Htv Punjabi
Punjab

ਆਉਣ ਵਾਲੇ ਆਹ ਦਿਨ ਦਿੱਲੀ ਲਈ ਹੋ ਸਕਦੇ ਖਤਰਨਾਕ, ਪੰਜਾਬੀ ਹੋਏ ਫਿਰਦੇ ਤੱਤੇ!

ਭਾਰਤੀ ਕਿਸਾਨ ਯੂਨੀਅਨ ਇਕਾਈ ਗੁਰੂਸਰ ਵਲੋਂ ਕਿਸਾਨਾਂ ਨੂੰ 26, 27 ਨਵੰਬਰ ਨੂੰ ਧਰਨੇ ਲਈ ਦਿੱਲੀ ਵੱਲ ਕੂਚ ਕਰਨ ਲਈ ਪ੍ਰੇਰਿਤ ਕਰਨ ਅਤੇ ਕਿਸਾਨ ਮਾਰੂ ਖੇਤੀ ਕਾਨੂੰਨਾਂ ਦੇ ਵਿਰੁੱਧ ਕਾਲੀ ਦਿਵਾਲੀ ਮਨਾਉਂਦਿਆਂ ਲਈ ਪਿੰਡ ਵਿਚ ਵੱਡਾ ਰੋਸ ਮਾਰਚ ਕੱਢਿਆ ਗਿਆ। ਇਸ ਤੋਂ ਪਹਿਲਾਂ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਹਰਮਨ ਸਿੰਘ ਸਿੱਧੂ, ਸਰਬਜੀਤ ਸਿੰਘ, ਸ਼ਿਵਰਾਜ ਸਿੰਘ, ਬੁਟਾ ਸਿੰਘ ਗਿਆਨ, ਬਲਜਿੰਦਰ ਸਿੰਘ ਖਾਲਸਾ ਆਦਿ ਬੁਲਾਰਿਆਂ ਨੇ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਨੂੰ ਅੱਗੇ ਵਧਾਉਂਦਿਆਂ ਸਮੂਹ ਕਿਸਾਨ ਧਿਰਾਂ ਵਲੋਂ 26, 27 ਨਵੰਬਰ ਨੂੰ ਦਿੱਲੀ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਤਾਂ ਜੋ ਕੇਂਦਰ ਸਰਕਾਰ ‘ਤੇ ਦਬਾਅ ਬਣਾ ਕੇ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਯੂਨੀਅਨਾਂ ਵਲੋਂ ਇਸ ਵਾਰ ਕਾਲੀ ਦਿਵਾਲੀ ਮਨਾਈ ਗਈ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਲਈ ਸੱਦਿਆ ਗਿਆ ਸੀ, ਪਰ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦਾ ਮੋਹ ਛੱਡ ਕੇ ਲੋਕਾਂ ਦੇ ਹੱਕ ‘ਚ ਫੈਸਲਾ ਲੈਣ ਲਈ ਤਿਆਰ ਨਹੀਂ, ਸਗੋਂ ਕਿਸਾਨ ਜਥੇਬੰਦੀਆਂ ਨੂੰ ਭਰਮਾਉਣ ਦੀ ਕੋਸਿਸ ਵਿਚ ਹੈ, ਇਸ ਲਈ ਕੇਂਦਰ ਸਰਕਾਰ ਨਾਲ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਬੇਸਿੱਟਾ ਰਹੀਂ ਹੈ। ਆਗੂਆਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਆਪਣੀਆਂ ਮੰਗਾਂ ਮਨਵਾਏ ਬਿਨ੍ਹਾਂ ਪਿੱਛੇ ਨਹੀਂ ਹਟਣ ਵਾਲੀਆਂ ਨਹੀਂ, ਇਸ ਲਈ 26-27 ਨਵੰਬਰ ਨੂੰ ਦਿੱਲੀ ਵਿਖੇ ਦੇਸ਼ ਪੱਧਰਾ ਧਰਨਾ ਦਿੱਤਾ ਜਾ ਰਿਹਾ ਹੈ।

Related posts

ਕਰੋਨਾ ਸਖਤੀ `ਚ ਸ਼ਹਿਰ ਵਾਸੀਆਂ ਨੂੰ ਘੇਰਦੇ ਹੋਏ ਪੁਲਿਸੀਏ!

htvteam

ਸੌਣ ਤੋਂ ਪਹਿਲਾਂ ਬਣਾਕੇ ਪੀਓ ਆਹ ਕਰਾਮਾਤੀ ਦੁੱਧ ਸਵੇਰ ਤੱਕ ਦੇਖੋ ਜਾਦੂ

htvteam

ਲੁਟੇਰਿਆਂ ਦਾ ਸਾਹਮਣਾ ਕਰਨ ਵਾਲੀ ਕੁਸਮ ਨੂੰ ਮਿਲੇ ਡੀਸੀ ਵੱਲੋਂ ਇੰਨੇ ਪੈਸੇ, ਨਾਲੇ ਬਣੀ ਬ੍ਰਾਂਡ ਅੰਬੇਸਡਰ

htvteam