Htv Punjabi
Uncategorized

‘ਆਪ’ ਦੀ ਮੰਗ, ਲੁਟੇਰਿਆਂ ਨੂੰ ਦਿਨ ‘ਚ ਤਾਰੇ ਦਿਖਾਉਣ ਵਾਲੀ ਲੜਕੀ ਨੂੰ ਐਵਾਰਡ ਨਾਲ ਸਨਮਾਨੇ ਸਰਕਾਰ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਹੁਣ ਜਲੰਧਰ ਦੀ ਉਸ ਕੁੜੀ ਨੂੰ ਬਣਦਾ ਸਨਮਾਨ ਦੇਣ ਦਾ ਮਸਲਾ ਪਹੁੰਚਣ ਲੱਗ ਗਿਆ ਹੈ ਜਿਸ ਕੁੜੀ ਨੂੰ ਲੁੱਟ ਖੋਟ ਕਰਨ ਵਾਲੇ ਬਦਮਾਸ਼ ਨੇ ਉਸ ਦਾ ਮੋਬਾਇਲ ਖੋਹਣ ਦੀ ਕੋਸ਼ਿਸ਼ ਕੀਤੀ ਸੀ ਤਾਂ ਕੁੜੀ ਨੇ ਉਹਨਾਂ ਨੂੰ ਦਿਨੇ ਤਾਰੇ ਵਿਖਾ ਦਿੱਤੇ ਸਨ।
ਕੁੜੀ ਵੱਲੋਂ ਜਿੱਥੇ ਆਪਣਾ ਸੇਲਫ ਡਿਫੈਸ ਕੀਤਾ ਗਿਆ ਸੀ ਤਾਂ ਦੂਸਰੇ ਪਾਸੇ ਇਕ ਲੁਟੇਰੇ ਨੂੰ ਵੀ ਫੜ ਲਿਆ ਗਿਆ ਸੀ,ਇਸ ਸਾਰੀ ਲੜਾਈ ‘ਚ ਲੜਕੀ ਕੁਸਮ ਦੇ ਸੱਟ ਵੀ ਲੱਗੀ ਜਿਸ ਲਈ ਹੁਣ ਉਹ ਜ਼ੇਰੇ ਇਲਾਜ ਹੈ। ਕੁਸਮ ਨੂੰ ਮਿਲਣ ਲਈ ਹੁਣ ਕਈ ਪਾਰਟੀਆਂ ਦੇ ਨੇਤਾ ਵੀ ਆ ਰਹੇ ਹਨ ਜਿਸ ਦੇ ਚਲਦਿਆਂ ਆਪ ਦੇ ਨੇਤਾ ਹਰਪਾਲ ਚੀਮਾ ਵੱਲੋਂ ਲੜਕੀ ਨੂੰ ਐਵਾਰਡ ਦੇਣ ਦੀ ਮੰਗ ਕੀਤੀ ਜਾ ਰਹੀ ਹੈ।

ਚੀਮਾ ਨੇ ਪੰਜਾਬ ਸਰਕਾਰ ਨੂੰ ਇਸ ਲਈ ਕੇਂਦਰ ਸਰਕਾਰ ਨੂੰ ਸਿਫਾਰਿਸ਼ ਕਰ ਬਹਾਦਰ ਲੜਕੀ ਦਾ ਬਣਦਾ ਸਨਮਾਨ ਦੇਣ ਦੀ ਗੱਲ ਕੀਤੀ ਗਈ ਤਾਂ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣ ‘ਤੇ ਟੱਕਰ ਲੈਣ ਦਾ ਹੌਂਸਲਾ ਮਿਲ ਸਕੇ।

Related posts

ਔਰਤ ਜ਼ਾਤ ਦੇ ਸਭ ਤੋਂ ਵੱਡੇ ਦੁਸ਼ਮਣ ਉਸ ਬੰਦੇ ਦੀ ਕਹਾਣੀ, ਜਿਹੜਾ ਹਥੌੜਿਆ ਤੇ ਪੇਚਕਸਾਂ ਨਾਲ ਕਰਦਾ ਸੀ ਔਰਤਾਂ ਦੇ ਕਤਲ, 84 ਔਰਤਾਂ ਦੇ ਕਤਲ ਦੀ ਦਿਲਚਸਪ ਕਹਾਣੀ

Htv Punjabi

30 ਦਿਨ ਜੇਲ੍ਹ ‘ਚ ਬੰਦ ਰਹਿਣ ਤੋਂ ਬਾਅਦ ਰੀਆ ਚੱਕਰਵਰਤੀ ਨੂੰ ਮਿਲੀ ਜ਼ਮਾਨਤ, ਨਾਲ ਵੱਡੀਆਂ ਸ਼ਰਤਾਂ

htvteam

ਸਤਿਸੰਗ `ਤੇ ਆਏ ਬੱਚੇ ਨੂੰ ਪਿੱਟਬੁਲ ਨੇ ਬਣਾਇਆ ਸ਼ਿਕਾਰ

htvteam