ਪੰਜਾਬ ਵਿੱਚ ਬਿਜਲੀ ਦੇ ਮੁੱਦੇ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਉਸਦੀ ਭਾਈਵਾਲ ਪਾਰਟੀ ਵਲੋਂ ਪੂਰੇ ਪੰਜਾਬ ਦੀਆਂ 117 ਵਿਧਾਨ ਸਭਾਵਾਂ ਵਿੱਚ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸੇ ਤਹਿਤ ਜਿਲ੍ਹਾ ਨਵਾਂਸ਼ਹਿਰ ਵਿੱਚ ਵੀ ਬਿਜਲੀ ਵਿਭਾਗ ਦੀਆਂ ਵੱਖ ਵੱਖ ਡਵੀਜਨਾਂ ਅੱਗੇ ਪਾਰਟੀ ਆਗੂਆਂ ਵਲੋਂ ਹੱਥਾਂ ਵਿੱਚ ਸਰਕਾਰ ਖਿਲਾਫ ਲਿਖੇ ਨਾਆਰਿਆ ਦੀਆਂ ਤਖਤੀਆਂ ਫੜ ਕੇ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਮੌਜੂਦਾ ਪੰਜਾਬ ਸਰਕਾਰ ਨੂੰ ਆੜੇ ਹੱਥੀ ਲੈਦਿਆਂ ਕਿਹਾ ਕਿ ਪੰਜਾਬ ਉਹ ਸੂਬਾ ਹੈ ਜਿੱਥੇ ਬਿਜਲੀ ਦੀ ਸਭ ਤੋਂ ਵੱਧ ਪੈਦਾਵਾਰ ਹੁੰਦੀ ਹੈ ਅਤੇ ਇੱਥੋਂ ਬਿਜਲੀ ਦੂਜਿਆਂ ਰਾਜਾਂ ਨੂੰ ਵੀ ਸਪਲਾਈ ਹੁੰਦੀ ਹੈ ਇਸ ਲਈ ਇਹ ਸੂਬਾ ਬਿਜਲੀ ਸਰਪਲਸ ਹੁੰਦੇ ਹੋਏ ਵੀ ਆਪਣੇ ਰਾਜ ਦੇ ਲੋਕਾਂ ਦੀ ਬਿਜਲੀ ਦੀ ਖਪਤ ਪੂਰੀ ਨਹੀਂ ਕਰ ਰਿਹਾ ਹੈ।
ਬਿਜਲੀ ਦੇ ਲੰਬੇ ਲੰਬੇ ਕੱਟਾਂ ਨੇ ਜਿੱਥੇ ਆਮ ਜਨਤਾ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ ਉੱਥੇ ਕਿਸਾਨੀ ਜੀਵਨ ਨੂੰ ਵੀ ਤਬਾਹ ਕਰ ਰਿਹਾ ਹੈ। ਅੱਜ ਕੱਲ ਪੰਜਾਬ ਵਿੱਚ ਝੋਨੇ ਦੀ ਲਗਾਈ ਦਾ ਸ਼ੀਜਨ ਚੱਲ ਰਿਹਾ ਹੈ ਪਰੰਤੂ ਪੰਜਾਬ ਵਿੱਚ ਕਿਸਾਨਾਂ ਨੂੰ ਸਿਰਫ 3 ਘੰਟੇ ਹੀ ਬਿਜਲੀ ਮਿਲਦੀ ਹੈ ਜਿਸ ਨਾਲ ਕਿਸਾਨ ਕਾਫੀ ਨਿਰਾਸ਼ ਹੈ ਕਿਉਂਕਿ ਇੱਕ ਪਾਸੇ ਬਿਜਲੀ ਦੀ ਘਾਟ ਅਤੇ ਦੂਜੇ ਪਾਸੇ ਹਰ ਰੋਜ ਵੱਧ ਰਹੇ ਡੀਜਲ ਅਤੇ ਪ੍ਰੈਟਰੋਲ ਦੀਆਂ ਵੱਧ ਦੀਆਂ ਕੀਮਤਾਂ ਨੇ ਕਿਸਾਨਾਂ ਨੂੰ ਚਿੰਤਾ ਵਿੱਚ ਪਾਇਆ ਹੋਇਆ ਹੈ।ਪਾਰਟੀ ਆਗੂਆਂ ਨੇ ਇਝ ਵੀ ਦੱਸਿਆ ਕਿ ਜਿੱਥੇ ਸਰਕਾਰ ਨੇ ਆਮ ਜਨਤਾ ਨੂੰ ਘਰੇਵ ਬਿਜਲੀ24 ਘੰਟੇ ਦੇਣ ਦਾ ਵਾਅਦਾ ਕੀਤਾ ਸੀ ਉਸਤੋਂ ਵੀ ਸਰਕਾਰ ਪਿੱਛੇ ਹੱਟ ਰਹੀ ਹਰ ਰੋਜ ਤਪਦੀ ਗਰਮੀ ਉੱਤੇ24 ਘੰਟੇ ਦੀ ਥਾ 4-5 ਘਰੇਲੂ ਬਿਜਲੀ ਆਉਣ ਨਾਲ ਲੋਕਾਂ ਦਾ ਜੀਣਾ ਦੁੱਭਰ ਹੋ ਗਿਆ।ਇਸਦੇ ਨਾਲ ਹੀ ਪਾਰਟੀ ਵਰਕਰਾਂ ਨੇ ਕੈਪਟਨ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਜਲਦੀ ਤੋਂ ਜਲਦੀ ਕਿਸਾਨਾਂ,ਆਮ ਪਬਲਿਕ ਅਤੇ ਵਪਾਰਕ ਅਦਾਰਿਆਂ ਨੂੰ ਪੂਰੀ ਬਿਜਲੀ ਮੁਹੱਈਆ ਕਰਵਾ ਨਹੀਂ ਤਾਂ ਆਣ ਵਾਲੇ ਸਮੇਂ ਵਿੱਚ ਸ਼ੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸਦੇ ਨਾਲ ਇਹਨਾਂ ਆਗੂਆਂ ਨੇ ਪੰਜਾਬ ਸਰਕਾਰ ਉੱਤੇ ਆਰੋਪ ਲਗਾਉਦਿਆ ਕਿਹਾ ਕਿ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ, ਸਾਬਕਾ ਕੈਬਨਿਟ ਮੰਤਰੀ ਬਿਰਸਾ ਸਿੰਘ ਬਲਟੋਹਾ ਅਤੇ ਹੋਰ ਸਾਬਕਾ ਵਿਧਾਇਕ ਉੱਤੇ ਬਿਆਸ ਦਰਿਆ ਉੱਤੇ ਹੋ ਰਹੀ ਮਾਈਨਿੰਗ ਸੰਬੰਧੀ ਉਠਾਏ ਮੁੱਦੇ ਤਹਿਤ ਉਲਟਾ ਸਰਕਾਰ ਨੇ ਆਕਾਲੀ ਦਲ ਦੇ ਇਹਨਾਂ ਲੀਡਰਾਂ ਉੱਤੇ ਐਫ,ਆਰ,ਆਈ ਦਰਜ ਕਰਵਾ ਦਿੱਤੀ ਹੈ ਉਹਨਾਂ ਕਿਹਾ ਆਕਾਲੀ ਦਲ ਅਜਿਹੇ ਪਰਚਿਆਂ ਤੋਂ ਬਿਲਕੁਲ ਵੀ ਨਹੀਂ ਡਰਦਾ।