Htv Punjabi
Uncategorized

ਫਰੀਦਕੋਟ ਵਿੱਚ ਵਾਪਰੀ ਮੰਦਭਾਗੀ ਘਟਨਾ ਚ ਆਇਆ ਨਵਾਂ ਮੋੜ

ਬੀਤੇ ਦਿਨ ਨਾਰਾਇਣ ਨਗਰ ਫ਼ਰੀਦਕੋਟ ਵਿੱਚ ਮੂੰਹ ਹਨੇਰੇ ਘਟਨਾ ਵਾਪਰੀ ਸੀ ਜਿਸ ਵਿੱਚ ਇੱਕ ਨੌਜਵਾਨ ਨੇ ਆਪਣੇ ਦੋ ਮਾਸੂਮ ਬੱਚਿਆਂ ਅਤੇ ਪਤਨੀ ਨੂੰ ਗੋਲੀਆਂ ਮਾਰ ਕੇ ਖੁਦ ਨੂੰ ਵੀ ਗੋਲੀ ਮਾਰ ਲਈ ਸੀ ਇਸ ਮਾਮਲੇ ਵਿੱਚ ਆਏ ਨਵੇਂ ਮੋੜ ਅਨੁਸਾਰ ਨੌਜਵਾਨ ਨੂੰ ਆਤਮ ਹੱਤਿਆ ਕਰਨ ਲਈ ਮਜ਼ਬੂਰ ਕਰਨ ਦੇ ਦੋਸ਼ ਤਹਿਤ ਮਿਰਤਕ ਦੇ ਛੋਟੇ ਭਰਾ ਅੰਕਤ ਕਟਾਰੀਆ ਦੇ ਬਿਆਨਾਂ ਦੇ ਅਧਾਰ ਤੇ ਪੁਲਿਸ ਨੇ ਡਿੰਪੀ ਵਿਨਾਇਕ ਵਾਸੀ ਸ਼੍ਰੀ ਮੁਕਤਸਰ ਸਾਹਿਬ ਜੋ ਕੇ ਸੱਤਾਧਾਰੀ ਪਾਰਟੀ ਦੇ ਵਿਧਾਇਕ ਰਾਜਾ ਵੜਿੰਗ ਦਾ ਸਾਲਾ ਦਸਿਆ ਜਾ ਰਿਹਾ ਹੈ ’ਤੇ ਸਥਾਨਕ ਥਾਣਾ ਸਿਟੀ ਵਿਖੇ ਅਧੀਨ ਧਾਰਾ 306 ਤਹਿਤ ਮੁਕੱਦਮਾ ਨੰਬਰ 32 ਦਰਜ ਕਰ ਲਿਆ ਗਿਆ ਹੈ।

ਜਿਕਰਯੋਗ ਹੈ ਕੇ ਦੋਨੋਂ ਬੱਚਿਆਂ ਅਤੇ ਕਰਨ ਕਟਾਰੀਆ ਦੀ ਮੌਤ ਹੋ ਗਈ ਸੀ ਜਿਨ੍ਹਾਂ ਦਾ ਅੱਜ ਪੋਸਟਮਾਰਟਮ ਉਪਰੰਤ ਸੰਸਕਾਰ ਕਰ ਦਿਤਾ ਗਿਆ ਹੈ ਅਤੇ ਮਿਰਤਕ ਦੀ ਪਤਨੀ ਇਲਾਜ ਅਧੀਨ ਹੈ ਓਧਰ ਪੁਲਸ ਅਨੁਸਾਰ ਉਹ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੇ ਹਨ ਤੋਂ ਜੋ ਅਸਲੀ ਕਾਰਨਾਂ ਦਾ ਪਤਾ ਲਗ ਸਕੇ।

ਇਸ ਮੌਕੇ ਥਾਣਾ ਸਿਟੀ ਮੁਖੀ ਗੁਰਵਿੰਦਰ ਸਿੰਘ ਭੁੱਲਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਰੀਦਕੋਟ ਚ ਇਕ ਪਰਿਵਾਰ ਨਾਲ ਜੋ ਹਾਦਸਾ ਵਾਪਰਿਆ ਸੀ ਸੀਨੀਅਰ ਪੁਲਸ ਅਧਿਕਾਰੀਆਂ ਸਮੇਤ ਮੌਕੇ ਤੇ ਪਹੁੰਚ ਕੇ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿਤੀ ਅਤੇ ਮੁਢਲੀ ਤਫਤੀਸ਼ ਵਿਚ ਗੋਲੀ ਚਲਾਉਣ ਵਾਲੇ ਕਰਨ ਕਟਾਰੀਆ ’ਤੇ ਵੀ ਵੀ ਧਾਰਾ 302/307 ਅਤੇ 27/54/59 ਅਸਲਾ ਐਕਟ ਤਹਿਤ ਮੁਕੱਦਮਾ ਨੰਬਰ 31 ਦਰਜ ਕੀਤਾ ਗਿਆ ਸੀ ਜਿਸਦੀ ਇੱਥੋਂ ਕਿਸੇ ਬਾਹਰੀ ਹਸਪਤਾਲ ਵਿੱਚ ਰੈਫਰ ਕੀਤੇ ਜਾਣ ਦੀ ਸੂਰਤ ਵਿੱਚ ਮੌਤ ਹੋ ਗਈ ਸੀ।

ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਮਿਰਤਕ ਦੇ ਛੋਟੇ ਭਰਾ ਅੰਕਤ ਕਟਾਰੀਆ ਦੇ ਬਿਆਨਾਂ ਦੇ ਅਧਾਰ ਤੇ ਪੁਲਿਸ ਨੇ ਡਿੰਪੀ ਵਿਨਾਇਕ ਵਾਸੀ ਸ਼੍ਰੀ ਮੁਕਤਸਰ ਸਾਹਿਬ ਸਥਾਨਕ ਥਾਣਾ ਸਿਟੀ ਵਿਖੇ ਅਧੀਨ ਧਾਰਾ 306 ਤਹਿਤ ਮੁਕੱਦਮਾ ਨੰਬਰ 32 ਦਰਜ ਕਰ ਲਿਆ ਗਿਆ ਹੈ।ਪਰ ਪੁਲਿਸ ਵਲੋਂ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।ਉਨ੍ਹਾਂ ਨਾਲ ਹੀ ਦਸਿਆ ਕੇ ਦੋਨੋਂ ਬੱਚਿਆਂ ਅਤੇ ਕਰਨ ਕਟਾਰੀਆ ਦੀ ਮੌਤ ਹੋ ਗਈ ਸੀ ਜਿਨ੍ਹਾਂ ਦਾ ਅੱਜ ਪੋਸਟਮਾਰਟਮ ਉਪਰੰਤ ਸੰਸਕਾਰ ਕਰ ਦਿਤਾ ਗਿਆ ਹੈ ਅਤੇ ਮਿਰਤਕ ਦੀ ਪਤਨੀ ਇਲਾਜ ਅਧੀਨ ਹੈ ।

Related posts

ਰਿਸ਼ੀ ਕਪੂਰ ਦੇ ਦਾਦੇ ਦਾ ਉਹ ਪਿੰਡ ਜਿੱਥੇ ਉਹ ਕਦੀ ਨਹੀਂ ਗਿਆ ਪਰ ਲੋਕਾਂ ਦੇ ਨੇ ਖੋਲ੍ਹੇ ਵੱਡੇ ਰਾਜ਼

Htv Punjabi

‘ਆਪ’ ਦੀ ਮੰਗ, ਲੁਟੇਰਿਆਂ ਨੂੰ ਦਿਨ ‘ਚ ਤਾਰੇ ਦਿਖਾਉਣ ਵਾਲੀ ਲੜਕੀ ਨੂੰ ਐਵਾਰਡ ਨਾਲ ਸਨਮਾਨੇ ਸਰਕਾਰ

htvteam

ਰੇਲਗੱਡੀ ਦਾ ਸਫਰ ਕਰਨ ਵਾਲਿਆਂ ਲਈ ਖੁਸ਼ਖਬਰੀ ਅੱਜ ਤੋਂ …

htvteam