ਜਲੰਧਰ ਵਿਖੇ 8 ਜਨਵਰੀ ਦੇਰ ਰਾਤ ਸਵਾ ਨੌਂ ਵਜੇ ਦੇ ਕਰੀਬ ਆਪਣੀ ਘਰਵਾਲੀ ਨਾਲ ਰੈਸਟੋਰੈਂਟ ‘ਚੋਂ ਖਾਣਾ ਖਾਣ ਗਏ ਪੁਨੀਤ ਅਹੂਜਾ ਤੋਂ ਉਸ ਦੀ ਬੀ ਐੱਮ ਡਬਲਿਊ ਕਾਰ ਪਿਸਤੌਲ ਦੀ ਨੋਕ ਤੇ ਲੁੱਟ ਕੇ ਤਿੰਨ ਨੌਜਵਾਨ ਫਰਾਰ ਹੋ ਗਏ ਸਨ। ਪੁਲਿਸ ਨੇ ਉਕਤ ਗੱਡੀ ਬਟਾਲਾ ਅੰਮ੍ਰਿਤਸਰ ਰੋਡ ਤੋਂ ਲਾਵਾਰਿਸ ਹਾਲਤ ਵਿਚ ਬਰਾਮਦ ਕਰ ਲਈ ਸੀ ਜਦ ਕਿ ਲੁਟੇਰੇ ਪੁਲਿਸ ਦੇ ਹੱਥ ਨਹੀਂ ਆਏ ਸਨ।
ਉਸ ਤੋਂ ਬਾਅਦ ਤਕਨੀਕੀ ਢੰਗ ਨਾਲ ਤਫਤੀਸ਼ ਕਰਨ ਤੋਂ ਬਾਅਦ ਪੁਲਿਸ ਨੇ ਦੋ ਦੋਸ਼ੀਆਂ ਹਰਸ਼ਬੀਰ ਸਿੰਘ ਅਤੇ ਰਾਜਕਰਨ ਸਿੰਘ ਨੂੰ ਅੰਮ੍ਰਿਤਸਰ ਤੋਂ ਕਾਬੂ ਕਰ ਲਿਆ। ਇਸ ਦੌਰਾਨ ਪੁਲਿਸ ਵੱਲੋਂ ਕੀਤੀ ਗਈ ਇੱਕ ਪ੍ਰੈਸ ਵਾਰਤਾ ਵਿਚ ਪੁਲਿਸ ਨੇ ਇਹਨਾਂ ਬਾਰੇ ਜੋ ਖੁਲਾਸੇ ਕੀਤੇ ਉਹ ਹੈਰਾਨ ਕਰ ਦੇਣ ਵਾਲੇ ਸਨ |
