Htv Punjabi
Uncategorized

ਵਪਾਰ ਕਰਨ ਆਏ ਕਸ਼ਮੀਰੀ ਦੀ 2.50 ਲੱਖ ਦੀ ਨਕਦੀ ਹੋਈ ਚੋਰੀ

ਭਿੱਖੀਵਿੰਡ ਦੇ ਕੱਕੜ ਮੁਹੱਲਾ ਵਿਖੇ ਰਹਿੰਦੇ ਕਸ਼ਮੀਰੀ ਪਰਦੇਸੀਆਂ ਦੀ ਰਿਹਾਇਸ਼ ਵਿਚ ਰੱਖੀ 2.50 ਲੱਖ ਦੀ ਨਕਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਸਬੰਧੀ ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆਂ ਆਸ਼ਿਕ ਹੁਸੈਨ ਨਜ਼ਾਰ ਪੁੱਤਰ ਅਬਦੁਲ ਅਜ਼ੀਜ਼ ਨਜ਼ਰ ਨੇ ਦੱਸਿਆ ਕਿ ਬੀਤੀ ਸਵੇਰ ਕਰੀਬ 10 ਵਜੇ ਘਰੋਂ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਕਸ਼ਮੀਰੀ ਪਰਦੇਸੀ ਆਸ਼ਿਕ ਹੁਸੈਨ ਨਜ਼ਾਰ ਪੁੱਤਰ ਅਬਦੁਲ ਅਜ਼ੀਜ਼ ਨਜ਼ਰ ਨੇ ਦੱਸਿਆ ਕਿ ਬੀਤੀ ਕੱਲ੍ਹ ਸਵੇਰੇ ਕਰੀਬ 10 ਵਜੇ ਉਹ ਘਰੋਂ ਕੰਮ ਤੇ ਗਏ ਸਨ ਕਿ ਜਦੋਂ ਸ਼ਾਮੀਂ ਕਰੀਬ 6 ਵਜੇ ਪਿੰਡ ਸੁਰਸਿੰਘ ਵਿਖੇ ਮੌਜੂਦ ਸਨ ਕਿ ਉਨ੍ਹਾਂ ਨੂੰ ਕਸ਼ਮੀਰੀ ਭਾਈ ਦਾ ਫੋਨ ਆ ਜਾਂਦਾ ਹੈ ਕਿ ਤੁਹਾਡੇ ਕਮਰੇ ਦਾ ਜਿੰਦਰਾ ਟੁੱਟਾ ਹੋਇਆ ਹੈ ।

ਤਾਂ ਜਦੋਂ ਕਮਰੇ ਦੇ ਮਾਲਕ ਆਸ਼ਿਕ ਹੁਸੈਨ ਨਜ਼ਾਰ ਦੇ ਕਹਿਣ ਤੇ ਉੱਥੇ ਮੌਜੂਦ ਕਸ਼ਮੀਰੀ ਵਿਅਕਤੀ ਵੱਲੋਂ ਪੈਸਿਆਂ ਵਾਲੇ ਕਿੱਟ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਉਸ ਕਿੱਟ ਵਿੱਚ ਪੈਸੇ ਨਹੀਂ ਪਾਏ ਜਾਂਦੇ । ਉੱਧਰ ਇਸ ਮਾਮਲੇ ਸਬੰਧੀ ਸਾਰੀ ਜਾਣਕਾਰੀ ਪੁਲਿਸ ਥਾਣਾ ਭਿੱਖੀਵਿੰਡ ਨੂੰ ਦਿੱਤੀ ਜਾਂਦੀ ਹੈ ਜਿਸ ਤੇ ਕਾਰਵਾਈ ਕਰਦਿਆਂ ਥਾਣਾ ਭਿੱਖੀਵਿੰਡ ਦੀ ਪੁਲਿਸ ਵੱਲੋਂ ਮੌਕਾ ਦੇਖਦਿਆਂ ਕਾਰਵਾਈ ਸ਼ੁਰੂ ਕਰ ਦਿੱਤੀ ਜਾਂਦੀ ਹੈ । ਦੱਸਿਆ ਜਾ ਰਿਹਾ ਹੈ ਕਿ ਇਹ 2.50 ਲੱਖ ਰੁਪਏ ਦੀ ਰਕਮ ਕਰੀਬ 20 ਕਸ਼ਮੀਰੀ ਵਿਅਕਤੀਆਂ ਦੀ ਹੈ । ਜੋ ਕਿ ਪਿੰਡਾਂ ਵਿੱਚ ਵੇਚੇ ਜਾਂਦੇ ਕੱਪੜੇ ਦੀ ਰੋਜ਼ਾਨਾ ਦੀ ਇਕੱਠੀ ਕੀਤੀ ਗਰਾਈ ਇਕ ਜਗ੍ਹਾ ਤੇ ਰੱਖੀ ਹੋਈ ਸੀ ।

ਜੋ ਕਿ ਚੋਰ ਵੱਲੋਂ ਚੋਰੀ ਕਰ ਲਈ ਗਈ ਹੈ। ਵਰਨਣਯੋਗ ਹੈ ਕਿ ਕਸ਼ਮੀਰੀ ਪਰਦੇਸੀ ਆਸ਼ਿਕ ਹੁਸੈਨ ਨਜ਼ਾਰ ਵੱਲੋਂ ਗਲੀ ਦੇ ਹੀ ਇਕ ਨੌਜਵਾਨ ਤੇ ਸ਼ੱਕ ਜਤਾਇਆ ਗਿਆ ਸੀ ਤਾਂ ਭਿੱਖੀਵਿੰਡ ਪੁਲਿਸ ਨੇ ਤੁਰੰਤ ਉਸ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਸੀ ਪ੍ਰੰਤੂ ਜਦੋਂ ਭਿੱਖੀਵਿੰਡ ਪੁਲਿਸ ਤੇ ਸਿਆਸੀ ਦਬਾਅ ਪਿਆ ਤਾਂ ਭਿੱਖੀਵਿੰਡ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਨੌਜਵਾਨ ਨੂੰ ਰਾਤ ਸਮੇਂ ਹੀ ਛੱਡ ਦਿੱਤਾ ਗਿਆ । ਜਿਸ ਤੋਂ ਸਾਬਿਤ ਹੁੰਦਾ ਹੈ ਕਿ ਭਿੱਖੀਵਿੰਡ ਪੁਲਿਸ ਸਿਆਸੀ ਦਬਾਅ ਹੇਠ ਕੰਮ ਕਰ ਲੋਕਤੰਤਰ ਦਾ ਘਾਣ ਕਰ ਰਹੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਭਿੱਖੀਵਿੰਡ ਪੁਲੀਸ ਇਸ ਢਾਈ ਲੱਖ ਦੀ ਗੁੱਥੀ ਨੂੰ ਕਿਸ ਤਰ੍ਹਾਂ ਸੁਲਝਾਉਂਦੀ ਹੈ ਜਾਂ ਫਿਰ ਬਾਕੀ ਕੇਸਾਂ ਵਾਂਗ ਵੀ ਇਹ ਕੇਸ ਠਾਣੇ ਦੇ ਰਜਿਸਟਰ ਵਿੱਚ ਦਰਜ ਹੀ ਰਹਿ ਜਾਵੇਗਾ ।

Related posts

ਕੋਰੋਨਾ ਵਾਇਰਸ ਨੂੰ ਲੈ ਸਰਕਾਰ ਨੇ ਪੈਟਰੋਲ ਤੇ 6 ਤੇ ਡੀਜ਼ਲ ਤੇ ਲਾਇਆ 5 ਰੁਪਏ ਸੈਸ, ਫੈਸਲਾ ਲਾਗੂ, ਮੱਚ ਗਈ ਹਾਹਾਕਾਰ!

Htv Punjabi

ਕਰੋਨਾ ਕਿਵੇਂ ਫੈਲਦਾ ਜਰਮਨ ਨੇ ਕੀਤਾ ਖਤਰਨਾਕ ਪ੍ਰਯੋਗ!

htvteam

ਜੇ ਉਮਰ ਵਧਾਉਣੀ ਐ ਤਾਂ ਕਰੋ ਆਹ ਕੰਮ ਨਹੀਂ ਤਾਂ…

Htv Punjabi