Htv Punjabi
Punjab

ਸ਼੍ਰੋਮਣੀ ਕਮੇਟੀ ‘ਚ ਘਪਲੇ ਲਈ ਬੀਬੀ ਅਤੇ ਸੁਖਬੀਰ ਬਾਦਲ ਜ਼ਿੰਮੇਵਾਰ ਹਨ -ਪ੍ਰਮਿੰਦਰ ਸਿੰਘ ਢੀਂਡਸਾ

ਅਕਾਲੀ ਦਲ ਡੈਮੋਕਰੇਟਿਕ ਦੇ ਸੀਨੀਅਰ ਆਗੂ ਅਤੇ ਹਲਕਾ ਵਿਧਾਇਕ ਪ੍ਰਮਿੰਦਰ ਸਿੰਘ ਢੀਂਡਸਾ ਨੇ ਜ਼ਿਲ੍ਹਾ ਸੰਗਰੂਰ ਦੇ ਲਹਿਰਾਗਾਗਾ ਵਿੱਚ ਵੱਖ ਵੱਖ ਵਾਰਡਾਂ ਦੇ ਆਜ਼ਾਦ ਉਮੀਦਵਾਰਾਂ ਦੇ ਹੱਕ ’ਚ ਚੋਣ ਪ੍ਰਚਾਰ ਕਰਦੇ ਹੋਏ ਮੀਡੀਆ ਨੂੰ ਦੱਸਿਆ ਕਿ ਊਨ੍ਹਾਂ ਵੱਲੋਂ ਲਾਏ ਸ਼੍ਰੋਮਣੀ ਗੁਰੂਦਵਾਰਾ ਕਮੇਟੀ ’ਚ ਘਪਲਿਆਂ ਬਾਰੇ ਮੌਜੂਦਾ ਪ੍ਰਧਾਨ ਬੀਬੀ ਜੰਗੀਰ ਕੌਰ ਵੱਲੋਂ ਢੀਂਡਸਾ ਨੇ ਘਪਲੇ ਪਹਿਲਾਂ ਕਿਉਂ ਨਹੀਂ ਉਠਾਏ ਨੂੰ ਗੰਭੀਰਤਾ ਨਾਲ ਲੈਂਦੇ ਕਿਹਾ ਕਿ ਜਦੋੋਂ ਘਪਲੇ ਸਾਹਮਣੇ ਆਉਣਗੇ ਉਸ ਵੇਲੇ ਹੀ ਉਠਾਏ ਜਾਣਗੇ। ਉਨ੍ਹਾਂ ਕਿਹਾ ਕਿ ਬੀਬੀ ਜੰਗੀਰ ਕੌਰ ਨੇ ਆਪਣੇ ਬਿਆਨ ’ਚ ਮੰਨਿਆ ਹੈ ਤਾਂ ਉਨ੍ਹਾਂ ਨੂੰ ਘਪਲਿਆਂ ਖਿਲਾਫ ਐਫਆਰਆਰ ਦਰਜ ਕਰਵਾਕੇ ਸੱਚ ਸਾਹਮਣੇ ਲਿਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਾਬਾ ਗਾਂਧਾ ਸਿੰਘ ਕੇਸ ਦੀ ਇੱਕ ਸਾਲ ਤੋਂ ਸਚਾਈ ਲੋਕਾਂ ਸਾਹਮਣੇ ਨਹੀਂ ਆਈ। ਸ਼੍ਰੋਮਣੀ ਕਮੇਟੀ ’ਚ ਘਪਲੇ ਲਈ ਬੀਬੀ ਅਤੇ ਸੁਖਬੀਰ ਸਿੰਘ ਬਾਦਲ ਜਿੰਮੇਵਾਰ ਹਨ।

ਢੀਂਡਸਾ ਨੇ ਕਿਹਾ ਕਿ ਮੁਕਤਸਰ ਦੀ ਦਲਿਤ ਬੀਬੀ ਨਵਦੀਪ ਕੌਰ ਦਾ ਕੇਸ ਹਾਈਕੋਰਟ ਨੂੰ ਪੰਜਾਬ ’ਚ ਤਬਦੀਲ ਕਰਕੇ ਇਨਸਾਫ਼ ਦੇਣਾ ਚਾਹੀਦਾ ਹੈ।

ਢੀਂਡਸਾ ਨੇ ਨਗਰ ਕੌਂਸਲ ਚੋਣਾਂ ਲਈ ਪੰਜਾਬ ਦੀ ਕੈਪਟਨ ਸਰਕਾਰ ਦੀ ਸਖ਼ਤ ਆਲੋਚਨਾ ਕਰਦਿਆ ਕਿਹਾ ਕਿ ਕਾਂਗਰਸ ਨੇ ਵੋਟਰਾਂ/ ਵਿਰੋਧੀ ਉਮੀਦਵਾਰਾਂ ਨੂੰ ਡਰਾਉਣ, ਨੌਕਰੀ ਦੌਰਾਨ ਬਦਲੀਆਂ ਕਰਨ ਦਾ ਦਬਾਅ ਪਾਉਣ ਦੀ ਕੋਈ ਕਸਰ ਨਹੀਂ ਛੱਡੀ ਜਿਸ ਕਰਕੇ 14 ਫਰਵਰੀ ਨੂੰ ਚੋਣਾਂ ਸਮੇਂ ਵੱਡੀਆਂ ਲਡ਼੍ਹਾਈਆਂ ਝਗਡ਼ੇ ਹੋਣ ਦੇ ਖਦਸ਼ੇ ਹਨ । ਉਨ੍ਹਾਂ ਕਿਹਾ ਕਿ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਸਿੱਧਾ ਕਾਂਗਰਸ ਦੇ ਹੱਕ ’ਚ ਭੁਗਤ ਰਿਹਾ ਹੈ । ਉਨ੍ਹਾਂ ਇਸ ਸਬੰਧੀ ਪੰਜਾਬ ਦੇ ਚੌਣ ਕਮਿਸਨਰ ਜਸਪਾਲ ਸਿੰਘ ਸੰਧੂ ਨਾਲ ਗੱਲ ਬਾਤ ਕਰਕੇ ਸਾਰੀ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨਿਰਪੱਖ ਵੋਟਾਂ ਪਵਾਉਣ ਦਾ ਭਰੋਸਾ ਦਿਵਾਇਆ ਹੈ।

ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦਾ ਭਾਜਪਾ ਜਾਂ ਕਾਂਗਰਸ ਨਾਲ ਕੋਈ ਸਮਝੋਤਾ ਨਹੀਂ ਪਰ ਜਿਹਡ਼ੇ ਭਾਜਪਾ ਛੱਡਕੇ ਆਜਾਦ ਉਮੀਦਵਾਰ ਖਡ਼੍ਹੇ ਹਨ ਉਨ੍ਹਾਂ ਦੀ ਹਿਮਾਇਤ ਕਰਨ ਦਾ ਫੈਸਲਾ ਹੈ।

Related posts

ਐਵੇਂ ਮੋਟੀ ਰੋਟੀ ਬਣਾਓ ਦਰਦ ਵਾਲੀ ਥਾਂ ਲਗਾਓ ਤੇ ਦਰਦ ਭਜਾਓ

htvteam

ਜੇਲ੍ਹ ਦੀ ਬੈਰਕ ‘ਚ ਦੇਖੋ ਕੀ ਹੋਇਆ ?

htvteam

ਜਿਗਰੀ ਯਾਰ ਨੇ ਘਰ ਬੁਲਾਕੇ ਕੀਤੀ ਯਾਰਮਾਰ

htvteam