Htv Punjabi
Entertainment India

ਬੀਐਮਸੀ ਦੇ ਮੰਗੇ ਹੋਏ ਸਮੇਂ ਤੋਂ ਬਾਅਦ ਬੰਬੇ ਹਾਈਕੋਰਟ ਨੇ ਦਿੱਤਾ ਕਰਾਰਾ ਜਵਾਬ,, ਕੰਗਨਾ ਹੋਈ ਪੂਰੀ ਖੁਸ਼

ਵੀਰਵਾਰ ਨੂੰ ਬੰਬੇ ਹਾਈਕੋਰਟ ਨੇ ਕੰਗਨਾ ਦੀ ਪਟੀਸ਼ਨ ‘ਤੇ ਸੁਣਵਾਈ ਕੀਤੀ। ਇਹ ਪਟੀਸ਼ਨ ਕੰਗਨਾ ਨੇ ਬੀਐਮਸੀ ਦੇ ਖਿਲਾਫ ਲਗਾਈ ਸੀ। ਕੋਰਟ ਨੇ ਸੁਣਵਾਈ ਦੇ ਦੌਰਾਨ ਕਿਹਾ ਅੰਸ਼ਕ ਰੂਪ ‘ਚ ਨਸ਼ਟ ਕੀਤੀ ਗਈ ਪ੍ਰਾਪਰਟੀ ਨੂੰ ਇਸ ਤਰ੍ਹਾਂ ਹੀ ਨਹੀਂ ਛੱਡਿਆ ਜਾ ਸਕਦਾ। ਇਸ ‘ਤੇ ਕੱਲ੍ਹ ਸੁਣਵਾਈ ਹੋਵੇਗੀ, ਸੁਣਵਾਈ ਦੇ ਦੌਰਾਨ ਬੈਂਚ ਨੇ ਬੀਐਮਸੀ ‘ਤੇ ਜ਼ੋਰਦਾਰ ਤੰਜ਼ ਕਸਿਆ ਕਿ ਤੁਸੀਂ ਤਾਂ ਬਹੁਤ ਤੇਜ਼ ਹੋ,, ਫਿਰ ਵੀ ਤੁਹਾਨੂੰ ਹੋਰ ਵੀ ਸਮਾਂ ਚਾਹੀਦਾ।

ਕੇਸ ਦੀ ਸੁਣਵਾਈ ਦੇ ਦੌਰਾਨ ਜਸਟਿਸ ਕਾਠਡਲੱਲਾ ਅਤੇ ਜਸਟਿਸ ਆਰਆਈ ਛਾਗਲਾ ਵਲੋਂ ਕਿਹਾ ਗਿਆ ਕਿ ਮਾਨਸੂਨ ਸ਼ੁਰੂ ਹੋ ਚੁੱਕਾ ਹੈ ਅਤੇ ਪ੍ਰਾਪਰਟੀ ਨਸ਼ਟ ਹੋ ਚੁੱਕੇ ਹਨ, ਅਜਿਹੇ ‘ਚ ਹੋਰ ਜਿਆਦਾ ਸੁਣਵਾਈ ਨਹੀਂ ਟਲ ਸਕਦੀ। ਪਟੀਸ਼ਕਰਤਾ ਦੇ ਵਕੀਲ 25 ਸਤੰਬਰ ਤੋਂ ਇਸ ਕੇਸ ‘ਤੇ ਆਪਣਾ ਪੱਖ ਰੱਖ ਸਕਦੇ ਹਨ। ਉੱਥੇ ਹੀ ਸੰਜੇ ਰਾਊਤ ਦੇ ਦਿੱਲੀ ‘ਚ ਹੋਣ ਅਤੇ ਭਾਗਯਵੰਤ ਦੇ ਮੰਗੇ ਸਮੇਂ ਦੇ ਅਨੁਸਾਰ ਉਹਨਾਂ ਮੰਗਲਵਾਰ ਤੱਕ ਦਾ ਸਮਾਂ ਦਿੱਤਾ ਹੈ।


ਕੰਗਨਾ ਤੱਕ ਜਦੋਂ ਕੇਸ ਦੀ ਸੁਣਵਾਈ ਅਤੇ ਉਹਨਾਂ ਦੇ ਪੱਖ ‘ਚ ਕਹੀਂ ਗੱਲ ਪਹੁੰਚੀ ਤਾਂ ਉਹ ਬਹੁਤ ਭਾਵੁਕ ਹੋਈ। ਜਿਸ ਤੋਂ ਬਾਅਦ ਕੰਗਨਾ ਨੇ ਟਵੀਟ ਕੀਤਾ, ਮਾਣਯੋਗ ਮੇਰੀਆਂ ਅੱਖਾਂ ਤੋਂ ਆਸੂ ਆ ਗਏ। ਮੁੰਬਈ ਦੀ ਬਰਸਾਤ ‘ਚ ਮੇਰਾ ਘਰ ਅਸਲੀਅਤ ‘ਚ ਡਿੱਗ ਰਿਹਾ ਹੈ, ਤੁਸੀ ਮੈਨੂੰ ਟੁੱਟੇ ਹੋਏ ਘਰ ਦੇ ਬਾਰੇ ‘ਚ ਇੰਨਾਂ ਸੋਚਿਆ, ਇਹ ਮੇਰੇ ਲਈ ਬਹੁਤ ਹੈ। ਮੇਰੇ ਜ਼ਖਮਾਂ ‘ਤੇ ਮੱਲਮ ਲਗਾਉਣ ਦੇ ਲਈ ਧੰਨਵਾਦ, ਮੈਂਨੂੰ ਉਹ ਵਾਪਿਸ ਮਿਲ ਗਿਆ ਜੋ ਮੈਂ ਸੋਚਿਆ ਸੀ।

Related posts

ਮੁਸਲਿਮ ਭਾਈਚਾਰੇ ਦੇ ਹੱਕ ‘ਚ ਆਈਆਂ ਵਿਸ਼ਵ ਦੀਆਂ ਇਸਲਾਮਿਕ ਤਾਕਤਾਂ, ਭਾਰਤ ਨੂੰ ਵਿਰੁੱਧ ਦਿੱਤਾ ਵੱਡਾ ਬਿਆਨ !

Htv Punjabi

ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਰੇਤ ਦੀ ਨਾਜਾਇਜ਼ ਮਾਈਨਿੰਗ ਬੰਦ ਹੋਵੇਗੀ: ਅਰਵਿੰਦ ਕੇਜਰੀਵਾਲ

htvteam

ਦੇਖੋ ਕਰੋਨਾ ਦਾ ਅਸਰ, ਭਾਰਤੀ ਅਰਥ ਵਿਵਸਥਾ ਕਿਥੋਂ ਕਿੱਥੇ ਆ ਗਈ!

Htv Punjabi