ਮਾਮਲਾ ਹੈ ਹੈ ਨਕੋਦਰ ਦੇ ਪਿੰਡ ਚੀਮਾਂ ਕਲਾਂ ਦਾ, ਜਿੱਥੇ ਇਕੱਠੇ ਹੋਏ ਪਿੰਡ ਦੇ ਲੋਕ, ਵੈਣ ਪਾ ਰਹੀਆਂ ਜਨਾਨੀਆਂ ਤੇ ਬਲ਼ ਰਿਹਾ ਇਹ ਸਿਵਾ ਇਸ ਬਿਰਧ ਮਾਤਾ ਦਾ ਹੀ ਹੈ |
ਅਸਲ ਵਿਚ ਇਸ ਪਿੰਡ ਦੀ ਰਹਿਣ ਵਾਲੀ ਬਜ਼ੁਰਗ ਮਾਤਾ ਰਾਜਿੰਦਰ ਕੌਰ ਵਜ਼ੀਰੇ ਆਹਲਾ ਚੰਨੀ ਦੀਆਂ ਸਿਫਤਾਂ ਸੁਣ ਲੰਮੇ ਸਮੇਂ ਤੋਂ ਲਟਕਿਆ ਆਪਣਾ ਇੱਕ ਮਸਲਾ ਹਾਲ ਕਰਵਾਉਣ ਲਈ ਉਸ ਕੋਲ ਜਾਂਦੀ ਹੈ | ਚੰਨੀ ਹੁਰੀਂ ਮਾਤਾ ਨੂੰ ਦਰਖ਼ਾਸਤ ਦੇਣ ਦੀ ਗੱਲ ਆਖਦੇ ਨੇ ਤੇ ਦਰਖ਼ਾਸਤ ਨਾ ਹੋਣ ਕਾਰਨ ਦੋਬਾਰਾ ਆ ਕੇ ਦਰਖ਼ਾਸਤ ਦੇਣ ਲਈ ਕਹਿ ਦਿੰਦੇ ਨੇ |
