ਕਰੋਨਾ ਦੀ ਵੈਕਸੀਨ ਆਉਣ ਤੋਂ ਪਹਿਲਾਂ ਹੀ ਦੁਨੀਆਂ ਦੇ ਬਹੁਤ ਸਾਰੇ ਅਮੀਰ ਦੇਸ਼ਾਂ ਨੇ ਇਸਨੂੰ ਜਮਾਂ ਕਰਨਾ ਸ਼ੁਰੂ ਕਰ ਦਿੱਤਾ ਹੈ.. ਅਮਰੀਕਾ ਤੇ ਬ੍ਰਿਟੇਨ ਵਰਗੇ ਦੇਸ਼ਾਂ ਨੇ ਪ੍ਰਤੀ ਵਿਅਕਤੀ ਪੰਜ-ਪੰਜ ਡੋਜ ਤੱਕ ਦੀ ਵੈਕਸੀਨ ਦੀ ਪ੍ਰੀ-ਬੁਕਿੰਗ ਕਰਵਾ ਰੱਖੀ ਹੈ । ਇਸ ਗੱਲ ਨੂੰ ਲੈਕੇ ਵਿਸ਼ਵ ਸਿਹਤ ਸੰਸਥਾ ਵੀ ਨਾਰਾਜ਼ ਹੈ। ਵਿਸ਼ਵ ਸਿਹਤ ਸੰਸਥਾਂ ਦੇ ਡਾਕਟਰ ਜਰਨਲ ਡਾ. ਟੇਡਰੋਸ ਐਡਮਨੈਮ ਗੈਬਰੇਸ ਦੁਆਰਾ ਕਿਹਾ ਗਿਆ ਹੈ ਕਿ ਵੈਕਸੀਨ ਰਾਸ਼ਟਰਵਾਦ ਇਸ ਗਲੋਬਲ ਮਹਾਂਮਾਰੀ ਨੂੰ ਘੱਟ ਨਹੀਂ ਕਰੇਗਾ ਸਗੋਂ ਇਸਨੂੰ ਹੋਰ ਫੈਲਾਅ ਦੇਵੇਗਾ।
ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੇਸ਼ ਦੀ ਆਬਾਦੀ ਦੁਨੀਆਂ ਦੀ 13 ਫੀਸਦੀ ਹੈ, ਪਰ ਇਹਨਾਂ ਦੁਆਰਾ ਵੈਕਸੀਨ ਦੀ ਡੋਜ 50 ਫੀਸਦੀ ਤੋਂ ਵੱਧ ਬੁੱਕ ਕੀਤੀ ਗਈ ਹੈ। ਵੈਕਸੀਨ ਦੀ ਡੋਜ ਨੂੰ ਲੈਕੇ ਵੱਡੇ ਦੇਸ਼ਾਂ ਦੇ ਇਸ ਰਵੀਏ ਦੀ ਕੀਮਤ ਹੋਰ ਦੇਸ਼ਾਂ ਨੂੰ ਚਕੋਣੀ ਪੈ ਸਕਦੀ ਹੈ ।

ਬਿਜ਼ਨਸ ਟਰੂਡੋ ਦੀ ਇੱਕ ਰਿਪੋਰਟ ਅਨੁਸਾਰ, ਅਮਰੀਕਾ ਨੇ 2400 ਮਿਲਿਅਨ ਡੋਜ, ਯੂਰੋਪਿਆ ਨੇ 2065 ਮਿਲਿਅਨ ਡੋਜ, ਬ੍ਰਿਟੇਨ ਨੇ 380 ਮਿਲਿਅਨ ਡੋਜ, ਕਨੇਡਾ ਨੇ 338 ਮਿਲਿਅਨ ਡੋਜ, ਇੰਡੋਨੇਸ਼ਿਆ ਨੇ 328 ਮਿਲਿਅਨ ਡੋਜ, ਚੀਨ ਨੇ 300 ਮਿਲਿਅਨ ਡੋਜ ਅਤੇ ਜਾਪਾਨ ਨੇ 290 ਮਿਲਿਅਨ ਡੋਜ ਦੀ ਪ੍ਰੀ-ਬੁਕਿੰਗ ਕਰ ਰੱਖੀ ਹੈ ਜਦੋਂ ਕਿ ਦੁਨਿਆਂ ਦੇ ਗਰੀਬ ਦੇਸ਼ਾਂ ਲਈ ਇਹ ਡੋਜ 3200 ਮਿਲਿਅਨ ਹੈ।