Htv Punjabi
Punjab Video

ਨਾਗ ਦੇਵਤਾ ਕਰਦਾ ਹੈ ਰੋਗਾਂ ਦਾ ਇਲਾਜ; ਦੇਸ਼ਾਂ ਵਿਦੇਸ਼ਾਂ ਤੋਂ ਆਉਂਦੇ ਨੇ ਸ਼ਰਧਾਲੂ

ਇਹ ਅਸਥਾਨ ਹੈ ਜ਼ਿਲਾ ਗੁਰਦਾਸਪੁਰ ਦੇ ਬਟਾਲਾ ਨੇੜੇ ਪਿੰਡ ਉਦੋਕੇ ਵਿਖੇ ਜਿਥੇ ਸਥਿਤ ਗੁਰਦੁਆਰਾ ਨਾਗੀਆਣਾ ਸਾਹਿਬ ਵਿਖੇ ਦੂਰੋਂ ਦੂਰੋਂ ਲੋਕ ਸ਼ਰਧਾ ਦੇ ਨਾਲ ਆਉਂਦੇ ਨੇ | ਸ਼ਰਧਾਲੂਆਂ ਦੇ ਕਹਿਣ ਦੇ ਮੁਤਾਬਿਕ ਮੱਝਾਂ ਚਾਰਨ ਵੇਲੇ ਜਿਸ ਨਾਗ ਨੇ ਗੁਰੂ ਨਾਨਕ ਪਾਤਸ਼ਾਹ ਦੇ ਸਿਰ ‘ਤੇ ਛਾਂ ਕੀਤੀ ਸੀ, ਉਹ ਪਾਤਸ਼ਾਹ ਦੇ ਦਰਸ਼ਨ ਲਈ ਵਿਆਕੁਲ ਹੋ ਮਗਰ ਹੀ ਆ ਗਿਆ ਤੇ ਉਹਨਾਂ ਨਾਲ ਹੀ ਤੁਰਿਆ ਫਿਰਦਾ ਸੀ। ਏਸ ਥਾਂ ‘ਤੇ ਪਹੁੰਚ ਕੇ ਸਤਿਗੁਰੂ ਨੇ ਨਾਗ ਦੇਵਤਾ ਨੂੰ ਹੁਕਮ ਦਿੱਤਾ ਕਿ ਹੁਣ ਤੁਸੀਂ ਇਥੇ ਵਿਸ਼੍ਰਾਮ ਕਰੋ, ਤੁਹਾਡੀ ਇਥੇ ਹੀ ਮਾਨਤਾ ਹੋਵੇਗੀ। ਇਹ ਗੁਰਦੁਆਰਾ ਸੰਤ ਬਾਬਾ ਚੁਗੱਤ ਸਿੰਘ ਜੀ ਨੇ ਬਣਾਇਆ ਹੈ । ਇਹ ਅੰਮ੍ਰਿਤਸਰ ਤੋਂ 35 ਕੀ.ਮੀ. ਦੂਰ ਬਟਾਲਾ ਨੇੜੇ ਪਿੰਡ ਉਦੋਕੇ ਵਿਖੇ ਬਣਿਆ ਹੈ।

Related posts

ਚਪੜਾਸੀ ਦੀ ਬੈਂਕ ਚ ਫਿਟੀ ਨੀਅਤ, ਮੌਕਾ ਦੇਖਕੇ ਕਰਤੀ ਓਹੀ ਕੰਮ ?

htvteam

ਅੰਮ੍ਰਿਤਪਾਲ ਦੀ ਆਡੀਓ ਤੋਂ ਬਾਅਦ ਪੁਲਿਸ ਨੇ ਸੀਲ ਕਰਤੇ ਬਾਰਡਰ, ਚੱਪੇ-ਚੱਪੇ ‘ਤੇ ਲੱਗਿਆ ਪੁਲਿਸ ਦਾ ਪਹਿਰਾ

htvteam

ਜਵਾਨ ਸਾਥੀ ਨਾਲ ਮਿਲ ਬਜ਼ੁਰਗਾਂ ਦਾ ਕਰਦਾ ਸੀ ਸ਼ਿਕਾਰ

htvteam