ਮਾਮਲਾ ਹੈ ਅੰਮ੍ਰਿਤਸਰ ਦੇ ਬਸ ਸਟੈਂਡ ਦਾ, ਜਿੱਥੇ ਇੱਕ ਪ੍ਰਾਈਵੇਟ ਬਸ ਮੁਲਾਜ਼ਿਮ ਵੱਲੋਂ ਸ਼ਰੇਆਮ ਪਿਸਤੌਲ ਕੱਢ ਤਾਣਨ ਦਾ ਦੋਸ਼ ਲੱਗਾ ਹੈ |
ਰੋਡਵੇਜ਼ ਮੁਲਾਜ਼ਮਾਂ ਦੇ ਦੱਸਣ ਮੁਤਾਬਿਕ ਰੋਡਵੇਜ਼ ਬਸ ਵਾਲੇ ਅੱਠ ਨੰਬਰ ਕਾਊਂਟਰ ਤੋਂ ਚੰਡੀਗੜ੍ਹ ਜਾਣ ਵਾਲੀਆਂ ਸਵਾਰੀਆਂ ਬਿਠਾ ਰਹੇ ਸਨ | ਨਾਲ ਹੀ ਨੌਂ ਨੰਬਰ ਕਾਊਂਟਰ ਤੇ ਲੱਗੀ ਇੱਕ ਪ੍ਰਾਈਵੇਟ ਬਸ ਦਾ ਮੁਲਾਜ਼ਮ ਉਸ ਵਿਚੋਂ ਜ਼ਬਰਦਸਤੀ ਸਵਾਰੀਆਂ ਕੱਢ ਆਪਣੀ ਪ੍ਰਾਈਵੇਟ ਬਸ ਵਿਚ ਬਿਠਾਉਣ ਲੱਗ ਪਿਆ | ਰੋਡਵੇਜ਼ ਮੁਲਾਜ਼ਮਾਂ ਨੇ ਜਦ ਇਸ ਗੱਲ ਤੇ ਇਤਰਾਜ਼ ਕੀਤਾ ਤਾਂ ਦੇਖਦੇ ਹੀ ਦੇਖਦੇ ਬਸ ਸਟੈਂਡ ਤੇ ਖਤਰਨਾਕ ਮਾਹੌਲ ਬਣ ਗਿਆ, ਜਿਸ ਨੂੰ ਦੇਖਦੇ ਹੋਏ ਬੱਚੇ ਤੇ ਔਰਤਾਂ ਸਹਿਮ ਉੱਠੀਆਂ |