Htv Punjabi
Punjab

ਕੈਪਟਨ ਅਮਰਿੰਦਰ ਸਿੰਘ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਪਟਿਆਲਾ ਤੋਂ ਲੜਨਗੇ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਟਿਆਲਾ ਸੀਟ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਸ਼ਨੀਵਾਰ ਨੂੰ ਆਪਣੇ ‘ਪੰਜਾਬ ਦਾ ਕੈਪਟਨ’ ਫੇਸਬੁੱਕ ਪੇਜ ‘ਤੇ ਪੋਸਟ ਕੀਤਾ, ”ਮੈਂ ਸਿਰਫ ਪਟਿਆਲਾ ਤੋਂ ਹੀ ਚੋਣ ਲੜਾਂਗਾ। ਉਨ੍ਹਾਂ ਕਿਹਾ, “ਪਟਿਆਲਾ ਪਿਛਲੇ 400 ਸਾਲਾਂ ਤੋਂ ਸਾਡੇ ਨਾਲ ਹੈ ਅਤੇ ਮੈਂ (ਨਵਜੋਤ) ਸਿੱਧੂ ਦੀ ਖ਼ਾਤਰ ਇਸ ਨੂੰ ਨਹੀਂ ਛੱਡਾਂਗਾ।”

ਪਟਿਆਲਾ ਵਿਧਾਨ ਸਭਾ ਸੀਟ ਸਾਬਕਾ ਮੁੱਖ ਮੰਤਰੀ ਦਾ ਪਰਿਵਾਰਕ ਗੜ੍ਹ ਰਹੀ ਹੈ। ਉਹ ਚਾਰ ਵਾਰ 2002, 2007, 2012 ਅਤੇ 2017 ਸੀਟ ਦੀ ਨੁਮਾਇੰਦਗੀ ਕਰ ਚੁੱਕੇ ਹਨ। ਕੈਪਟਨ ਅਮਰਿੰਦਰ ਨੇ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਚੁਣੇ ਜਾਣ ਤੋਂ ਬਾਅਦ 2014 ਵਿੱਚ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਦੀ ਪਤਨੀ ਪ੍ਰਨੀਤ ਕੌਰ ਨੇ ਫਿਰ ਪਟਿਆਲਾ ਤੋਂ ਚੋਣ ਲੜੀ ਅਤੇ ਤਿੰਨ ਸਾਲ ਇਸ ਸੀਟ ਦੀ ਨੁਮਾਇੰਦਗੀ ਕੀਤੀ। ਉਨ੍ਹਾਂ ਨੇ ਅਪ੍ਰੈਲ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੂੰ ਪਟਿਆਲਾ ਤੋਂ ਚੋਣ ਲੜਨ ਦਾ ਚੈਂਲੇਂਜ ਕੀਤਾ ਸੀ ਅਤੇ  ਕਿਹਾ ਸੀ ਕਿ ਨਵਜੋਤ ਸਿੱਧੂ  ਦੀ ਜ਼ਮਾਨਤ ਜਬਤ ਹੋ ਜਾਵੇਗੀ।

Related posts

ਇਸ ਨੁਸਕੇ ਨਾਲ ਆਪਣੀ ਮਨ-ਮਰਜ਼ੀ ਦਾ ਬੱਚਾ ਕੁਦਰਤ ਤੋਂ ਲਓ ਉਹ ਵੀ ਕਿਸੇ ਉਮਰ ‘ਚ

htvteam

ਸੁਮੇਧ ਸੈਣੀ ਨੂੰ ਜੇਲ਼੍ਹ ਭੇਜਣ ਲਈ ਪੰਜਾਬ ਸਰਕਾਰ ਨੇ ਦੇਖੋ ਕੀ ਕੱਢਿਆ ਨਵਾਂ ਢੰਗ!!

Htv Punjabi

ਮੋਦੀ ਸਾਬ੍ਹ ਦੇ ਪੰਜਾਬ ਆਉਂਣ ਤੇ ਕਿਸਾਨਾਂ ਅਤੇ ਚੰਨੀ ਨੇ ਕਸੀ ਕਮਰ

htvteam