Htv Punjabi
Punjab

‘ਪਗੜੀ ਸੰਭਾਲ ਜੱਟਾ’ ਮੁਹਿੰਮ ਤਹਿਤ ਟਰੈਕਟਰ ਮਾਰਚ ਹੋਏ ਆਰੰਭ

ਕੇਂਦਰ ਸਰਕਾਰ ਵੱਲੋਂ ਕਿਸਾਨਾਂ ਖਿਲਾਫ਼ ਬਣਾਏ ਤਿੰਨ ਕਾਲੇ ਕਾਨੂੰਨਾਂ ਨੂੰ ਲੈਕੇ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਡਟੇ ਹੋਏ ਹਨ । ਭਾਵੇ ਕਿਸਾਨਾਂ ਨਾਲ ਕੇਂਦਰ ਦੀਆਂ ਹੋਈਆਂ 8 ਮੀਟਿੰਗਾਂ ਵੀ ਬੇਸਿੱਟਾ ਰਹੀਆਂ। ਅੱਜ ਵੀ 9 ਵੇਂ ਦੌਰ ਦੀ ਮੀਟਿੰਗ ਥੋੜੀ ਦੇਰ ਬਾਅਦ ਸ਼ੁਰੂ ਹੋ ਰਹੀ ਜਿਸ ਤੋਂ ਕਿਸਾਨਾਂ ਨੂੰ ਘੱਟ ਉਮੀਦ ਹੈ। ਇਸ ਤੋਂ ਪਹਿਲਾਂ ਕਿਸਾਨਾਂ ਨੇ ਆਪਣੇ ਸ਼ੰਘਰਸ਼ ਨੂੰ ਤੇਜ ਕਰਨ ਲਈ 26 ਜਨਵਰੀ ਨੂੰ ਦਿੱਲੀ ਵਿੱਚ ਗਣਤੰਤਰ ਦਿਵਸ ਵਾਲੇ ਦਿਨ ਪੂਰੇ ਦੇਸ਼ ਦੇ ਕਿਸਾਨ ਇੱਕ ਵਿਸ਼ਾਲ ਟਰੈਕਟਰ ਮਾਰਚ ਕਰਨਗੇ ਜਿਸਨੂੰ ਲੈ ਕੇ ਕਿਸਾਨ ਪੰਜਾਬ ਦੇ ਵੱਖ-ਵੱਖ ਜਿਲਿਆਂ ਵਿੱਚ ਟਰੈਕਟਰ ਮਾਰਚ ਲਈ ਰਿਹਸਲਾਂ ਕਰ ਰਹੇ ਹਨ।

ਇਸੇ ਤਹਿਤ ਜਿਲ੍ਹਾ ਨਵਾਂਸ਼ਹਿਰ ਵਿੱਚ ਵੀ ਸ਼ਹੀਦ ਭਗਤ ਸਿੰਘ ਜੀ ਦੇ ਜੱਦੀ ਪਿੰਡ ਖਟਕੜ ਕਲਾਂ ਤੋਂ ਸ਼ਹੀਦ ਭਗਤ ਸਿੰਘ ਜੀ ਦੀ ਸਮਾਰਕ ਤੋਂ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕਰਕੇ ਹਜਾਰਾਂ ਦੇ ਕਰੀਬ ਟਰੈਕਟਰਾਂ ਦਾ ਮਾਰਚ ਸ਼ੁਰੂ ਹੋਇਆ ਜੋ ਵੱਖ ਵੱਖ ਪਿੰਡਾਂ ਵਿਚੋਂ ਹੁੰਦਾ ਹੋਇਆ ਖਟਕੜ ਕਲਾਂ ਵਿੱਚ ਸਮਾਪਤ ਹੋਵੇਗਾ ।

ਕਿਸਾਨ ਆਗੂ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਜੀ ਦੇ ਚਾਚਾ ਜੀ ਵਲੋਂ ਸ਼ੁਰੂ ਕੀਤੀ ‘ਪਗੜੀ ਸੰਭਾਲ ਜੱਟਾ’ ਮੁਹਿੰਮ ਤਹਿਤ ਸ਼ਹੀਦ ਭਗਤ ਸਿੰਘ ਜੀ ਨੂੰ ਸ਼ਰਧਾਂਜਲੀ ਦੇਣ ਤੋਂ ਇਹ ਟਰੈਕਟਰ ਮਾਰਚ ਆਰੰਭ ਕੀਤਾ ਗਿਆ। ਜਿਸ ਵਿੱਚ ਹਜਾਰ ਦੇ ਕਰੀਬ ਟਰੈਕਟਰ ਸ਼ਾਮਿਲ ਹੋਏ।ਉਹਨਾਂ ਇਹ ਵੀ ਦੱਸਿਆ ਕਿ ਗਣਤੰਤਰ ਦਿਵਸ ਵਾਲੇ ਦਿਨ ਕਿਸ ਤਰ੍ਹਾਂ ਟਰੈਕਟਰ ਮਾਰਚ ਕੀਤਾ ਜਾਵੇਗਾ ਇਸ ਸੰਬੰਧੀ 16 ਜਾਂ 17 ਜਨਵਰੀ ਦੀ ਮੀਟਿੰਗ ਤੋਂ ਬਾਅਦ ਸਾਰਿਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਜਾਵੇਗੀ।

Related posts

ਕੁੜੀ ਨੇ ਮੁੰਡਿਆਂ ਦਾ ਬਣਾਇਆ ਮੋਰ

htvteam

ਧਨੀਆ ਪੀਕੇ ਬੰਦਾ ਰਾਤ ਨੂੰ ਬਣੇਗਾ ਜ਼ੀਰੋ ਤੋਂ ਹੀਰੋ, ਸਰੀਰ ਦੇਵੇਗਾ ਦੁਆਵਾਂ

htvteam

ਨਵਾਂ ਸਾਲ ਮਨਾਉਣ ਲਈ ਸੱਚਖੰਡ ਸਾਹਿਬ ਹੋਈ ਭੀੜ

htvteam