Htv Punjabi
Punjab

ਕਾਰ ਬਾਈਕ ਨੂੰ ਘਸੀਟਦੇ ਹੋਏ ਕੈਂਟਰ ‘ਚ ਜਾ ਵੱਜੀ

ਬਠਿੰਡਾ : ਬਠਿੰਡਾ ਮਾਨਸਾ ਰੋਡ ਸਥਿਤ ਜੱਸੀ ਚੌਂਕ ਦੇ ਕੋਲ ਸੋਮਵਾਰ ਸ਼ਾਮ ਸਾਢੇ ਚਾਰ ਵਜੇ ਦੇ ਕਰੀਬ ਹੋਏ ਇੱਕ ਸੜਕ ਹਾਦਸੇ ਵਿੱਚ 2 ਲੋਕਾਂ ਦੀ ਜਾਨ ਚਲੀ ਗਈ ਜਦਕਿ ਇੱਕ ਜ਼ਖ਼ਮੀ ਹੋ ਗਿਆ l ਮਰਟ ਵਾਲਿਆਂ ਵਿੱਚ ਇੱਕ ਹਰਿਆਣਾ ਦੇ ਫਰੀਦਾਬਾਦ ਤੋਂ ਹੈ ਜਦਕਿ ਦੂਸਰਾ ਬਠਿੰਡਾ ਦੇ ਪਿੰਡ ਮੁਲਤਾਨੀਆ ਦਾ ਰਹਿਣ ਵਾਲਾ ਸੀ l ਮ੍ਰਿਤਕਾਂ ਦੀ ਪਹਿਚਾਣ ਸੰਪੂਰਨ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਪਿੰਡ ਸੁਲਤਾਨੀਆ ਅਤੇ ਅਮਿਤ ਕੁਮਾਰ ਨਿਵਾਸੀ ਖੇੜੀ ਕਲਿਆਣ ਫਰੀਦਾਬਾਦ ਹਰਿਆਣ ਦੇ ਰੂਪ ਵਿੱਚ ਹੋਈ l ਜ਼ਖ਼ਮੀ ਕਾਰ ਚਾਲਮ ਦੀ ਸ਼ਿਨਾਖਤ ਲਵੀਸ਼ ਅਰੋੜਹ ਜਿੰਦਰ ਕੁਮਾਰ ਵਾਸੀ ਕਲਪਤਰੂ ਅਸਟੇਟ ਪਿੰਪਵੇ ਗੁਰਵ ਪੂਰਣ ਜ਼ਿਲ੍ਹਾ ਮਹਾਂਰਾਸ਼ਟਰ ਦੇ ਤੌਰ ‘ਤੇ ਹੋਈ ਜੋ ਅਮਿਤ ਦੇ ਨਾਲ ਕਾਰ ਵਿੱਚ ਸਵਾਰ ਸੀ l ਥਾਣਾ ਕੋਟਸ਼ਮੀਰ ਚੌਂਕੀ ਪੁਲਿਸ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਣ ਦੇ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ l ਮ੍ਰਿਤਕ ਲੋਕਾਂ ਨੂੰ ਸਹਾਰਾ ਵਰਕਰਾਂ ਨੇ ਪੋਸਟਮਾਰਟਮ ਦੇ ਲਈ ਸਿਵਿਲ ਹਸਪਤਾਲ ਦੀ ਮੋਰਚਰੀ ਵਿੱਚ ਪਹੁੰਚਾਇਆ l ਪੁਲਿਸ ਨੇ ਹਾਦਸੇ ਦੀ ਜਾਣਕਾਰੀ ਮ੍ਰਿਤਕ ਦੇ ਰਿਸ਼ਤੇਦਾਰਾਂ ਨੂੰ ਦਿੱਤੀ l ਮੰਗਲਵਾਰ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਆਉਣ ‘ਤੇ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ l

Related posts

ਇਸ ਬਜ਼ੁਰਗ ਦੀ ਹੱਤਿਆ ਕਰਨ ਵਾਲੇ 5 ਨੌਜਵਾਨਾਂ ਨੂੰ ਉਮਰਕੈਦ

Htv Punjabi

ਪਤਨੀ ਨੂੰ ਛੱਡ ਪਤੀ ਦੂਸਰੀ ਲੜਕੀ ਨਾਲ ਹੋਟਲ ‘ਚ ਮਨਾ ਰਹੇ ਸੀ ਰੰਗ ਰਲੀਆਂ, ਉਪਰੋਂ ਪਹੁੰਚ ਗਏ ਨਿਹੰਗ ਪਾਤਾ ਗਾਹ

htvteam

ਸਾਬਕਾ ਆਈਏਐਸ ਅਧਿਕਾਰੀ ਨਾਲ ਕੀਤੀ ਸੀ ਧੋਖਾਧੜੀ? ਆਪ ਆਗੂ ਯੋਗੇਸ਼ ਸ਼ਰਮਾਂ ਤੇ ਪੁਲਿਸ ਨੇ ਕੀਤੀ ਵੱਡੀ ਕਾਰਵਾਈ! ਮੈਡੀਕਲ ਕਰਵਾ ਕੇ ਸੁਖੀ ਕੀਂ ਕਰਨ ਵਾਲੇ ਨੇ

Htv Punjabi

Leave a Comment