Htv Punjabi
Punjab

ਪੰਜਾਬ ਦੇ ਲੋਕ ਬੇਈਮਾਨੀ, ਭ੍ਰਿਸ਼ਟਾਚਾਰ, ਗੁੰਡਾਰਾਜ ਮਾਫੀਏ ਤੋਂ ਰੱਜ ਕੇ ਦੁਖੀ:ਮੀਤ ਹੇਅਰ

ਪੂਰੇ ਪੰਜਾਬ ਦੇ ਲੋਕ ਬੇਈਮਾਨੀ, ਭ੍ਰਿਸ਼ਟਾਚਾਰ, ਗੁੰਡਾਰਾਜ, ਮਾਫੀੲੇ ਦੇ ਨੰਗੇ ਨਾਚ ਤੋਂ ਰੱਜ ਕੇ ਦੁਖੀ ਹਨ। ਪੰਜਾਬ ਦੇ ਲੋਕ ਦਿੱਲੀ ਦੇ ਰੋਲ ਮਾਡਲ ਨੂੰ ਪੰਜਾਬ ਵਿਚ ਦੇਖਣਾ ਚਾਹੁੰਦੇ ਹਨ। ਕਿਉਂਕਿ ਦਿੱਲੀ ਵਿਚ ਪੱਚੀ ਸੌ ਰੁਪਏ ਪੈਨਸ਼ਨ, ਪ੍ਰਾਈਵੇਟ ਸਕੂਲਾਂ ਤੋਂ ਵਧੀਆ ਸਰਕਾਰੀ ਸਕੂਲ, ਸਿਹਤ ਸਹੂਲਤਾਂ ਆਲ੍ਹਾ ਦਰਜੇ ਦੀਆਂ ਪੰਜਾਬ ਵਿੱਚ ਵੇਖਣਾ ਚਾਹੁੰਦੇ ਹਨ।

ਇਹ ਵਿਚਾਰ ਆਮ ਆਦਮੀ ਪਾਰਟੀ ਪੰਜਾਬ ਯੂਥ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਹਲਕਾ ਬਰਨਾਲਾ ਮੀਤ ਹੇਅਰ ਨੇ ਲਹਿਰਾਗਾਗਾ ਵਿਖੇ ਆਮ ਆਦਮੀ ਪਾਰਟੀ ਦੇ ਵੋਟਰਾਂ ਦੇ ਹੱਕ ਵਿੱਚ ਸੰਬੋਧਨ ਕਰਨ ਸਮੇਂ ਪੱਤਰਕਾਰਾਂ ਨਾਲ ਸਾਂਝੇ ਕੀਤੇ। ਉਨ੍ਹਾਂ ਕੈਪਟਨ ਸਰਕਾਰ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ, ਕੈਪਟਨ ਸਰਕਾਰ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਮੁੱਕਰਨ ਦੀ ਆਦਤ ਪਾ ਲਈ ਹੈ। ਚੋਣਾਂ ਵੇਲੇ 197 ਪੰਨਿਆਂ ਦਾ ਚੋਣ ਮਨੋਰਥ ਪੱਤਰ ਤਾਂ ਜਾਰੀ ਕਰ ਦਿੱਤਾ ਪਰ ਉਸ ਦਾ ਇੱਕ ਵੀ ਪੰਨਾ ਪੂਰਾ ਨਹੀਂ ਕੀਤਾ।ਇਸ ਲਈ ਪੰਜਾਬ ਦੇ ਲੋਕ ਚਾਹੁੰਦੇ ਹਨ ਕਿ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿਚ ਹੋਵੇ। ਇਸੇ ਤਰ੍ਹਾਂ ਨਗਰ ਕੌਂਸਲ ਚੋਣਾਂ ਵਿੱਚ ਵੀ ਇਸ ਵਾਰ ਆਮ ਆਦਮੀ ਪਾਰਟੀ ਹੀ ਬਹੁਮਤ ਬਣਾਵੇਗੀ। ਲਹਿਰਾਗਾਗਾ ਵਿੱਚ ਆਮ ਆਦਮੀ ਪਾਰਟੀ ਸਾਰੀਆਂ ਸੀਟਾਂ ਜਿੱਤ ਕੇ ਨਗਰ ਕੌਂਸਲ ਤੇ ਕਾਬਜ਼ ਹੋਵੇਗੀ। ਹੁਣ ਪੰਜਾਬ ਦੇ ਲੋਕ ਜਾਗ ਚੁੱਕੇ ਹਨ ।

ਉਨ੍ਹਾਂ ਦੀਪ ਸਿੱਧੂ ਦੀ ਗ੍ਰਿਫ਼ਤਾਰੀ ਬਾਰੇ ਬੋਲਦਿਆਂ ਕਿਹਾ ਕਿ ਇਸ ਦੀ ਗ੍ਰਿਫ਼ਤਾਰੀ ਹੋਣੀ ਚਾਹੀਦੀ ਸੀ। ਕਿਉਂਕਿ ਸ਼ਾਂਤਮਈ ਤਰੀਕੇ ਨਾਲ ਚੱਲ ਰਹੇ ਅੰਦੋਲਨ ਵਿੱਚ ਇਸ ਨੇ ਵਿਘਨ ਪਾਇਆ ਹੈ। ਉਨ੍ਹਾਂ ਤਿੰਨ ਕਾਲੇ ਕਾਨੂੰਨਾਂ ਬਾਰੇ ਮੋਦੀ ਨੂੰ ਕਿਹਾ ਕਿ ਤਹਾਨੂੰ ਇਹ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ ਨਹੀਂ ਤਾਂ ਪੰਜਾਬ ਦੇ ਲੋਕ ਆਉਂਦੀਆਂ ਚੋਣਾਂ ਵਿੱਚ ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਭਾਜਪਾ ਨੂੰ ਸਬਕ ਸਿਖਾਉਣ ਲਈ ਤਿਆਰ ਬੈਠੇ ਹਨ ।

ਇਸ ਸਮੇਂ ਆਪ ਦੇ ਸੀਨੀਅਰ ਆਗੂ ਕੁਲਜਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸਾਡੇ ਸਾਰੇ ਵਲੰਟੀਅਰ ਲਹਿਰਾਗਾਗਾ ਦੀ ਨਗਰ ਕੌਂਸਲ ਚੋਣ ਕੰਪੇਨ ਸਾਂਭੀ ਬੈਠੇ ਹਨ ਅਤੇ ਵਧੀਆ ਤਰੀਕੇ ਨਾਲ ਚਲਾ ਰਹੇ ਹਨ। ਇਨ੍ਹਾਂ ਚੋਣਾਂ ਪ੍ਰਤੀ ਸਾਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ ਅਸੀ 9 ਸੀਟਾਂ ਜਿੱਤ ਕੇ ਵਿਖਾਵਾਂਗੇ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਨਗਰ ਕੌਂਸਲ ਵਿੱਚ ਸਿਰਜਾਂਗੇ

Related posts

ਜਾਣੇ, ਅਚਾਨਕ ਆਏ ਹਾਰਟ ਅਟੈਕ ‘ਚ ਕਿਵੇਂ ਬਚ ਸਕਦੀ ਹੈ ਬੰਦੇ ਦੀ ਜਾਨ

htvteam

ਜੈਗੁਆਰ ਵਾਲਾ ਮੁੰਡਾ ਦੇਖੋ ਭਲਵਾਨਾਂ ਵਰਗੇ ਮੁੰਡੇ ਨਾਲ ਕੀ ਕਰ ਗਿਆ

htvteam

ਆਸ਼ਕੀ ਦੇ ਚੱਕਰ ‘ਚ ਮੁੰਡਾ ਗੇਟ ‘ਤੇ ਕਰ ਗਿਆ ਗੰਦਾ ਕੰਮ, ਫੇਰ ਕੁੜੀ ਨੇ ਦੇਖੋ ਕੀ ਕੀਤਾ

Htv Punjabi