Htv Punjabi
Punjab

ਪੰਜਾਬ ਰੋਡਵੇਜ ਦੀ ਬੱਸਾਂ ਵਿਚ ਮਹਿਲਾਵਾਂ ਨੂੰ ਫਰੀ ਸਫ਼ਰ

ਬੀਤੇ ਦਿਨਾਂ ਪੰਜਾਬ ਸਰਕਾਰ ਵੱਲੋਂ ਮਹਿਲਾ ਦਿਵਸ ਮੌਕੇ ਪੰਜਾਬ ਭਰ ਦੀਆਂ ਮਹਿਲਾਵਾਂ ਲਈ ਰੋਡਵੇਜ ਦੀਆਂ ਬੱਸਾਂ ਵਿਚ 1 ਅਪ੍ਰੈਲ ਤੋਂ ਸਫ਼ਰ ਫ੍ਰੀ ਦਾ ਐਲਾਨ ਕੀਤਾ ਗਿਆ ਸੀ ਜਿਸਦੇ ਤਹਿਤ ਅੱਜ ਤੋਂ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਸ ਨੂੰ ਲੈ ਕੇ ਸਾਡੀ ਟੀਮ ਵੱਲੋਂ ਲੁਧਿਆਣਾ ਦੇ ਬੱਸ ਸਟੈਂਡ ਦਾ ਦੌਰਾ ਕੀਤਾ ਗਿਆ ਤਾਂ ਮਹਿਲਾਵਾਂ ਵਿਚ ਖ਼ੁਸ਼ੀ ਦਾ ਮਲਾਲ ਦੇਖਣ ਨੂੰ ਮਿਲਿਆ ਉਧਰ ਬਸ ਕੰਡਕਟਰ ਦਾ ਕਹਿਣਾ ਹੈ ਕਿ ਦੀ ਸਫ਼ਰ ਕਰਨ ਵਾਲੀ ਮਹਿਲਾ ਕੋਲ ਆਧਾਰ ਕਾਰਡ ਜਾਂ ਪੰਜਾਬ ਦਾ ਪਰੁਫ਼ ਹੋਣਾ ਜਰੂਰੀ ਹੈ

ਇਸ ਦੌਰਾਨ ਮਹਿਲਾਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਏ ਗਏ ਇਸ ਫੈਸਲੇ ਦਾ ਉਹ ਸਵਾਗਤ ਕਰਦੇ ਨੇ ਉਨ੍ਹਾਂ ਕਿਹਾ ਕਿ ਮਹਿਲਾਵਾਂ ਲਈ ਬੱਸਾਂ ਵਿੱਚ ਸਫ਼ਰ ਫ੍ਰੀ ਕਰਨਾ ਇੱਕ ਚੰਗਾ ਕਦਮ ਹੈ

ਉਧਰ ਬੱਸ ਦੇ ਕੰਡਕਟਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿਸ਼ਾ-ਨਿਰਦੇਸ਼ ਦਿੱਤੇ ਗਏ ਨੇ ਕੀ ਕੇਵਲ ਪੰਜਾਬ ਦੀਆਂ ਮਹਿਲਾਵਾਂ ਨੂੰ ਹੀ ਪੰਜਾਬ ਰੋਡਵੇਜ਼ ਦੀ ਬੱਸ ਵਿਚ ਸਫ਼ਰ ਫ੍ਰੀ ਹੈ ਉਨ੍ਹਾਂ ਕਿਹਾ ਕਿ ਮਹਿਲਾਵਾਂ ਕੋਲ ਆਧਾਰ ਕਾਰਡ ਜਾਂ ਕੋਈ ਪੰਜਾਬ ਦਾ ਪਰੂਫ਼ ਹੋਣਾ ਜਰੂਰੀ ਹੈ ਜਿਸ ਨਾਲ ਉਹ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਸਫਰ ਕਰ ਸਕਣਗਿਆ

Related posts

ਵੱਡੀ ਖ਼ਬਰ: ਮਾਨ ਸਰਕਾਰ ਨੇ ਮੰਤਰੀਆਂ ਨੂੰ ਦਿੱਤੇ ਮੰਤਰਾਲੇ, ਦੇਖੋ ਕੌਣ ਗ੍ਰਹਿ ਮੰਤਰੀ, ਕੌਣ ਖ਼ਜ਼ਾਨਾ ਮੰਤਰੀ ਤੇ ਕੌਣ ਸਿੱਖਿਆ ਮੰਤਰੀ

htvteam

ਕੈਪਟਨ ਦੇ ਉਮੀਦਵਾਰ ਨੂੰ ਲੋਕਾਂ ਦਿਖਾਏ ਜੁੱਤੀਆਂ ਦੇ ਹਾਰ; ਵੀਡੀਓ ਹੋ ਰਹੀ ਸੋਸ਼ਲ ਮੀਡਿਆ ਤੇ ਖੂਬ ਵਾਇਰਲ

htvteam

ਆਹ ਦੋ ਮੁੰਡਿਆਂ ਦੀ ਬੰਦੇ ਨੂੰ ਦੇਖ ਕੇ ਵਿਗੜੀ ਨੀਅਤ

htvteam