Htv Punjabi
International Tech

ਭਾਰਤੀ ਐਸਟ੍ਰੋਨਾਟ ਨੂੰ ਸਨਮਾਨ: ਅਮਰੀਕਨ ਕੰਪਨੀ ਨੇ ਸਪੇਸਕ੍ਰਾਫਟ ਦਾ ਨਾਮ ਰੱਖਿਆ ਕਲਪਨਾ ਚਾਵਲਾ, ਦੱਸੀ ਖਾਸ ਵਜ੍ਹਾ

ਅਮਰੀਕਾ ਨੇ ਇੱਕ ਕਮਰਸ਼ਿਅਲ ਕਾਰਗੋ ਸਪੇਸਕ੍ਰਾਫਟ ਦਾ ਨਾਮ ਭਾਰਤੀ ਐਸਟ੍ਰੋਨਾਟ ਕਲਪਨਾ ਚਾਵਲਾ ਦੇ ਨਾਮ ‘ਤੇ ਰੱਖਿਆ ਹੈ। ਅਮਰੀਕਨ ਏਅਰਸਪੇਸ ਕੰਪਨੀ ਨਾਥੋਰੋਪ ਗ੍ਰੋਮੈਨ ਨੇ ਬੁੱਧਵਾਰ ਨੂੰ ਇਸਦਾ ਐਲਾਨ ਕੀਤਾ। ਕੰਪਨੀ ਨੇ ਕਿਹਾ,’ ਅਸੀਂ ਨਾਸਾ ਦੀ ਭਾਰਤੀ ਮੂਲ ਦੀ ਪਹਿਲੀ ਮਹਿਲਾ ਐਸਟਰੋਨਾਟ ਕਲਪਨਾ ਚਾਵਲਾ ਨੂੰ ਸਨਮਾਨ ਦੇਣ ਦੇ ਲਈ ਆਪਣੇ ਅਗਲੇ ਸਿਗ੍ਰਸ ਕੈਪਸੂਲ ਦਾ ਨਾਲ ‘ਐਸ ਐਸ ਕਲਪਨਾ ਚਾਵਲਾ’ ਰੱਖਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ 2001 ‘ਚ ਕੋਲੰਬਿਆ ਸਪੇਸ ਮਿਸ਼ਨ ਦੇ ਲਈ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ ਸੀ। ਹਿਊਨ ਸਪੇਸ ਫਲਾਈਟ ਦੇ ਖੇਤਰ ‘ਚ ਉਨ੍ਹਾਂ ਦਾ ਕੰਮ ਲੰਬੇ ਸਮੇਂ ਤੱਕ ਯਾਦ ਰੱਖਿਆ ਜਾਵੇਗਾ।

 

ਕੰਪਨੀ ਨੇ ਆਪਣੀ ਵੈੱਬਸਾਈਟ ‘ਤੇ ਲਿਖਿਆ- ਨਾਥੋਰੋਪ ਗ੍ਰੁਮੈਨ ਹਰ ਬਾਰ ਆਪਣੇ ਸਪੇਸਕ੍ਰਾਫਟ ਨਾਮ ਅਜਿਹੇ ਲੋਕਾਂ ‘ਤੇ ਰੱਖਦਾ ਹੈ, ਜਿਹਨਾਂ ਨੇ ਪੁਲਾੜ ਦੇ ਖੇਤਰ ‘ਚ ਸ਼ਾਨਦਾਰ ਕੰਮ ਕੀਤਾ ਹੈ। ਸਾਨੂੰ ਆਪਣੇ ਸਪੇਸਕ੍ਰਾਫਟ ਦਾ ਨਾਮ ਕਲਪਨਾ ਚਾਵਲਾ ਦੇ ਨਾਮ ‘ਤੇ ਰੱਖਣ ‘ਤੇ ਮਾਣ ਮਹਿਸੂਸ ਹੋ ਰਿਹਾ ਹੈ।

ਇਹ ਸਪੇਸਕ੍ਰਾਫਟ 29 ਸਤੰਬਰ ਨੂੰ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਲਈ ਲਾਂਚ ਕੀਤਾ ਜਾਵੇਗਾ। ਇਸ ਮਿਸ਼ਨ ਦਾ ਨਾਮ ਐਨਜੀ-14 ਰੱਖਿਆ ਗਿਆ ਹੈ। ਇਸ ਨੂੰ ਕੰਪਨੀ ਦੇ ਅੰਟਾਰੇਸ ਰਾਕੇਟ ਦੀ ਮਦਦ ਨਾਲ ਲਾਂਚ ਕੀਤਾ ਜਾਵੇਗਾ। ਲਾਂਚਿੰਗ ਵਰਜੀਨੀਆ ‘ਚ ਸਥਿਤ ਨਾਸਾ ਦੇ ਸਪੇਸ ਸੈਂਟਰ ਤੋਂ ਹੋਵੇਗੀ। ਇਹ ਦੋ ਦਿਨ ਦੇ ਬਾਅਦ ਇੰਟਰਨੈਸ਼ਨਲ ਸਪੇਸ ਸਟੇਸ਼ਨ ਪਹੁੰਚ ਜਾਵੇਗਾ।

Related posts

ਬਿਗਾਨੇ ਮੁਲਕ ‘ਚ ਸਿੱਖ ਪਰਿਵਾਰਾਂ ਨੂੰ ਮਿਲ ਰਹੇ ਧਮਕੀਆਂ ਭਰੇ ਪੱਤਰ

htvteam

ਏਸ ਧੀ ਦੇ ਜ਼ਜਬੇ ਨੂੰ ਦੇਖ ਤੁਸੀ ਵੀ ਕਹੋਂਗੇ ਵਾਹ-ਵਾਹ ਕਿਆ ਬਾਤ

htvteam

ਜਹਾਜ ‘ਚ ਪੰਜਾਬੀ ਮੁੰਡੇ ਨੇ ਦਿਖਾਇਆ ਕਰਤਬ; ਦੇਖੋ ਵੀਡੀਓ

htvteam