Htv Punjabi
Punjab Religion

ਜਦੋਂ 6 ਪੋਹ ਦੀ ਰਾਤ ਨੂੰ ਸਤਿਗੁਰੂ ਜੀ ਨੇ ਅਨੰਦਗੜ੍ਹ ਦਾ ਕਿਲ੍ਹਾ ਤਿਆਗਿਆ…

ਦਸ਼ਮੇਸ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸਹਾਦਤ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵਲੋਂ ਗੁਰਦੁਆਰਾ ਜੋਤੀ ਸਰੂਪ ਵਿਖੇ ਗੁਰਮਿਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਰਾਗੀ ਜੱਥੇ ਅਤੇ ਕਥਾ ਵਾਚਕ ਭਾਈ ਪਿੰਦਰਪਾਲ ਸਿੰਘ, ਹੱਡ ਗੰਰਥੀ ਭਾਈ ਹਰਪਾਲ ਸਿੰਘ, ਭਾਈ ਰਵਿੰਦਰ ਸਿੰਘ ਅਤੇ ਭਾਈ ਸੁਖਜਿੰਦਰ ਸਿੰਘ ਕਥਾ ਕੀਰਤਨ ਰਾਹੀ ਸੰਗਤ ਨੂੰ ਨਿਹਾਲ ਕੀਤਾ ਗਿਆ।

ਭਾਈ ਪਿੰਦਰਪਾਲ ਸਿੰਘ ਨੇ ਦਸਿਆ ਕਿ 6 ਪੋਹ ਦੀ ਰਾਤ ਨੂੰ ਸਤਿਗੁਰੂ ਜੀ ਨੇ ਅਨੰਦਗੜ ਸਾਹਿਬ ਦਾ ਕਿਲਾ ਤਿਆਗਿਆ ਤੇ 7 ਪੋਹ ਸਵਰੇ ਨੂੰ ਸਰਸਾ ਪਾਰ ਕੀਤੀ ਤੇ ਪਰਵਾਰ ਵਿਛੋੜਾ ਹੋਇਆ ਤੇ ਸ਼ਾਮ ਨੂੰ ਗੁਰੂ ਸਾਹਿਬ ਚਮਕੌਰ ਦੀ ਗੜੀ ਪੁੱਜੇ ਸੀ ਅਤੇ 8 ਪੋਹ ਨੂੰ ਯੂਦ ਹੋਇਆ ਵੱਡੇ ਸਾਹਿਬਜਾਦੇ ਤਿੰਨ ਪਿਆਰੇ ਤੇ ਹੋਰ ਸਿੰਘ ਸ਼ਹੀਦ ਹੋਏ । ਉਨਾਂ ਦਸਿਆ ਕਿ 7 ਪੋਹ ਨੂੰ ਕੁੰਮੇ ਮਾਸਕੀ ਰੁਕੇ ਅਤੇ 8 ਨੂੰ ਗੰਗੂ ਦੇ ਘਰ ਤੇ 9 ਨੂੰ ਮੋਰਿੰਡਾ ਵਿਚ ਛੋਟੇ ਸਾਹਿਬਜਾਦੇ ਤੇ ਮਾਤਾ ਜੀ ਨੂੰ ਕੈਦ ਕੀਤਾ ਅਤੇ 10, 11 , 12 ਅਤੇ 13 ਪੋਹ ਨੂੰ ਤਸੀਹੇ ਦੇਕੇ ਸਾਹਿਬਜਾਦੇ ਅਤੇ ਮਾਤਾ ਜੀ ਨੂੰ ਸ਼ਹੀਦ ਕੀਤਾ ਗਿਆ। ਉਨਾਂ ਕਿਹਾ ਕਿ ਦੇਸਾ ਵਿਦੇਸ਼ਾ ਵਿਚ ਬੈਠੀ ਸਿੱਖ ਸੰਗਤ ਸ਼ਹੀਦੀ ਦਿਹਾੜੇ ਵਿਚ ਹਾਜਰੀ ਲਗਾਕੇ ਆਪਣਾ ਜੀਵਨ ਸਫਲ ਕਰੇ, ਤਾ ਜੋ ਨੌਜਵਾਨਾਂ ਨੂੰ ਸ਼ਹੀਦਾ ਦੀ ਕੁਬਾਈ ਪ੍ਰਤੀ ਜਾਣਕਾਰੀ ਮਿਲ ਸਕੇ।

Related posts

ਜੇਕਰ ਹੁਣ ਬੱਚਿਆਂ ਨੇ ਕੀਤੀ ਅਜਿਹੀ ਗਲਤੀ ਤਾਂ ਮਾਪਿਆਂ ਨੂੰ ਖਾਣੀ ਪੈ ਸਕਦੀ ਜੇਲ੍ਹ ਹਵਾ

htvteam

ਲਓ ਜੀ ਮੁੰਡਿਆਂ ਕੋਲ ਕੋਰੋਨਾ ਵਾਰਡ ‘ਚ ਵੜ੍ਹ ਗਿਆ ਖੁਸਰਾ, ਮੂੰਹ ਢਕੀ ਸੋਹਣੇ ਖੁਸਰੇ ਨੇ ਡੰਡੇ ਨਾਲ ਕੀਤਾ ਅਜਿਹਾ ਕੰਮ, ਅੱਗੋਂ ਮਸਤ ਗਏ ਨੌਜਵਾਨ ਮਰੀਜ਼, ਕਹਿੰਦੇ ਐਂਵੇ ਨੀ.. ਐਂਵੇ ਕਰ!

Htv Punjabi

ਦੇਖੋ ਮੁੰਡਿਆਂ ਨੇ ਗੁਰੂ ਦੀ ਨਗਰੀ ‘ਚ ਕੀ ਕਰਤਾ

htvteam