Htv Punjabi
Punjab

ਲਓ ਜੀ ਇਕ ਵਾਰ ਫਿਰ ਇਸ ਤਰੀਖ ਨੂੰ ਬੰਦ ਦਾ ਸੱਦਾ?

ਇਕ ਪਾਸੇ ਕੇਂਦਰ ਸਰਕਾਰ ਦੀ ਕਿਸਾਨਾਂ ਨਾਲ ਠਣੀ ਹੋਈ ਹੈ . ਉੱਧਰ ਹੁਣ ਕੇਂਦਰ ਸਰਕਾਰ ਵੱਲੋਂ ਆਯੁਰਵੈਦਿਕ ਡਾਕਟਰਾਂ ਨੂੰ ਵੀ ਆਪ੍ਰੇਸ਼ਨ ਕਰਨ ਦੀ ਇਜਾਜ਼ਤ ਦੇਣ ਤੋਂ ਬਾਅਦ ਇੰਡੀਅਨ ਮੈਡੀਕਲ ਐਸੋਸੀਏਸ਼ਨ ਇਸ ਉੱਪਰ ਕੜਾ ਰੁਖ ਅਪਣਾ ਰਹੀ ਹੈ . ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ 11 ਦਸੰਬਰ ਨੂੰ ਪੂਰੇ ਦੇਸ਼ ਦੇ ਹਸਪਤਾਲਾਂ ਵਿੱਚ ਜਨਰਲ ਓਪੀਡੀ ਦੇ ਮਰੀਜ਼ ਦੇਖਣ ਤੋਂ ਮਨ੍ਹਾ ਕਰਦੇ ਹੋਏ ਇਕ ਦਿਨ ਦੀ ਹੜਤਾਲ ਦਾ ਐਲਾਨ ਕੀਤਾ ਗਿਆ ਹੈ .

ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਡਾ ਨਵਜੋਤ ਦਹੀਆ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਕਦਮ ਖ਼ਿਲਾਫ਼ 11 ਦਸੰਬਰ ਨੂੰ ਪੂਰੇ ਦੇਸ਼ ਵਿੱਚ ਡਾਕਟਰ ਇੱਕ ਦਿਨ ਦੀ ਹੜਤਾਲ ਕਰਨਗੇ ਅਤੇ ਸਰਕਾਰ ਨੂੰ ਇਸ ਬਾਰੇ ਸਚੇਤ ਕਰਨਗੇ ਕਿ ਜੋ ਕਦਮ ਸਰਕਾਰ ਨੇ ਉਠਾਇਆ ਹੈ ਉਹ ਉਨ੍ਹਾਂ ਨੂੰ ਮਨਜ਼ੂਰ ਨਹੀਂ .

ਡਾ ਨਵਜੋਤ ਦਹੀਆ ਨੇ ਦੱਸਿਆ ਕਿ 11 ਦਸੰਬਰ ਨੂੰ ਓਪੀਡੀ ਤੋਂ ਅਲਾਵਾ ਕੋਰੋਨਾ ਦੇ ਮਰੀਜ਼ਾਂ ਅਤੇ ਐਮਰਜੈਂਸੀ ਵਿਚ ਆਏ ਮਰੀਜ਼ਾਂ ਦਾ ਇਲਾਜ ਰੋਜ਼ ਦੀ ਤਰ੍ਹਾਂ ਹੀ ਚੱਲੇਗਾ

Related posts

ਕਾਰ ਬਾਈਕ ਨੂੰ ਘਸੀਟਦੇ ਹੋਏ ਕੈਂਟਰ ‘ਚ ਜਾ ਵੱਜੀ

Htv Punjabi

ਹੋਟਲ ਦੇ ਕਮਰੇ ‘ਚ ਮਾਪਿਆਂ ਆਪਣੀਆਂ ਹੀ ਧੀਆਂ ਨਾਲ ਕੀਤਾ ਆਹ ਕੰਮ

htvteam

ਹਸਪਤਾਲ ‘ਚ ਇਲਾਜ ਕਰਵਾਉਂਣ ਆਇਆ ਸੱਪ, ਫੇਰ ਡਾਕਟਰ ਅਤੇ ਨਰਸਾਂ ਫ਼ਿਰਨ ਭੱਜੀਆਂ

htvteam