Htv Punjabi
corona news Fitness Health Opinion Punjab siyasat

ਪੰਜਾਬ ਦੇ ਮੰਤਰੀਆਂ ਦਾ ਆਪਸੀ ਕਲੇਸ਼ ਤੇ ਮੁਖ ਮੰਤਰੀ ਦੀ ਕੁਰਸੀ ‘ਤੇ ਇਸ ਬੰਦੇ ਦੀ ਨਜ਼ਰ, ਕੈਪਟਨ ਸਾਬ੍ਹ ਜ਼ਰਾ ਧਿਆਨ ਨਾਲ ਕੀਤੇ ਬਾਜ਼ੀ ਪਲਟ ਨਾ ਜਾਏ 

ਅੰਮ੍ਰਿਤਸਰ : ਸ਼ਰਾਬ ਦੀ ਵਿਕਰੀ ਵਿਚ ਸੂਬੇ ਸਰਕਾਰ ਨੂੰ ਹੋਏ ਮਾਲੀਆ ਘਾਟੇ ਨੂੰ ਲੈ ਕੇ ਮੁਖ ਸਕੱਤਰ ਕਰਨ ਅਵਤਾਰ ਸਿੰਘ ਦੇ ਨਾਲ ਸ਼ੁਰੂ ਹੋਇਆ ਵਿਵਾਦ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀਆਂ ਵਿਚਕਾਰ ਪਹੁੰਚ ਚੁਕਿਆ ਹੈ। ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵਿਚਾਲੇ ਚੱਲ ਰਹੀਆਂ ਕਥਿਤ ਇਲਜਾਮਬਾਜ਼ੀਆਂ ਨੇ ਮੁਖ ਮੰਤਰੀ ਨੂੰ ਡੂੰਘੇ  ਸੰਕਟ ਵਿਚ ਪਾ ਦਿੱਤਾ ਹੈ।

ਸਿਆਸੀ ਮਾਹਰਾਂ ਅਨੁਸਾਰ ਸਾਬਕਾ ਮੰਤਰੀ ਨਵਜੋਤ ਸਿੱਧੂ ਦੇ ਨਾਲ ਪੈਦਾ ਹੋਏ ਸਿਆਸੀ ਮਤਭੇਦਾਂ ਮਗਰੋਂ ਇਹ ਦੂਜੀ ਵਾਰ ਹੋਊ, ਜਦੋਂ ਮੰਤਰੀਆਂ ਨੇ ਕੈਪਟਨ ਦੀ ਕਾਰਜਪ੍ਰਣਾਲੀ ‘ਤੇ ਸਵਾਲ ਖੜ੍ਹੇ ਕੀਤੇ ਹੋਣ ।ਬੇਸ਼ਕ ਇਹਨਾਂ ਮੰਤਰੀਆਂ ਨੇ ਆਬਕਾਰੀ ਨੀਤੀ ‘ਤੇ ਕੈਪਟਨ ਦੀ ਜਗ੍ਹਾ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਹੀ ਸ਼ੱਕ ਦੇ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ ਪਰ ਆਪਣੇ ਮੰਤਰੀਆਂ ਵੱਲੋਂ ਲਾਏ ਗਏ ਇਲਜਾਮਾਂ ਦੀ ਇਸ ਅੱਗ ਤੋਂ ਕੈਪਟਨ ਬਚ ਨਹੀਂ ਸਕਦੇ।

ਇਸ ਤੋਂ ਇਲਾਵਾ ਮੰਤਰੀਆਂ ਵਿਚ ਛਿੜੇ ਇਸ ਠੰਡੇ ਯੁੱਧ ‘ਤੇ ਸਿਆਸੀ ਬਨਵਾਸ ਕਟ ਰਹੇ ਸਾਬਕਾ ਮੰਤਰੀ ਨਵਜੋਤ ਸਿੱਧੂ ਤਿੱਖੀ ਨਿਗਾਹ ਰੱਖੀ ਬੈਠੇ ਹਨ। ਮਾਹਰ ਕਹਿੰਦੇ ਹਨ ਕਿ ਕੈਪਟਨ ਦੇ ਮੰਤਰੀਆਂ ਵਿਚ ਛਿੜੀ ਜੰਗ ਵਿਚ ਸਿੱਧੂ ਇਸ ਉਮੀਦ ਵਿਚ ਹਨ ਕਿ ਕਾਂਗਰਸ ਹਾਈਕਮਾਨ ਇਸ ‘ਤੇ ਕੋਈ ਫੈਸਲਾ ਕਰੇ। ਹਾਈ ਕਮਾਨ ਮੰਤਰੀਆਂ ਵਿੱਚ ਛਿੜੀ ਜੰਗ ਨੂੰ ਰੋਕਣ ਵਿਚ ਸਫ਼ਲ ਹੋ ਗਈ, ਤਾਂ ਸਿੱਧੂ ਅਤੇ ਕੈਪਟਨ ਵਿਚ ਵੀ ਦੂਰੀਆਂ ਘੱਟ ਹੋ ਸਕਦੀਆਂ ਹਨ।

ਪੰਜਾਬ ਵਿਧਾਨਸਭਾ ਚੋਣਾਂ ਵਿੱਚ ਹਾਲੇ ਲਗਭਗ 2 ਸਾਲ ਹਨ। ਮਾਹਰ ਕਹਿੰਦੇ ਹਨ ਕਿ ਜੀਤੇਗਾ ਪੰਜਾਬ ਅਤੇ ਟਿਕਟੋਕ ਰਾਹੀਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸਿੱਧੇ  2-2 ਹੱਥ ਕਰਨ ਦਾ ਸੰਕੇਤ ਦੇ ਚੁਕੇ ਸਿੱਧੂ ਇਸ ਤੇ ਨਜ਼ਰਾਂ ਗੱਡੀ ਬੈਠੇ ਹਨ ਕਿ ਕੁਝ ਮੰਤਰੀ ਇਸ ਮੁਦੇ ‘ਤੇ ਕੈਪਟਨ ਤੋਂ ਅਲੱਗ ਹੋਣ।  ਜੇਕਰ ਅਜਿਹਾ ਹੁੰਦਾ ਹੈ ਤਾਂ ਕਿਆਸ ਇਹ ਲਾਏ ਜਾ ਰਹੇ ਹਨ ਕਿ ਸਿੱਧੂ ਉਹਨਾਂ ਨੂੰ ਆਪਣੇ ਪਾਲੇ ਵਿੱਚ ਲਿਆ ਕੇ ਕਾਂਗਰਸ ਹਾਈ ਕਮਾਨ ‘ਤੇ ਦਬਾਅ ਬਣਾ ਸਕਦੇ ਹਨ। ਮਾਹਰਾਂ ਅਨੁਸਾਰ ਇਸ ਵਿਚ ਸਿੱਧੂ ਦੀ ਸਭ ਤੋਂ ਵੱਡੀ ਮੰਗ ਕੈਪਟਨ ਨੂੰ ਮੁਖਮੰਤਰੀ ਅਹੁਦੇ ਤੋਂ ਹਟਾਕੇ ਕਿਸੇ ਸੀਨੀਅਰ ਕਾਂਗਰਸੀ ਵਿਧਾਇਕ ਨੂੰ ਸੀਐਮ ਦੀ ਕੁਰਸੀ ਦੇਣੀ ਹੋਵੇਗੀ।

ਸੂਬਾ ਕਾਂਗਰਸ ਦੀ ਰਾਜਨੀਤੀ ਵਿੱਚ ਸੁਲਗ ਰਹੀ ਚਿੰਗਾਰੀ ਕੈਪਟਨ ਦੀ ਕੁਰਸੀ ‘ਤੇ ਕਿੰਨਾ ਅਸਰ ਪਾਵੇਗੀ, ਇਹ ਤਾਂ ਸਮਾਂ ਹੀ ਦਸੇਗਾ, ਹਾਂ ਇੰਨਾ ਜਰੂਰ ਹੈ ਕਿ 2002 ਤੋਂ 2007 ਦੌਰਾਨ ਵਿਚ ਪਹਿਲੀ ਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਪ੍ਰਣਾਲੀ ਖ਼ਿਲਾਫ਼ ਸਾਬਕਾ ਮੁਖ ਮੰਤਰੀ ਬੀਬੀ ਰਾਜਿੰਦਰਰ ਕੌਰ ਭੱਠਲ ਨੇ ਆਵਾਜ਼ ਬੁਲੰਦ ਕੀਤੀ ਸੀ। ਤਦ ਭੱਠਲ ਨੂੰ ਰਾਜਨੀਤੀ ਦੇ ਬਾਬਾ ਬੋਹੜ ਰਘੂ ਨੰਦਨ ਲਾਲ ਭਾਟੀਆ ਦਾ ਸਮਰਥਨ ਹਾਸਿਲ ਸੀ।

ਭਾਟੀਆ ਸਮਰਥਕ ਕਈ ਵਿਧਾਇਕ, ਜਿਸ ਵਿੱਚ ਡਾਕਟਰ ਰਾਜ ਕੁਮਾਰ ਵੀ ਸ਼ਾਮਿਲ ਸਨ, ਨੇ ਕੈਪਟਨ ਦੀ ਕਾਰਜਪ੍ਰਣਾਲੀ ਦਾ ਡੱਟ ਕੇ ਵਿਰੋਧ ਕਰਨ ‘ਤੇ ਹਾਈ ਕਮਾਨ ਨੂੰ ਉਹਨਾਂ ਨੇ ਮੁੱਖ ਮੰਤਰੀ ਨੂੰ ਹਟਾਉਣ ਦੀ ਗੱਲ ਕਹੀ ਸੀ।ਹੁਣ ਡਾਕਟਰ ਰਾਜਕੁਮਾਰ ਕੈਪਟਨ ਗੁੱਟ ਵਿੱਚ ਹਨ। ਕੈਪਟਨ ਦੀ ਕਾਰਜਪ੍ਰਣਾਲੀ ਦੇ ਵਿਰੋਧੀ ਵਿਧਾਇਕਾਂ ਨੇ ਹੁਣ ਚੁੱਪੀ ਧਾਰ ਰੱਖੀ ਹੈ।ਮਾਹਰਾਂ ਅਨੁਸਾਰ ਮੰਤਰੀਆਂ ਦਾ ਇਹ ਕਲੇਸ਼ ਸੂਬੇ ਦੀ ਰਾਜਨੀਤੀ ਦੇ ਸਮੀਕਰਣ ਬਦਲੇਗਾ, ਸਿੱਧੂ ਗੁੱਟ ਨੂੰ ਇਸ ਗੱਲ ਦਾ ਪੂਰਾ ਵਿਸ਼ਵਾਸ ਹੈ।

Related posts

ਫੁੱਲ ਵਰਗੀ ਕੁੜੀ ਨੂੰ ਗੰਦੀਆਂ ਫ਼ਿਲਮ ਵਿਖਾ ਵਹਿਸ਼ੀ ਕਰਦਾ ਸੀ ਓਹੀ ਕੰਮ

htvteam

ਰੋਟੀ ਨਾਲ ਪਾਣੀ ਪੀਣ ਵਾਲੇ ਜ਼ਰਾ ਸੰਭਲ ਜਾਣ

htvteam

ਗੁੰਡਿਆਂ ਨੇ ਰਾਹ ਜਾਂਦਾ ਮਾਰ’ਤਾ ਪੁਲਸੀਆ ਮੁੰਡਾ; ਅਜਿਹੇ ਗੁੰਡਿਆਂ ਤੋਂ ਬਚੋ

htvteam

Leave a Comment