Htv Punjabi
Uncategorized

ਸਾਬਕਾ ਫੌਜੀ ਦੀ ਕੁੱਟਮਾਰ ਕਰਨ ਵਾਲੇ ਸ਼ਿਵਸੈਨਾ ਦੇ ਵਰਕਰਾਂ ਨੂੰ 14 ਘੰਟਿਆਂ ‘ਚ ਮਿਲੀ ਜ਼ਮਾਨਤ

ਮੁੰਬਈ ‘ਚ ਜਲ ਸੈਨਾ ਦੇ ਸਾਬਕਾ ਅਧਿਕਾਰੀ ਮਦਨ ਸ਼ਰਮਾ ਨਾਲ ਕੁੁੱਟਮਾਰ ਮਾਮਲੇ ‘ਚ ਗਿ੍ਰਫਤਾਰ ਸਾਰੇ ਮੁਲਜ਼ਮਾਂ ਨੂੰ ਜ਼ਮਾਨਤ ਮਿਲ ਗਈ ਹੈ, ਸਾਰੇ ਮੁਲਜ਼ਮਾਂ ਨੂੰ ਪੰਜ ਹਜ਼ਾਰ ਦੇ ਮੁਚਲਕੇ ‘ਤੇ ਜ਼ਮਾਨਤ ਮਿਲੀ ਹੈ, ਕਰੋਨਾ ਮਾਹਾਮਾਰੀ ਦੇ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ‘ਚ ਰੱਖਦੇ ਹੋਏ ਇਹ ਜ਼ਮਾਨਤ ਮਿਲੀ ਹੈ। ਦੂਸਰੇ ਪਾਸੇ ਮਦਨ ਸ਼ਰਮਾ ‘ਤੇ ਹਮਲੇ ਮਾਮਲੇ ‘ਚ 6 ਲੋਕ ਗਿ੍ਰਫਤਾਰ ਕੀਤੇ ਜਾ ਚੁੱਕੇ ਨੇ ਪਰ ਪਰਿਵਾਰਕ ਮੈਂਬਰ ਇਹਨਾਂ ਗਿ੍ਰਫਤਾਰੀਆਂ ਤੋਂ ਸੰਤੁਸ਼ਟ ਨਹੀਂ ਹਨ।

ਮਦਨ ਸ਼ਰਮਾ ਦੇ ਬੇਟੇ ਸਨੀ ਸ਼ਰਮਾ ਨੇ ਕਿਹਾ ਹੈ ਕਿ ਇਹਨਾਂ ਗਿ੍ਰਫਤਾਰੀਆਂ ਤੋਂ ਅਸੀਂ ਸੰਤੁਸ਼ਟ ਨਹੀਂ ਹਾਂ। ਮਹਾਰਾਸ਼ਟਰ ‘ਚ ਰਾਸ਼ਟਰਪਤੀ ਸਾਸ਼ਨ ਲਾਗੂ ਕੀਤਾ ਜਾਣਾ ਚਾਹੀਦਾ ਹੈ ਅਤੇ ਮੁੜ ਤੋਂ ਚੋਣਾਂ ਹੋਣੀਆਂ ਚਾਹੀਦੀਆਂ ਹਨ। ਸਨੀ ਸ਼ਰਮਾ ਨੇ ਕਿਹਾ ਹੈ ਕਿ ਮੇਰੇ ਪਿਤਾ ਸਾਬਕਾ ਜਲ ਸੈਨਿਕ ਹਨ ਪਰ ਕਾਇਰ ਭੀੜ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ।


ਇਸੇ ਦੌਰਾਨ ਮਦਨ ਸ਼ਰਮਾ ਦੇ ਸਮਰਥਨ ‘ਚ ਸਾਬਕਾ ਸੈਨਿਕਾਂ ਦੇ ਸੰਗਠਨ ਕ੍ਰਾਂਤੀ ਫੇਡਰੇਸ਼ਨ ਆਇਆ। ਜ਼ਖਮੀ ਸ਼ਰਮਾ ਹਾਲੇ ਵੀ ਹਸਪਤਾਲ ‘ਚ ਭਰਤੀ ਹਨ। ਸੰਗਠਨ ਦੇ ਮੈਂਬਰਾਂ ਵਲੋਂ ਇਸ ਮਾਮਲੇ ਨੂੰ ਮੁੱਖ ਮੰਤਰੀ ਉਦਵ ਠਾਕਰੇ ਦੇ ਸਾਹਮਣੇ ਰੱਖਣ ਦੀ ਗੱਲ ਕੀਤੀ। ਕ੍ਰਾਂਤੀ ਫੇਡਰੇਸ਼ਨ ਦੇ ਮੈਂਬਰਾਂ ਨੇ ਕਿਹਾ ਕਿ ਅਸੀਂ ਇਹਨਾਂ ਲੋਕਾਂ ਨੂੰ ਜਵਾਬ ਦੇ ਸਕਦੇ ਹਾਂ ਪਰ ਅਸੀਂ ਕਾਨੂੰਨ ਨੂੰ ਆਪਣੇ ਹੱਥਾਂ ‘ਚ ਨਹੀਂ ਲੈਣਾ ਚਾਹੁੰਦੇ। ਉਨ੍ਹਾਂ ਨੇ ਕਿਹਾ ਕਿ ਰਾਜਨੀਤੀ ‘ਚ ਸਾਬਕਾ ਫੌਜੀਆਂ ਨੂੰ ਨਾ ਖਿੱਚੋ ਅਸੀਂ ਦੇਸ਼ ਦੀ ਸਰਹੱਦਾਂ ‘ਤੇ ਰਾਖੀਆਂ ਕਰਨਾ ਜਾਣਦੇ ਹਾਂ।

Related posts

ਬੀਐਮਸੀ ਦੇ ਮੰਗੇ ਹੋਏ ਸਮੇਂ ਤੋਂ ਬਾਅਦ ਬੰਬੇ ਹਾਈਕੋਰਟ ਨੇ ਦਿੱਤਾ ਕਰਾਰਾ ਜਵਾਬ,, ਕੰਗਨਾ ਹੋਈ ਪੂਰੀ ਖੁਸ਼

htvteam

ਦੇਸ਼ ਦੇ ਸਾਰੇ ਹਵਾਈ ਅੱਡਿਆਂ ਅਤੇ ਸਰਹੱਦਾਂ ‘ਤੇ ਮੰਕੀਪੌਕਸ ਲਈ ਅਲਰਟ ਜਾਰੀ

htvteam

ਕੰਗਨਾ ਬਨਾਮ ਉਦਵ ਸਰਕਾਰ, ਗਵਰਨਰ ਐਕਟਿਵ, ਬਾਲੀਵੁੱਡ ‘ਚ ਸਨਸਨੀ ਸ਼ੁਰੂ

htvteam