ਮੱਧ-ਪ੍ਰਦੇਸ਼ ਵਿੱਚ ਲਵ-ਜਿਹਾਦ ਨੂੰ ਲੈਕੇ ਹੁਣ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਬਿਆਨ ਦਿੱਤਾ । ਉਹਨਾਂ ਕਿਹਾ ਕਿ ਮੱਧ-ਪ੍ਰਦੇਸ਼ ਵਿੱਚ ਲਗਾਤਾਰ ਸਾਹਮਣੇ ਆ ਰਹੇ ਲਵ-ਜ਼ਿਹਾਦ ਦੇ ਮਾਮਲੇ ਨੂੰ ਰੋਕਣ ਲਈ ਮੱਧ-ਪ੍ਰਦੇਸ਼ ਸ਼ਾਸ਼ਨ ਕਾਨੂੰਨ ਲੈਕੇ ਆਵੇਗੀ । ਸਰਕਾਰ ਇਸ ਪ੍ਰਤੀ ਇੱਕ ਨਵਾਂ ਕਾਨੂੰਨ ਬਣਾ ਰਹੀ ਹੈ । ਇਸ ਲਈ ਆਉਣ ਵਾਲੇ ਵਿਧਾਨ-ਸਭਾ ਸ਼ੈਸ਼ਨ ਵਿੱਚ ਬਿੱਲ ਲਿਆਦਾਂ ਜਾਵੇਗਾ ਕਾਨੂੰਨ ਲਿਆਉਣ ਤੋਂ ਬਾਅਦ ਗੈਰ ਜਮਾਨਤੀ ਧਰਾਵਾਂ ਦੇ ਤਹਿਤ ਮਾਮਲਾ ਦਰਜ਼ ਕੀਤਾ ਜਾਵੇਗਾ ਤੇ 5 ਸਾਲ ਦੀ ਸਖਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ । ਇਸ ਵਿੱਚ ਡਰਾਉਣਾ- ਧਮਕਾਉਣਾ ਜ਼ੁਲਮ ਹੋਵੇਗਾ।
ਨਰੋਤਮ ਨੇ ਲਵ-ਜ਼ਿਹਾਦ ਕਨੂੰਨ ਨੂੰ ਲੈਕੇ ਕਿਹਾ ਕਿ ਇਸ਼ਦੇ ਤਹਿਤ ਗੈਰ ਜ਼ਮਾਨਤੀ ਧਰਾਵਾਂ ਵਿੱਚ ਕੇਸ ਦਰਜ ਕੀਤਾ ਜਾਵੇਗਾ ਅਤੇ 5 ਸਾਲ ਦੀ ਸਜਾ ਦਾ ਪ੍ਰਬੰਧ ਰਹੇਗਾ । ਉਹਨਾਂ ਕਿਹਾ ਕਿ ਲਵ ਜ਼ਿਹਾਦ ਵਰਗੇ ਮਾਮਲੇ ਵਿੱਚ ਸਹਿਯੋਗ ਕਰਨ ਵਾਲੇ ਨੂੰ ਵੀ ਉਨਾਂ ਹੀ ਮੁਲਜ਼ਮ ਮੰਨਿਆ ਜਾਵੇਗਾ । ਉਸਨੂੰ ਮੁਲਜ਼ਮ ਸਮਝਦੇ ਹੋਏ ਮੁੱਖ ਮੁਲਜ਼ਮ ਦੇ ਬਰਾਬਰ ਹੀ ਸਜ਼ਾ ਦਿੱਤੀ ਜਾਵੇਗੀ। ਉਹਨਾਂ ਕਿਹਾ ਹੈ ਕਿ ਵਿਆਹ ਕਰਵਾਉਣ ਵਾਲੇ ਨੂੰ ਵੀ ਸਜ਼ਾ ਦੀ ਪੂਰੀ ਵਿਵਸਥਾ ਹੋਵੇਗੀ ।
ਖੁਸ਼ੀ ਨਾਲ ਧਰਮ ਪਰਿਵਰਤਨ ਦੇ ਲਈ ਇੱਕ ਮਹੀਨਾਂ ਪਹਿਲਾਂ ਐਪਲੀਕੇਸ਼ਨ ਦੇਣੀ ਪਵੇਗੀ । ਕਈ ਮਾਮਲਿਆਂ ਵਿੱਚ ਦੇਖਿਆ ਗਿਆ ਹੈ ਕਿ ਕਈ ਨੋਜਵਾਨ ਸਵੈ-ਇੱਛਾ ਨਾਲ ਧਰਮ ਬਦਲ ਕੇ ਵਿਆਹ ਕਰਵਾ ਲੈਦੇਂ ਸਨ। ਇਸ ਮਾਮਲੇ ਨੂੰ ਦੇਖਦੇ ਹੋਏ ਕਾਨੂੰਨ ਦੁਆਰਾ ਇਹ ਵੀ ਵਿਵਸਥਾ ਕੀਤੀ ਗਈ ਹੈ ਕਿ ਜੇਕਰ ਕੋਈ ਸਵੈ-ਇੱਛਾ ਨਾਲ ਧਰਮ ਪਰਿਵਰਤਨ ਵਿਆਹ ਕਰਵਾਉਣਾ ਚਾਹੁੰਦਾ ਹੈ ਤਾਂ ਉਸਨੂੰ ਇੱਕ ਮਹੀਨਾਂ ਪਹਿਲਾਂ ਕਲੈਕਟਰ ਨੂੰ ਐਪਲੀਕੇਸ਼ਨ ਦੇਣੀ ਪਵੇਗੀ। ਧਰਮ ਪਰਿਵਰਤਨ ਦੇ ਵਿਆਹ ਲਈ ਕਲੇਕਟਰ ਦੇ ਐਪਲੀਕੇਸ਼ਨ ਲਾਜ਼ਮੀ ਹੋਵੇਗੀ ਅਤੇ ਬਿਨ੍ਹਾਂ ਐਪਲੀਕੇਸ਼ਨ ਦੇ ਧਰਮ ਪਰਿਵਰਤਨ ਕਰਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ।