Htv Punjabi
Uncategorized

ਬਿਨਾ ਡਰਾਈਵਰ ਤੋਂ ਚੱਲਣ ਵਾਲੀ ਪਹਿਲੀ ਮੈਟਰੋ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਦਿਖਾਈ ਹਰੀ ਝੰਡੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸੋਮਵਾਰ ਨੂੰ ਦੇਸ਼ ਦੀ ਪਹਿਲੀ ਡਰਾਈਵਰਲੈੱਸ ਮੈਟਰੋ ਟ੍ਰੇਨ ਦੀ ਸ਼ੁਰੂਆਤ ਵੀਡੀਓ ਕਾਨਫ੍ਰੇਸਿੰਗ ਦੇ ਜ਼ਰੀਏ ਕੀਤੀ। ਜਨਕਪੁਰੀ ਪੱਛਮ ਤੋਂ ਬਾਟਨਿਕਲ ਗਾਰਡਨ ਤੱਕ ਮੈਟਰੋ ਦੀ 37 ਕਿਲੋਮੀਟਰ ਲੰਬੀ ਮੈਟਰੋ ਲਾਈਨ ‘ਤੇ ਇਹ ਸੁਵੀਧਾ ਸ਼ੂਰੂ ਕੀਤੀ ਗਈ ਹੈ। ਇਸ ਸਿਸਟਮ ਅਜਿਹਾ ਹੈ ਕਿ ਜੇਕਰ ਦੋ ਟ੍ਰੇਨਾ ਇਕੋ ਟ੍ਰੈਕ ‘ਤੇ ਆ ਰਹੀਆਂ ਹਨ ਤਾਂ ਆਪਣੇ ਆਪ ਰੁਕ ਜਾਣਗਈਆ।ਇਸ ਮੌਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਦੇਸ਼ ਹਰ ਪੱਖ ਤੋਂ ਵਿਕਾਸ ਕਰ ਰਿਹਾ ਹੈਥੇ ਅਤੇ ਹੁਣ ਆਟੋਮੇਟਿਕ ਮੈਟਰੋ ਦੇ ਉਦਘਾਟਨ ਤੋਂ ਬਾਅਦ ਉਹਨਾਂ ਨੂੰ ਵੀ ਮਾਣ ਹੋ ਰਿਹਾ ਹੈ।

ਮੋਦੀ ਨੇ ਕਿਹਾ ਕਿ ਦਿੱਲੀ ‘ਚ ਪਹਿਲੀ ਮੈਟਰੋ ਅਟਲਜੀ ਦੇ ਯਤਨਾ ਨਾਲ ਚੱਲੀ ਸੀ। 2014 ਵਿਚ ਜਦੋਂ ਸਾਡੀ ਸਰਕਾਰ ਬਣੀ ਤਾਂ ਕੇਵਲ 5 ਸ਼ਹਿਰਾਂ ‘ਚ ਮੈਟਰੋ ਰੇਲ ਸੀ, ਪਰ ਹੁਣ 18 ਸ਼ਹਿਰਾਂ ‘ਚ ਇਹ ਸੇਵਾ ਹੈ। ਉਹਨਾਂ ਨੇ ਕਿਹਾ ਕਿ 25 ਲੱਖ ਲੋਕ ਰੋਜ਼ ਮੈਟਰੋ ‘ਚ ਸਵਾਰੀ ਕਰਦੇ ਹਨ ਇਹ ਈਜ਼ ਆਫ ਲਿਵਿੰਗ ਦਾ ਸਬੂਤ ਹੈ। ਇਹ ਦੇਸ਼ ਦੇ ਮਿਡਲ ਕਲਾਸ ਲੋਕਾਂ ਦੇ ਸੁਫਨੇ ਪੂਰੇ ਹੋਣ ਦੇ ਯੋਗ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਟਰੋ ਦਾ ਵਿਸਥਾਰ ਲਾਈਫ ਸਟਾਈਲ ਦੇ ਹਿਸਾਬ ਨਾਲ ਹੋ ਰਿਹਾ ਹੈ, ਜਿੱਥੇ ਮੁਸਾਫਰਾਂ ਦੀ ਸੰਖਿਆਂ ਘੱਟ ਹੈ, ਉਥੇ ਮੈਟਰੋ ਲਾਈਟ ‘ਤੇ ਕੰਮ ਹੋ ਰਿਹਾ ਹੈ। ਇਹ ਪ੍ਰਦੂਸ਼ਣ ਘੱਟ ਕਰਦੀ ਹੈ, ਇਹਨਾਂ ਨਾਲ ਸੜਕਾਂ ‘ਤੇ ਕਈ ਵਾਹਨ ਘੱਟ ਹੋਏ ਹਨ।

Related posts

ਭਾਰਤ ਵਿੱਚ ਮਿਲਿਆ ਮੌਂਕੀਪੌਕਸ ਦਾ ਪਹਿਲਾ ਸ਼ੱਕੀ ਮਾਮਲਾ

htvteam

ਕਿੰਨਰ ਸੋਨੀਆ ਬਾਬਾ ਦਾ ਜੇਲ ‘ਚ ਮੌਤ ਦਾ ਮਾਮਲਾ ਭਖਿਆ!

htvteam

ਲਾਕਡਾਊਨ : ਹੋਰ ਘੁੰਮੋ ਬਾਹਰ ਪੁਲਿਸ ਫੜਾਉਂਦੀ ਹੈ ਹੱਥਾਂ ‘ਚ ਪਰਚਾ ਲਿਖਿਆ ਹੁੰਦੈ ਮੈਂ ਸਮਾਜ ਦਾ ਦੁਸ਼ਮਣ ਹਾਂ ਘਰ ਨਹੀਂ ਰਹਾਂਗਾ ਤੇ ਖਿੱਚ ਲੈਂਦੀ ਹੈ ਫੋਟੋ

Htv Punjabi