Htv Punjabi
Punjab Religion

ਡੇਰਾ ਬਿਆਸ ਸਤਸੰਗ ਭਵਨਾਂ ਦੇ ਲਈ ਸੀਐੱਲਯੂ ਦੇ ਨਾਲ ਕਈ ਹੋਰ ਫੀਸਾਂ ਵੀ ਮਾਫ

ਡੇਰਾ ਬਿਆਸ ਦੇ ਵਲੋਂ ਸਥਾਪਿਤ ਕੀਤੇ ਜਾਣ ਵਾਲੇ ਸਤਸੰਗ ਭਵਨਾਂ ਦੇ ਲਈ ਚੈਂਜ ਆਫ ਲੈਂਡ ਯੂਜ (ਸੀਐੱਯੂ) ਦੀ ਫੀਸ ਅਤੇ ਹੋਰ ਸ਼ੁਲਕ ਮਾਫ ਕਰਨ ਦੀ ਕੈਬਿਨਟ ਨੇ ਮਨਜੂਰੀ ਦੇ ਦਿੱਤੀ ਹੈ। ਹੋਰ ਦਰਾਂ ‘ਚ ਬਾਹਰੀ ਵਿਕਾਸ ਚਾਰਜ (ਈਡੀਸੀ), ਮਨਜ਼ੂਰੀ ਫੀਸ, ਸਮਾਜਿਕ ਬੁਨਿਆਦੀ ਢਾਂਚਾ ਫੰਡ (ਐਸਆਈਐੱਫ) ਅਤੇ ਇਮਾਰਤ ਪੜਤਾਲ ਫੀਸ ਸ਼ਾਮਿਲ ਹੈ। ਵੀਰਵਾਰ ਨੂੰ ਸੀਐੱਮ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ‘ਚ ਹੋਈ ਕੈਬਿਨਟ ਨੇ ਇਹ ਫੈਸਲਾ ਡੇਰਾ ਬਿਆਸ ਵਲੋਂ ਪਿਆਰ, ਸ਼ਾਂਤੀ ਅਤੇ ਭਾਈਚਾਰਕ ਸਾਂਝ ਦੇ ਵਿਸ਼ਵ ਸਿੱਖਿਆਵਾਂ ਦੇ ਪ੍ਰਸਾਰ ‘ਚ ਦਿੱਤੇ ਸਹਿਯੋਗ ਦੇ ਚਲਦੇ ਲਿਆ ਗਿਆ ਹੈ।

ਉਥੇ ਹੀ ਕੈਬਿਨਟ ਨੇ ਮਲਟੀ-ਸਕੋਪ ਵਾਲੀ ਯੂਨੀਵਰਸਿਟੀ ਦੇ ਲਈ ਬਣਾਏ ਗਏ ਖੇਤਰ ਦੀ ਸ਼ਰਤ 50 ਹਜ਼ਾਰ ਤੋਂ ਘਟਾ ਕੇ 30 ਹਜ਼ਾਰ ਵਰਗ ਮੀਟਰ ਕਰ ਦਿੱਤੀ ਹੈ। ਇੱਕ ਕਾਰਜਖੇਤਰ ਵਾਲੀ ਯੂਨੀਵਰਸਿਟੀ ਦੇ ਲਈ ਇਹ ਸ਼ਰਤ 20 ਹਜ਼ਾਰ ਤੋਂ ਘਟਾ ਕੇ 10 ਹਜ਼ਾਰ ਵਰਗ ਮੀਟਰ ਕਰਨ ਦਾ ਫੈਸਲਾ ਕੀਤਾ ਹੈ।

Related posts

ਮੁੱਖ ਮੰਤਰੀ ਭਗਵੰਤ ਮਾਨ ਨੇ ਲਿਆ ਨਿੱਜੀ ਸਕੂਲਾਂ ਨੂੰ ਲੈਕੇ ਵੱਡਾ ਫੈਸਲਾ

htvteam

ਸਿਰ ਤੇ ਬੰਨ੍ਹਿਆ ਖੱਟਾ ਪਰਨਾ ਤੇ ਕਰਤੂਤ ਗਿਰੀ ਹੋਈ

htvteam

ਸੁੱਖਣਵਾਲਾ ਕ/ਤ/ ਲ ਮਾਮਲੇ ‘ਚ ਪਤਨੀ ਦੇ ਵੱਡੇ ਖੁਲਾਸਾ

htvteam