Htv Punjabi
Punjab Sport

ਕ੍ਰਿਕਟਰ ਸੁਰੇਸ਼ ਰੈਨਾ ਪੁੱਜੇ ਪਠਾਨਕੋਟ, ਭੂਆ ਨਾਲ ਕੀਤਾ ਦੁੱਖ ਸਾਝਾਂ

ਪੰਜਾਬ ਪੁਲਿਸ ਕ੍ਰਿਕੇਟਰ ਸੁਰੇਸ਼ ਰੈਨਾ ਦੇ ਫੁੱਫੜ ਦੇ ਕਤਲ ਕਰਨ ਦੇ ਇਲਾਵਾ ਬਾਕੀ ਪਰਿਵਾਰ ਨੂੰ ਜ਼ਖਮੀ ਕਰਨ ਵਾਲੇ ਮੁਲਜ਼ਮਾਂ ਤੱਕ ਪੁੱਜ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰਦਾਤ ਨੂੰ ਖਤਰਨਾਕ ਅੰਰਤਰਾਜੀ ਲੁਟੇਰਾ ਗਿਰੋਹ ਨੇ ਅੰਜ਼ਾਮ ਦਿੱਤਾ। ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਬੁੱਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਸੀ ਇਸ ਮਾਮਲੇ ‘ਚ ਪੁਲਿਸ ਤਿੰਨ ਲੋਕਾਂ ਨੂੰ ਫੜ ਚੁੱਕੀ ਹੈ।

ਡੀਜੀਪੀ ਦਿਨਕਰ ਗੁਪਤਾ ਅਨੁਸਾਰ ਫੜੇ ਗਏ ਮੁਲਜ਼ਮਾਂ ਦੀ ਪਛਾਣ ਰਾਜਸਥਾਨ ਦੇ ਪਿਲਾਨੀ ਨਿਵਾਸੀ ਸਾਵਨ ਓਰਫ ਮੈਚਿੰਗ, ਮੁਹੱਬਤ ਅਤੇ ਸ਼ਾਹਰੁਖਾਨ ਦੇ ਰੂਪ ‘ਚ ਹੋਈ ਹੈ, ਜਿਹੜੇ ਹਾਲ ‘ਚ ਹੀ ਚਿੜਾਵਾ ‘ਚ ਰਹ ਰਹੇ ਸਨ। ਪੁਲਿਸ ਨੇ ਇਸ ਘਟਨਾ ‘ਚ ਠੇਕੇਦਾਰ ਅਸ਼ੋਕ ਕੁਮਾਰ ਦੀ ਸੋਨੇ ਦੀ ਅਗੂੰਠੀ, ਸੋਨੇ ਦੀ ਇਕ ਲੇਡੀਜ਼ ਰਿੰਗ, ਸੋਨੀ ਦੀਆਂ ਦੋ ਲੇਡੀਜ਼ ਚੈਨ ਦੇ ਇਲਾਵਾ 1530 ਰੁਪਏ ਅੇ ਦੋ ਡੰਡੇ ਬਰਾਮਦ ਕੀਤੇ ਹਨ। ਇਹਨਾਂ ਦੇ ਬਾਕੀ 11 ਸਾਥੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।

 

ਕਾਬਿਲੇਗੌਰ ਹੈ ਕਿ ਅੱਜ ਸੁਰੇਸ਼ ਰੈਨਾ ਆਪ ਆਪਣੀ ਭੂਆ ਦੇ ਘਰ ਪਹੁੰਚੇ ਤੇ ਉਹਨਾਂ ਨੇ ਇਸ ਦੁੱਖ ਦੀ ਘੜੀ ‘ਚ ਪਰਿਵਾਰ ਨੂੰ ਦਿਲਾਸਾ ਦਿੱਤਾ। ਇਸ ਦੇ ਨਾਲ ਹੀ ਉਹ ਮੀਡੀਆ ਦੇ ਮੁਖਤਬ ਹੋਏ ਇਸ ਮੌਕੇ ਉਨ੍ਹਾ ਸੂਬੇ ਦੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਅਤੇ ਕਿਹਾ ਪੰਜਾਬ ਪੁਲਿਸ ਇਸ ਕੇਸ ਪ੍ਰਤੀ ਗੰਭੀਰਤਾ ਦਿਖਾ ਰਹੀ ਹੈ।

Related posts

ਆਹ ਪਿੰਡ ਦੀਆਂ ਜਨਾਨੀਆਂ ਦੀਆਂ ਨਿੱਕਲੀਆਂ ਚੀ ਕਾਂ

htvteam

ਕੱਚੀ ਉਮਰ ਦਾ ਮੁੰਡਾ ਲੰਬਾ ਜਿਹਾ ਹਥਿਆਰ ਵਿਖਾ ਭੜਕਾਉਂਦਾ ਸੀ ਜਜ਼ਬਾਤ

htvteam

ਕੈਨੇਡਾ ਗਏ ਪੰਜਾਬੀ ਮੁੰਡੇ ਦਾ ਹੋਇਆ ਭਿਆਨਕ ਐਕਸੀਡੈਂਟ; ਦੇਖੋ ਵੀਡੀਓ

htvteam