Htv Punjabi
Punjab

ਯੂਥ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਗੁਰਲਾਲ ਸਿੰਘ ਭਲਵਾਨ ਦਾ ਹੋਇਆ ਅੰਤਿਮ ਸੰਸਕਾਰ

ਫਰੀਦਕੋਟ ਜਿਲ੍ਹੇ ਦੇ ਨੋਜਵਾਨ ਆਗੂ ਅਤੇ ਯੂਥ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਗੁਰਲਾਲ ਸਿੰਘ ਭਲਵਾਨ ਜਿਸ ਦਾ ਕੱਲ੍ਹ ਕੁਝ ਅਣਪਛਾਤੇ ਨੌਜਵਾਨਾਂ ਵਲੋਂ ਕਤਲ ਕਰ ਦਿੱਤਾ ਗਿਆ ਸੀ ਦਾ ਫਰੀਦਕੋਟ ਦੇ ਰਾਮ ਬਾਗ ਵਿਚ ਅੰਤਿਮ ਸਸਕਾਰ ਕੀਤਾ ਗਿਆ। ਉਹਨਾਂ ਦੀ ਅੰਤਿਮ ਯਾਤਰਾ ਵਿਚ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਹੋਏ ।

ਇਸ ਮੌਕੇ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿਲੋਂ ਅਤੇ ਫਰੀਦਕੋਟ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿਲੋਂ ਨੇ ਅੰਤਿਮ ਰਸਮਾਂ ਵਿਚ ਸ਼ਾਮਲ ਹੋ ਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਅਰਪਿਤ ਕੀਤੀ।

ਇਸ ਮੌਕੇ ਗੱਲਬਾਤ ਕਰਦਿਆਂ ਦੋਹਾਂ ਆਗੂਆਂ ਨੇ ਜਿਥੇ ਗੁਰਲਾਲ ਭਲਵਾਨ ਦੀ ਬੇਵਕਤੀ ਮੌਤ ਤੇ ਦੁੱਖ ਪ੍ਰਗਟਾਇਆ ਉਥੇ ਹੀ ਉਹਨਾਂ ਕਿਹਾ ਕਿ ਗੁਰਲਾਲ ਭਲਵਾਨ ਦੇ ਕਾਤਲਾਂ ਨੂੰ ਜਲਦ ਗਿਰਫ਼ਤਾਰ ਕਰਨ ਲਈ DGP ਪੰਜਾਬ ਨੂੰ ਸੂਬੇ ਦੇ ਮੁਖਮੰਤਰੀ ਨੇ ਹਿਦਾਇਤ ਦੇ ਦਿੱਤੀ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।

Related posts

ਵੱਡਾ ਐਕਸ਼ਨ 1580 ਨਸ਼ਾ ਤਸਕਰ ਗ੍ਰਿਫਤਾਰ

htvteam

ਬੰਦੇ ਦੀ ਸ਼ਕਲ ‘ਚ ਦੇਖੋ ਕੀ ਨਿਕਲਿਆ

htvteam

ਮਾਂ ਨੂੰ ਬੇਹੋਸ਼ ਕਰ ਮਾਸੂਮ ਬੱਚੇ ਨਾਲ ਗੁਆਂਢੀ ਦੇਖੋ ਕੀ ਕਰ ਗਿਆ

htvteam