Htv Punjabi
Uncategorized

ਕਿੰਨਰ ਸੋਨੀਆ ਬਾਬਾ ਦਾ ਜੇਲ ‘ਚ ਮੌਤ ਦਾ ਮਾਮਲਾ ਭਖਿਆ!

ਕਿੰਨਰ ਸੋਨੀਆ ਬਾਬਾ ਦੇ ਮਾਮਲੇ ਵਿਚ ਪੁਲਿਸ ਤੇ ਢਿੱਲੀ ਕਾਰਵਾਈ ਦੇ ਦੋਸ਼ ਲਗਾਉਂਦੇ ਹੋਏ ਐੱਡਵੋਕੇਟ ਰਾਕੇਸ਼ ਕਸ਼ਯਪ ਨੇ ਪਰਿਵਾਰਕ ਮੈਂਬਰਾਂ ਦੇ ਨਾਲ ਮਿਲ ਕੇ ਪ੍ਰੈਸ ਕਾਂਨਫ੍ਰੰਸ ਦੌਰਾਨ ਬਾਬਾ ਸੋਨੀਆ ਦੇ ਪਰਿਵਾਰ ਨੂੰ ਇਨਸਾਫ ਦੇਣ ਦੀ ਮੰਗ ਕੀਤੀ ਹੈ।

ਜਾਣਕਾਰੀ ਦਿੰਦੇ ਹੋਏ ਐਡਵੋਕੇਟ ਰਾਕੇਸ਼ ਕਸ਼ਯਪ ਨੇ ਦੱਸਿਆ ਕਿ ਉਨ੍ਹਾਂ ਨੇ ਕਿੰਨਰ ਬਾਬਾ ਸੋਨੀਆ ਦੇ ਪਰਿਵਾਰਕ ਮੈਂਬਰ ਵਿਕਰਮਜੀਤ ਲਾਲ ਵੱਲੋਂ ਮੁਲਜ਼ਮ ਪੱਖ ਖਿਲਾਫ ਮਾਨਯੋਗ ਅਦਾਲਤ ਵਿੱਚ ਇਸਤਗਾਸਾ ਦਰਜ ਕੀਤਾ ਹੈ,ਜਿਸ ਉੱਤੇ ਮਾਨਯੋਗ ਅਦਾਲਤ ਨੇ ਕੇਸ ਦੀ ਸੁਣਵਾਈ ਲਈ ਅਗਲੀ ਤਰੀਕ 26 ਜੁਲਾਈ ਤੈਅ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਕਿੰਨਰ ਬਾਬਾ ਸੋਨੀਆ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ 22 ਨਵੰਬਰ 2018 ਨੂੰ ਅੰਮ੍ਰਿਤਸਰ ਦੇ ਮੋਹਕਮਪੁਰਾ ਥਾਣੇ ਦੀ ਪੁਲਿਸ ਨੂੰ ਇੱਕ ਵਿਅਕਤੀ ਨੇ ਸ਼ਿਕਾਇਤ ਦਿੱਤੀ ਸੀ ਕਿ ਬਾਬਾ ਸੋਨੀਆਂ ਨੇ ਅਗਵਾ ਕਰਕੇ ਉਸਦਾ ਲਿੰਗ ਕੱਟ ਕੇ ਕਿੰਨਰ ਬਣਾ ਦਿੱਤਾ ਹੈ, ਜਿਸਦੇ ਚਲਦੇ ਪੁਲਿਸ ਨੇ ਮਾਮਲਾ ਦਰਜ ਕਰਕੇ ਬਾਬਾ ਸੋਨੀਆਂ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਸੀ। ਉਥੇ ਹੀ ਓਹਨਾ ਕਿਹਾ ਕਿ 9 ਨਵੰਬਰ ਨੂੰ ਬਾਬਾ ਸੋਨੀਆਂ ਅਲੀਗੜ੍ਹ ਵਿਚ ਮਹੰਤਾਂ ਦੇ ਪ੍ਰੋਗਰਾਮ ਵਿਚ ਗਏ ਸੀ ਅਤੇ ਪੁਲਿਸ ਵੱਲੋਂ ਫੋਨ ਕੀਤੇ ਜਾਣ ਤੋਂ ਬਾਅਦ ਉਹ ਤਕਰੀਬਨ 15 ਦਿਨ ਬਾਅਦ ਅੰਮ੍ਰਿਤਸਰ ਆਏ ਸਨ, ਜਿਸਦੀ ਸਾਰੀ ਸੀਸੀਟੀਵੀ ਫੁਟੇਜ ਤੇ ਹੋਰ ਸਬੂਤ ਵੀ ਉਨ੍ਹਾਂ ਕੋਲ ਮੌਜੂਦ ਹਨ, ਪਰ ਇਸਦੇ ਬਾਵਜੂਦ ਵੀ ਪੁਲਿਸ ਨੇ ਅੱਧੁਰੀ ਜਾਂਚ ਕਰਕੇ ਬਿਨ੍ਹਾਂ ਫੋਨ ਡਿਟੇਲ ਚੈਕ ਕੀਤਿਆ ਬਾਬਾ ਸੋਨੀਆਂ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਪੁਲਿਸ ਮੁਤਾਬਿਕ ਬਾਬਾ ਸੋਨੀਆਂ ਦੀ ਮੌਤ ਹਾਟਅਟੈਕ ਨਾਲ ਹੋਈ ਹੈ, ਜੱਦਕਿ ਉਨ੍ਹਾਂ ਦੀ ਮੌਤ ਪੁਲਿਸ ਵੱਲੋਂ ਜਿਆਦਾ ਪ੍ਰੇਸ਼ਾਨ ਕਰਨ ਕਰਕੇ ਹੋਈ ਹੈ, ਜਿਸਦੀ ਪੋਸਟ ਮਾਰਟਮ ਰਿਪੋਰਟ ਵੀ ਹਜੇ ਤੱਕ ਨਹੀਂ ਆਈ ਹੈ। ਵਕੀਲ ਰਾਕੇਸ਼ ਕਸ਼ਯਪ ਨੇ ਕਿਹਾ ਕਿ ਜਿਸ ਦਿਨ ਦੀ ਘਟਨਾ ਦੱਸੀ ਜਾ ਰਹੀ ਹੈ, ਉਸ ਦਿਨ ਬਾਬਾ ਸੋਨੀਆਂ ਅਲੀਗੜ੍ਹ ਪ੍ਰੋਗਰਾਮ ਤੇ ਸੀ, ਜਿਸਦੀ ਸਾਰੀ ਜਾਂਚ ਕਰਵਾਉਣ ਲਈ ਉਨ੍ਹਾਂ ਸਬੂਤਾਂ ਦੇ ਅਦਾਰ ਤੇ ਅਰਜੀ ਵੀ ਲਗਾਈ ਹੈ ਤੇ ਬਾਬਾ ਸੋਨੀਆਂ ਦੇ ਮੌਤ ਸਬੰਧੀ ਸਾਰੇ ਮਾਮਲੇ ਵਿਚ ਪੁਲਿਸ ਵੱਲੋਂ ਵਰਤੀ ਗਈ ਢਿੱਲ ਸਬੰਧੀ ਵੀ ਉਨ੍ਹਾਂ ਸ਼ਿਕਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਬਾਬਾ ਸੋਨੀਆਂ ਦੇ ਪਰਿਵਾਰ ਨੂੰ ਇਸ ਮਾਮਲੇ ਵਿਚ ਵਿਅਕਤੀ ਵੱਲੋਂ ਧੱਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ, ਜਿਸ ਸਬੰਧੀ ਪਰਿਵਾਰ ਨੂੰ ਸੁਰੱਖਿਆਂ ਦੇਣ ਦੀ ਮੰਗ ਵੀ ਕੀਤੀ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਬਾਬਾ ਸੋਨੀਆਂ ਖਿਲਾਫ ਦਰਜ ਕੀਤੇ ਮਾਮਲੇ ਦੀ ਬਾਰੀਕੀ ਦੇ ਨਾਲ ਜਾਂਚ ਕਰਕੇ ਮਾਮਲੇ ਨੂੰ ਰੱਦ ਕਰਕੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਅਤੇ ਜਿਹੜੇ ਵਿਅਕਤੀ ਨੇ ਬਾਬਾ ਸੋਨੀਆ ਖਿਲਾਫ ਸ਼ਿਕਾਇਤ ਕੀਤੀ ਹੈ, ਉਸਦੇ ਖਿਲਾਫ ਬਨਦੀ ਕਾਰਵਾਈ ਕੀਤੀ ਜਾਵੇ।

Related posts

iPhone 12 ਸੀਰੀਜ਼ ਦੀ ਭਾਰਤੀ ਕੀਮਤ ਅਤੇ ਵਿਕਰੀ ਦੀ ਤਰੀਕ ਦਾ ਹੋਇਆ ਐਲਾਨ

htvteam

ਕੁੜੀ ਦੇ 12ਵੀਂ ਜਮਾਤ ਚੋਣ ਆਏ 89 ਪ੍ਰਤੀਸ਼ਤ ਅੰਕ, ਪਰ ਫੇਰ ਵੀ ਕਰ ਲਈ ਆਤਮਹੱਤਿਆ, ਦੇਖੋ ਕੀ ਸੀ ਮਜਬੂਰੀ 

Htv Punjabi

Big Breaking- ਹੈਕਰਾਂ ਨੇ PM ਮੋਦੀ ਨੂੰ ਪਾਇਆ ਚੱਕਰਾਂ ‘ਚ, ਸੋਸ਼ਲ ਮੀਡੀਆ ‘ਤੇ ਕੀਤੀ ਅਜਿਹੀ ਸ਼ਰਮਨਾਕ ਡਿਮਾਂਡ

htvteam