Htv Punjabi
Punjab

ਪੰਜਾਬ ਦੇ ਇਸ ਸਿੰਗਰ ਨੇ 26 ਜਨਵਰੀ ਲਈ ਕੀਤੀ ਖਾਸ ਅਪੀਲ

ਪਿਛਲੇ 50 ਦਿਨਾਂ ਤੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਧਰਨੇ ਲਗਾ ਕੇ ਬੈਠੇ ਕਿਸਾਨਾਂ ਦੇ ਸੰਘਰਸ਼ ਨੂੰ ਕੇਂਦਰ ਦੀ ਮੋਦੀ ਸਰਕਾਰ ਮਾਨਯੋਗ ਸੁਪਰੀਮ ਕੋਰਟ ਦਾ ਸਹਾਰਾ ਲੈ ਕੇ ਠੰਢੇ ਬਸਤੇ ਵਿਚ ਪਾਉਣ ਦੇ ਰਾਹਾਂ ਤੇ ਚੱਲਣ ਲੱਗੀ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਲੋਕ ਗਾਇਕ ਬਾਈ ਅਮਰਜੀਤ ਸਿੰਘ ਨੇ ਇੱਥੇ ਜਰਮਨ ਪੀਜ਼ਾ ਹੱਟ ਦਾ ਉਦਘਾਟਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਨੇ ਕਿਸਾਨ ਜਥੇਬੰਦੀਆਂ ਅਤੇ ਅੰਦੋਲਨ ਕਾਰੀਆਂ ਨੂੰ ਕੇਂਦਰ ਦੀਆਂ ਚਾਲਾਂ ਪ੍ਰਤੀ ਸੁਚੇਤ ਹੋਣ ਲਈ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੇ ਹੱਕ ਵਿਚ ਵੱਖ ਵੱਖ ਮੁਲਕਾਂ ਵਿਚੋਂ ਮੋਦੀ ਸਰਕਾਰ ਖ਼ਿਲਾਫ਼ ਅਵਾਜ਼ਾਂ ਉੱਠ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਾਨਯੋਗ ਅਦਾਲਤ ਦੀ ਕਿਸਾਨੀ ਕਾਨੂੰਨਾਂ ’ਤੇ ਹਮਦਰਦੀ ਦੇ ਕੇ ਬਾਬਰੀ ਮਸਜਿੱਦ ਦੀ ਭੂਮਿਕਾ ਲੋਕਾਂ ਦੇ ਦਿਲਾਂ ਵਿਚ ਆ ਰਹੀ ਹੈ।

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਅੰਦੋਲਨ ਨੂੰ ਠੰਢਾ ਕਰਨ ਲਈ ਹਰ ਹਿੱਲਾ ਵਰਤੀ ਰਹੀ ਹੈ। ਉਨ੍ਹਾਂ ਲੋਕਾਂ ਨੂੰ 26 ਜਨਵਰੀ ਵਾਲੇ ਦਿਨ ਵੱਡੀ ਗਿਣਤੀ ਵਿਚ ਦਿੱਲੀ ਵਿਖੇ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਪ੍ਰਭਦੀਪ ਸਿੰਘ ਮੁੰਡੀ, ਜਸਪਾਲ ਸਿੰਘ ਮੋਹਾਲੀ, ਸਾਬਕਾ ਸਰਪੰਚ ਅਮਰਜੀਤ ਸਿੰਘ ਟੋਡਰਪੁਰ, ਇੰਸ: ਨਿਰਮਲ ਸਿੰਘ ਮੁੰਡੀ, ਗੁਰਵਿੰਦਰ ਸਿੰਘ, ਸੰਗੀਤ ਡਾਇਰੈਕਟਰ ਮਨਜੀਤ ਸਿੰਘ ਥਿੰਦ, ਜਸਵਿੰਦਰ ਸਿੰਘ, ਤਰਨਦੀਪ ਸਿੰਘ ਗਰੇਵਾਲ, ਸੰਦੀਪ ਸਿੰਘ, ਬਲਜੀਤ ਸਿੰਘ, ਧਰਮਿੰਦਰ ਸਿੰਘ, ਗੁਰਵੀਰ ਸਿੰਘ ਆਦਿ ਹਾਜ਼ਰ ਸਨ।

Related posts

ਆਹ ਚਾਰ ਪੱਤੇ ਖਾਕੇ ਤੇਲ ਲਗਾਓ ਚਿਹਰਾ ਗੁਲਾਬ ਵਰਗਾ ਬਣਾਓ

htvteam

ਹਰੀਸ਼ ਰਾਵਤ ਦਾ ਵੱਡਾ ਬਿਆਨ-2022 ਦੀਆਂ ਚੋਣਾਂ ‘ਚ ਸਿੱਧੂ ਦੀ ਹੋਵੇਗੀ ਇਹ ਭੂਮੀਕਾ

htvteam

ਪਿਆਜ਼ਾਂ ਦੀ ਆੜ੍ਹ ‘ਚ ਕਰਦੇ ਸਨ ਸੋਹਣੀਆਂ ਜਵਾਨੀਆਂ ਬਰਬਾਦ; ਮੱਧ ਪ੍ਰਦੇਸ਼ ਤੋਂ ਹੁਸ਼ਿਆਰਪੁਰ ਤੱਕ ਤੈਅ ਹੁੰਦਾ ਸੀ ਬਰਬਾਦੀ ਦਾ ਸਫ਼ਰ

htvteam