Htv Punjabi
Punjab

ਵੱਖਰਾ ਹੋਵੇਗਾ ਇਸ ਥਾਂ ‘ਤੇ ਬਣਨ ਵਾਲਾ ਪੁਲਿਸ ਥਾਣਾ!

ਪੁਲਿਸ ਜ਼ਿਲ੍ਹਾ ਖੰਨਾ ਅਧੀਨ ਦੋਰਾਹਾ ਸ਼ਹਿਰ ਜੋ ਕਿ ਇਲਾਕੇ ਦੇ ਇੱਕ ਨਾਮੀ ਸ਼ਹਿਰ ਵਜੋਂ ਜਾਣਿਆਂ ਜਾਂਦਾ ਹੈ ਅਤੇ ਪਿਛਲੇ ਲੰਮੇ ਸਮੇਂ ਤੋਂ ਇਲਾਕੇ ਦੇ ਲੋਕਾਂ ਅਤੇ ਸ਼ਹਿਰ ਨਿਵਾਸੀਆਂ ਦੀ ਇੱਕ ਵੱਡੀ ਮੰਗ ਸੀ ਕਿ ਦੋਰਾਹਾ ਪੁਲਿਸ ਥਾਣਾ ਜੋ ਕਿ ਦੋਰਾਹਾ ਸ਼ਹਿਰ ਦੇ ਵਿਚਕਾਰ ਇੱਕ ਛੋਟੀ ਜਿਹੀ ਇਮਾਰਤ ਚ’ ਬਣਿਆ ਹੋਇਆ ਹੈ ਉਸ ਨੂੰ ਬਾਹਰ ਕਿਸੇ ਢੁੱਕਵੀਂ ਥਾਂ ਤੇ ਲਿਆਂਦਾ ਜਾਵੇ। ਤੇ ਲੋਕਾਂ ਦੀ ਮੰਗ ਨੂੰ ਬੂਰ ਪੈਗਿਆ। ਜਦੋਂ ਅੜ੍ਹੈਚਾਂ ਚੌਂਕ ਨੇੜੇ ਕਰੀਬ ਦੋ ਏਕੜ ਜਗਾ ਵਿੱਚ ਨਵੇਂ ਪੁਲਸ ਥਾਂਣਾ ਦੋਰਾਹਾ ਦੀ ਦੋ ਮੰਜਲੀ ਇਮਾਰਤ ਦੀ ਉਸਾਰੀ ਦਾ ਕੰਮ ਸੁਰੂ ਕਰ ਦਿੱੱਤਾ ਗਿਆ।

 

ਜਿਸਦੀ ਉਦਘਾਟਨ ਵਿਧਾਨ ਸਭਾ ਹਲਕਾ ਪਾਇਲ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਅਤੇ ਐਸ ਐਸ ਪੀ ਖੰਨਾ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਵਿਸ਼ੇਸ਼ ਤੌਰ ਤੇ ਪੁੱਜ ਕੇ ਕੀਤਾ ਜਿਨ੍ਹਾਂ ਕਹੀ ਨਾਲ ਟੱਕ ਲਗਾ ਕੇ ਇਮਾਰਤ ਦੀ ਉਸਾਰੀ ਦੀ ਸ਼ੁੱਭ ਆਰੰਭ ਤਾ ਕਰਵਾਈ। ਇਸ ਸਮੇਂ ਉਨ੍ਹਾਂ ਦੇ ਨਾਮ ਡੀ ਐਸ ਪੀ ਪਾਇਲ ਹਰਦੀਪ ਸਿੰਘ ਚੀਮਾਂ ਅਤੇ ਐਸ ਐਚ ਉ ਦੋਰਾਹਾ ਨਛੱਤਰ ਸਿੰਘ ਵੀ ਮੋਜੂਦ ਸਨ। ਇਸ ਸਮੇਂ ਡੀ ਐਸ ਪੀ ਹਰਦੀਪ ਸਿੰਘ ਚੀਮਾਂ ਅਤੇ ਐਸ ਐਚ ਉ ਦੋਰਾਹਾ ਨਛੱਤਰ ਸਿੰਘ ਨੇ ਦੱਸਿਆ ਕਿ 2 ਏਕੜ੍ਹ ਵਿੱਚ ਬਣਾਏ ਜਾ ਰਹੇ ਇਸ ਪੁਲਸ ਥਾਂਣੇ ਦੀ ਨਵੀਂ ਇਮਾਰਤ ਕਰੀਬ 12 ਹਜਾਰ ਸਕੇਅਰ ਫੁੱਟ ਏਰੀਏ ਕਵਰ ਕੀਤੀ ਜਾਵੇਗੀ।

 

ਜੋ ਕਿ ਅਤਿਆਧੁਨਿਕ ਤਰੀਕੇ ਨਾਲ ਨਵੇਂ ਮਾਡਲ ਵਿੱਚ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਦੋ ਮੰਜਿਲਾਂ ਪੁਲਸ ਥਾਂਣੇ ਅੰਦਰ ਜਿੱਥੇ ਕਰੀਬ 25 ਪੁਲਸ ਮੁਲਾਜਮਾਂ ਦੇਰਹਾ ਇਸ ਦਾ ਪ੍ਰਬੰਧ ਕੀਤਾ ਜਾਵੇਗਾ,ਉਥੇ ਹੀ ਐਸ ਐਚ ਉ ਦਾ ਦਫਤਰ,ਰਿਕਾਰਡਰੂਮ,ਵਾਇਰਲੈਸ ਰੂਮ,ਮੁੱਖ ਮੁਨਸੀ ਦਾ ਦਫਤਰ,ਤਫਤੀਸੀ ਰੂਮ,ਹਵਾਲਾਤ ਮਰਦ ਅਤੇ ਔਰਤਾਂ ਲਈ,ਕੰਪਿਊਟਰ ਰੂਮ,ਸੀ ਸੀ ਟੀ ਵੀ ਕੈਮਰੇ ਰੂਮ ਆਦਿ ਤੋਂ ਇਲਾਵਾ ਹਰ ਕੰਮ ਦੇ ਵੱਖਰੇ ਵੱਖਰੇ ਰੂਮ ਬਣਾਏ ਜਾਣਗੇ।ਉਨ੍ਹਾਂ ਦੱਸਿਆ ਕਿ 2 ਕਰੋੜ 80 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਜਾ ਰਹੀ ਇਸ ਇਮਾਰਤ ਨੂੰ ਕਰੀਬ 1 ਸਾਲ ਦੇ ਅੰਦਰ ਅੰਦਰ ਤਿਆਰ ਕੀਤਾ ਜਾਵੇਗਾ।ਜਿਸ ਦਾ ਕੰਮ ਅੱਜ ਮਾਨਯੌਗ ਐਸ ਐਸ ਪੀ ਖੰਨਾ ਗੁਰਸ਼ਰਨਦੀਪ ਸਿੰਘ ਗਰੇਵਾਲ ਅਤੇ ਮਾਨਯੋਗ ਵਿਧਾਇਕ ਲਖਵੀਰ ਸਿੰਘ ਲੱਖਾ ਦੀ ਮੋਜੂਦਗੀ ਦੌਰਾਨ ਜੰਗੀ ਪੱਧਰ ਤੇ ਸੁਰੂ ਕਰ ਦਿੱਤਾ ਗਿਆ। ਇਸ ਸਮੇਂ ਵਿਧਾਇਕ ਲਖਵੀਰ ਸਿੰਘ ਲੱਖਾ ਅਤੇ ਐਸ ਐਸ ਪੀ ਖੰਨਾ ਗੁਰਸ਼ਰਨਜੀਤ ਸਿੰਘ ਨੇ ਕਿਹਾ ਕਿ ਲੋਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਸ਼ਹਿਰ ਅੰਦਰੋਂ ਪੁਲਸ ਥਾਂਣੇ ਨੂੰ ਬਾਹਰ ਜੀ ਟੀ ਤੇ ਲਿਆਂਦਾ ਗਿਆ ਹੈ। ਜਿਸ ਕਰਕੇ ਇਸ ਨੂੰ ਆਉਣ ਵਾਲੇ ਦਿਨਾਂ ਅੰਦਰ ਜਲਦੀ ਤਿਆਰ ਕੀਤਾ ਜਾਵੇਗਾ।

Related posts

ਪੰਜਾਬ ਦੇ ਮੰਤਰੀਆਂ ਦਾ ਆਪਸੀ ਕਲੇਸ਼ ਤੇ ਮੁਖ ਮੰਤਰੀ ਦੀ ਕੁਰਸੀ ‘ਤੇ ਇਸ ਬੰਦੇ ਦੀ ਨਜ਼ਰ, ਕੈਪਟਨ ਸਾਬ੍ਹ ਜ਼ਰਾ ਧਿਆਨ ਨਾਲ ਕੀਤੇ ਬਾਜ਼ੀ ਪਲਟ ਨਾ ਜਾਏ 

Htv Punjabi

20,25 ਜਨਾਨੀਆਂ ਨਾਲ ਭਰੀ ਬੱਸ ਸੜਕ ਤੇ ਪਲਟੀ

htvteam

ਸ਼੍ਰੀ ਅਕਾਲ ਤਖਤ ਸਾਹਿਬ ਤੇ ਸੀਐਮ ਦਾ ਪਹੁੰਚਿਆ ਕਾਫਲਾ

htvteam