ਦਾ ਭਗੌੜਾ ਆਖਿਆ ਹੈ। ਇਸ ਸੰਬੰਧੀ ਪੰਜਾਬ ਅਤੇ ਦਿੱਲੀ ਸਮੇਤ ਹੋਰ ਥਾਵਾਂ ‘ਤੇ ਪੋਸਟਰ ਲਗਾਏ ਗਏ ਹਨ ਅਤੇ ਸੈਣੀ ਨੂੰ ਗਿ੍ਰਫਤਾਰ ਕਰਨ ਵਾਲੇ ਨੂੰ ਗੋਲਡ ਮੈਡਲ ਦਿੱਤਾ ਜਾਵੇਗਾ।

Related posts

70 ਫੀਸਦ ਲੋਕ ਪਿਆਜ਼ ਖਾਣ ਦਾ ਆਹ ਤਰੀਕਾ ਨਹੀਂ ਜਾਣਦੇ Yoodha Singh Talk

htvteam

ਗੈਰ ਸਿੱਖ ਨੂੰ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਬੋਰਡ ਦੇ ਪ੍ਰਬੰਧਕ, ਲਗਾਉਂਣ ‘ਤੇ ਦੇਖੋ ਲੱਖੇ ਸਿਧਾਣੇ ਨੇ ਕੀ ਕਿਹਾ ?

htvteam

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਥਾਣੇ ਦਾ ਕੀਤਾ ਘਿਰਾਓ

htvteam