Htv Punjabi
Punjab

ਸਥਾਨਕ ਸਰਕਾਰਾਂ ਚੋਣਾਂ ਦੀ ਉਲਟੀ ਗਿਣਤੀ ਸ਼ੁਰੂ…

ਸਥਾਨਕ ਸਰਕਾਰਾਂ ਚੋਣਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਹਰ ਸਿਆਸੀ ਪਾਰਟੀ ਦੇ ਆਗੂਆਂ ਵੱਲੋਂ ਆਪਣੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰ ਕੇ ਉਨ੍ਹਾਂ ਨੂੰ ਜਿੱਤ ਦੇ ਵੱਲ ਲਿਜਾਇਆ ਜਾ ਰਿਹਾ ਹੈ। ਜਿਸ ਦੇ ਤਹਿਤ ਨਾਭਾ ਵਿਖੇ 23 ਵਾਰਡਾਂ ਤੇ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਦੇਰ ਰਾਤ ਤੱਕ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਕਾਂਗਰਸ ਪਾਰਟੀ ਵਿਕਾਸ ਦੇ ਮੁੱਦੇ ਤੇ ਚੋਣਾਂ ਲੜ ਰਹੀ ਹੈ ਅਤੇ ਵਿਕਾਸ ਦੇ ਮੁੱਦੇ ਤੇ ਹੀ ਜਿੱਤ ਪ੍ਰਾਪਤ ਕਰੇਗੀ। ਜਦੋਂ ਧਰਮਸੋਤ ਨੂੰ ਪੁੱਛਿਆ ਕਿ ਅਕਾਲੀ ਦਲ ਚੋਣਾਂ ਵਿੱਚ ਪੈਰਾਮਿਲਟਰੀ ਫੋਰਸ ਦੀ ਮੰਗ ਕਰ ਰਹੀ ਹੈ ਕਿ ਕਾਂਗਰਸ ਧੱਕਾ ਕਰੇਗੀ ਤਾਂ ਧਰਮਸੋਤ ਨੇ ਕਿਹਾ ਕਿ ਅਸੀਂ ਨਾ ਧੱਕਾ ਕੀਤਾ ਨਾ ਕਰਨਾ ਕਿਉਂਕਿ ਅਸੀਂ ਵੋਟਰਾਂ ਤੇ ਵਿਸ਼ਵਾਸ ਕਰਦੇ ਹਾ।

ਪੰਜਾਬ ਵਿੱਚ 14 ਫਰਵਰੀ ਨੂੰ ਹੋਣ ਜਾ ਰਹੀਆਂ ਨਗਰ ਪੰਚਾਇਤ ਅਤੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਿਆਸੀ ਪਾਰਾ ਪੂਰੀ ਤਰ੍ਹਾਂ ਗਰਮਾ ਚੁੱਕਿਆ ਹੈ ਅਤੇ ਹੁਣ ਚੋਣ ਪ੍ਰਚਾਰ ਕਰਨ ਵਿੱਚ ਵੀ ਕੁਝ ਘੰਟੇ ਹੀ ਬਾਕੀ ਰਹਿ ਗਏ ਹਨ ਅਤੇ ਕੁਝ ਘੰਟਿਆਂ ਬਾਅਦ ਹੀ ਚੋਣ ਪ੍ਰਚਾਰ ਵੀ ਥੰਮ ਜਾਵੇਗਾ। ਹਰ ਪਾਰਟੀ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਦੇ ਹੱਕ ਵਿਚ ਦੇਰ ਰਾਤ ਤੱਕ ਚੋਣ ਪ੍ਰਚਾਰ ਕੀਤਾ ਜਾ ਰਿਹੈ। ਨਾਭਾ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਹੱਕ ਵਿਚ ਦੇਰ ਰਾਤ ਤੱਕ ਚੋਣ ਪ੍ਰਚਾਰ ਕੀਤਾ ਗਿਆ।ਧਰਮਸੋਤ ਨੇ ਕਿਹਾ ਕਿ ਕਾਂਗਰਸ ਸਰਕਾਰ ਵਿਕਾਸ ਦੇ ਮੁੱਦੇ ਤੇ ਚੋਣ ਲੜ ਰਹੀ ਹੈ ਅਤੇ ਵਿਕਾਸ ਦੇ ਮੁੱਦੇ ਨੂੰ ਵੇਖਦੇ ਹੋਏ ਹੀ ਭਾਰੀ ਬਹੁਮੱਤ ਨਾਲ ਜਿੱਤ ਪ੍ਰਾਪਤ ਕਰੇਗੀ।

ਇਸ ਮੌਕੇ ਤੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਮੈਂ ਆਪਣੀਆਂ 6 ਚੋਣਾਂ ਲੜ ਚੁੱਕਾ ਹਾਂ ਪਰ ਜੋ ਹੁਣ ਪਿਆਰ ਮਿਲਿਆ ਹੈ ਉਹ ਕਦੇ ਵੀ ਨਹੀਂ ਮਿਲਿਆ। ਧਰਮਸੋਤ ਨੇ ਕਿਹਾ ਕਿ ਅਸੀਂ ਕੰਮ ਦੇ ਨਾਮ ਤੇ ਵੋਟਾਂ ਮੰਗੀਆਂ ਹਨ ਅਤੇ ਕੰਮ ਦੇ ਨਾਂ ਤੇ ਹੀ ਵੋਟਰ ਸਤਿਕਾਰ ਦੇ ਰਹੇ ਹਨ।ਧਰਮਸੋਤ ਨੇ ਕਿਹਾ ਕਿ ਅਕਾਲੀ ਦਲ ਅਤੇ ਆਪ ਪਾਰਟੀ ਨੂੰ ਲੋਕਾਂ ਨੇ ਰਿਜੈਕਟ ਕਰ ਦਿੱਤਾ ਹੈ। ਅਕਾਲੀ ਦਲ ਵੱਲੋਂ ਚੋਣਾਂ ਵਿੱਚ ਪੈਰਾਮਿਲਟਰੀ ਫੋਰਸ ਦੀ ਮੰਗ ਕਰਨ ਤੇ ਧਰਮਸੋਤ ਨੇ ਕਿਹਾ ਕਿ ਅਸੀਂ ਨਾ ਧੱਕਾ ਕੀਤਾ ਨਾ ਕਰਨਾ ਕਿਉਂਕਿ ਅਸੀਂ ਵੋਟਰਾਂ ਤੇ ਵਿਸ਼ਵਾਸ ਰੱਖਦੇ ਹਾਂ ਅਤੇ ਵੋਟਰ ਹੀ ਫੈਸਲਾ ਕਰਨਗੇ। ਧਰਮਸੋਤ ਨੂੰ ਪੁੱਛਿਆ ਕਿ ਬੀਜੇਪੀ ਦੇ ਆਗੂ ਗਵਰਨਰ ਨੂੰ ਮਿਲ ਕੇ ਆਏ ਹਨ ਕਿ ਜੋ ਅਟੈਕ ਹੋ ਰਹੇ ਹਨ ਉਹ ਉਸ ਦੇ ਪਿੱਛੇ ਕਾਂਗਰਸ ਦਾ ਹੱਥ ਹੈ ਤਾਂ ਧਰਮਸੋਤ ਨੇ ਬੀਜੇਪੀ ਨੂੰ ਜਵਾਬ ਦਿੰਦੇ ਕਿਹਾ ਕਿ ਬੀਜੇਪੀ ਵੀ ਹੰਕਾਰੀ ਪਈ ਹੈ ਅਤੇ ਮੋਦੀ ਵੀ ਹੰਕਾਰਿਆ ਪਿਆ ਹੈ ।

ਇਸ ਮੌਕੇ ਤੇ ਕਾਂਗਰਸ ਪਾਰਟੀ ਦੀ ਉਮੀਦਵਾਰ ਮਮਤਾ ਮਿੱਤਲ ਨੇ ਕਿਹਾ ਕਿ ਅਸੀਂ ਵਿਕਾਸ ਦੇ ਮੁੱਦੇ ਤੇ ਵੋਟਾਂ ਮੰਗ ਰਿਹਾ ਕਿਉਂਕਿ ਅਸੀਂ ਜੋ ਵਿਕਾਸ ਕਰਾਇਆ ਹੈ ਉਹ ਅਜੇ ਤਕ ਕਿਸੇ ਨੇ ਨਹੀਂ ਕਰਾਇਆ ਅਤੇ ਅਸੀਂ ਅੱਗੇ ਤੋਂ ਵੀ ਵਿਕਾਸ ਕਰਵਾਉਂਦੇ ਰਹਾਂਗੇ।

ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਜਨੀਸ਼ ਕੁਮਾਰ ਸ਼ੈਂਟੀ ਨੇ ਕਿਹਾ ਕਿ ਅਸੀਂ ਜੋ ਵਿਕਾਸ ਕਰਵਾਏ ਹਨ ਉਹ ਕਰੀਬ 90 ਪ੍ਰਤੀਸ਼ਤ ਪੂਰੇ ਹੋ ਗਏ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਅਪੀਲ ਕਰਦੇ ਹਾਂ ਕਿ ਜਿੰਨੇ ਵੀ ਕਾਂਗਰਸ ਦੇ ਉਮੀਦਵਾਰ ਹਨ ਉਨ੍ਹਾਂ ਨੂੰ ਜਤਾਇਆ ਜਾਵੇ ਅਤੇ ਜੋ ਅਧੂਰੇ ਕੰਮ ਹੈ ਉਨ੍ਹਾਂ ਨੂੰ ਵੀ ਛੇਤੀ ਹੀ ਨੇਪਰੇ ਚਾੜ੍ਹਿਆ ਜਾਵੇਗਾ

Related posts

ਗਲੇਸ਼ੀਅਰ ਟੁੱਟਣ ਮਗਰੋਂ ਆਏ ਹੜ੍ਹ ਕਾਰਨ ਸਮਰਾਲਾ ਦੇ ਪਿੰਡ ਪੂਰਬਾ ਦੇ 4 ਨੌਜਵਾਨ ਲਾਪਤਾ

htvteam

ਮਹਿੰਗਾਈ ਦੀ ਮਾਰ, ਡੇਢ ਸਾਲ ਵਿੱਚ 15 ਰੁਪਏ ਵਧਿਆ ਬੱਸਾਂ ਦਾ ਕਿਰਾਇਆ, ਇੰਨੀ ਤੇਜ਼ੀ ਨਾਲ ਡੀਜ਼ਲ ਦੇ ਰੇਟ ਵੀ ਨਹੀਂ ਬੰਦੇ

Htv Punjabi

ਡੇਅਰੀ ‘ਚ ਆਹ ਨੁਸਕਾ ਅਪਨਾਓ ਗਾਂ-ਮੱਝ ਦਾ ਦੁੱਧ ਦਿਨਾਂ ‘ਚ ਵਧਾਓ

htvteam