Htv Punjabi
Punjab siyasat

ਭਗਵੰਤ ਮਾਨ ਸੰਬੰਧੀ ਹਾਈਕੋਰਟ ਨੇ ਦਿੱਤੇ ਵੱਡੇ ਹੁਕਮ

ਚੰਡੀਗੜ੍ਹ : ਜ਼ਿਲ੍ਹਾ ਫਤੇਹਗੜ ਸਾਹਿਬ ਦੇ ਬੱਸੀ ਪਠਾਣਾਂ ਪੁਲਿਸ ਥਾਣੇ ਵਿੱਚ ਪੱਤਰਕਾਰਾਂ ਦੀ ਸ਼ਿਕਾਇਤ ‘ਤੇ ਬੱਸੀ ਪਠਾਣਾਂ ਪੁਲਿਸ ਨੇ ਸੰਗਰੂਰ ਦੇ ਸੰਸਦ ਭਗਵੰਤ ਮਾਨ ‘ਤੇ 2 ਸਤੰਬਰ, 2016 ਨੂੰ ਜੋ ਐਫ.ਆਈ.ਆਰ ਦਰਜ ਕੀਤੀ ਸੀ, ਉਸ ਮਾਮਲੇ ਵਿੱਚ ਹੁਣ ਦੋਨਾਂ ਪੱਖਾਂ ਵਿੱਚ ਸਮਝੌਤਾ ਹੋਣ ਦੇ ਕਾਰਨ ਹਾਈਕੋਰਟ ਨੇ ਭਗਵੰਤ ਮਾਨ ਦੇ ਖਿਲਾਫ ਦਰਜ ਇਸ ਐਫਆਈਆਰ ਨੂੰ ਰੱਦ ਕੀਤੇ ਜਾਣ ਦੇ ਹੁਕਮ ਦੇ ਦਿੱਤੇ ਹਨ l
ਜਸਟਿਸ ਸੁਵੀਰ ਸਹਿਗਲ ਨੇ ਭਗਵੰਤ ਮਾਨ ਦੁਆਰਾ ਆਪਣੇ ਖਿਲਾਫ ਦਰਜ ਇਸ ਐਫ.ਆਈ.ਆਰ ਨੂੰ ਰੱਦ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਦਾਇਰ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਇਹ ਹੁਕਮ ਦਿੱਤੇ ਹਨ l ਭਗਵੰਤ ਮਾਨ ਨੇ ਹੀ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰ ਕੇ ਦੱਸਿਆ ਸੀ ਕਿ ਹੁਣ ਮਾਮਲੇ ਦੇ ਦੋਨਾਂ ਪੱਖ ਸਮਝੌਤੇ ਦੇ ਲਈ ਤਿਆਰ ਹਨ l ਅਜਿਹੇ ਵਿੱਚ ਹੁਣ ਉਨ੍ਹਾਂ ਦੇ ਖਿਲਾਫ ਦਰਜ ਇਸ ਐਫ.ਆਈ.ਆਰ ਨੂੰ ਰੱਦ ਕੀਤਾ ਜਾਵੇ l ਪਟੀਸ਼ਨ ‘ਤੇ ਹਾਈਕੋਰਟ ਨੇ ਦੋਨਾਂ ਪੱਖਾਂ ਨੂੰ ਟਰਾਇਲ ਕੋਰਟ ਵਿੱਚ ਆਪਣੇ ਬਿਆਨ ਦਰਜ ਕਰ ਦੱਸ ਦਿੱਤਾ ਕਿ ਹੁਣ ਦੋਨਾਂ ਪੱਖਾਂ ਵਿੱਚ ਸਮਝੌਤਾ ਹੋ ਚੁੱਕਿਆ ਹੈ l ਇਸ ਦੀ ਜਾਣਕਾਰੀ ਹਾਈਕੋਰਟ ਨੂੰ ਦਿੱਤੇ ਜਾਣ ਦੇ ਬਾਅਦ ਹਾਈਕੋਰਟ ਨੇ ਭਗਵੰਤ ਮਾਨ ਦੇ ਖਿਲਾਫ ਦਰਜ ਇਸ ਐਫ.ਆਈ.ਆਰ ਨੂੰ ਰੱਦ ਕਰ ਦਿੱਤਾ ਹੈ l
ਦੱਸ ਦਈਏ ਕਿ 2 ਸਤੰਬਰ, 2016 ਨੂੰ ਬੱਸੀ ਪਠਾਣਾਂ ਵਿੱਚ ਹੋਈ ਰੈਲੀ ਦੇ ਦੌਰਾਨ ਭਗਵੰਤ ਮਾਨ ‘ਤੇ ਪੱਤਰਕਾਰਾਂ ਨਾਲ ਬਦਸਲੂਕੀ ਕੀਤੇ ਜਾਣ ਦੇ ਇਲਜ਼ਾਮ ਵਿੱਚ ਐਫ.ਆਈ.ਆਰ ਦਰਜ ਕੀਤੀ ਗਈ ਸੀ l ਭਗਵੰਤ ਮਾਨ ‘ਤੇ ਇਲਜ਼ਾਮ ਲਾਇਆ ਗਿਆ ਸੀ ਕਿ ਉਨ੍ਹਾਂ ਨੇ ਰੈਲੀ ਵਿੱਚ ਆਪਣੇ ਸਮਰਥਕਾਂ ਨੂੰ ਪੱਤਰਕਾਰਾਂ ਦੇ ਖਿਲਾਫ ਭੜਕਾਇਆ ਸੀ l ਜਿਸ ਦੇ ਕਾਰਨ ਉੱਥੇ ਮੌਜੂਦ ਪੱਤਰਕਾਰਾਂ ਨਾਲ ਧੱਕਾ ਮੁੱਕੀ ਕੀਤੀ, ਜਿਸ ਵਿੱਚ ਇੱਕ ਮੀਡੀਆਕਰਮੀ ਦਾ ਕੈਮਰਾ ਵੀ ਤੋੜ ਦਿੱਤਾ ਗਿਆ ਸੀ l ਇਸ ਦੇ ਇਲਾਵਾ ਭਗਵੰਤ ਮਾਨ ‘ਤੇ ਪੱਤਰਕਾਰਾਂ ਨੂੰ ਅਪਸ਼ਬਦ ਕਹੇ ਜਾਣ ਦਾ ਵੀ ਇਲਜ਼ਾਮ ਲਾਇਆ ਗਿਆ ਸੀ l

Related posts

ਵੀਡੀਓ; ਅਧੇੜ ਜਨਾਨੀਆਂ ਇੰਝ ਲੁੱਟਦੀਆਂ ਸਨ ਮੁੰਡਿਆਂ ਦੀਆਂ ਜਵਾਨੀਆਂ

htvteam

ਕਮਰੇ ‘ਚ ਦੋ ਕੁੜੀਆਂ ਨਾਲ ਐਵੇਂ ਦੀ ਹਾਲਤ ‘ਚ ਮਿਲਿਆ ਮੁੰਡਾ, LIVE ਸੀਨ ਦੇਖ ਪਾਣੀ-ਪਾਣੀ ਹੋਈਆਂ ਲੇਡੀਜ਼ ਕਾਂਸਟੇਬਲ

Htv Punjabi

ਦੇਖੋ ਇਟਲੀ ‘ਚ ਦੋ ਪੰਜਾਬੀ ਭਰਾਵਾਂ ਦੀ ਖ਼ੌਫ਼ਨਾਕ ਕਰਤੂਤ; ਪੈਸੇ ‘ਦੀ ਚਾਹ ‘ਚ ਵਿਦੇਸ਼ ਜਾਣ ਵਾਲੇ ਜਰੂਰ ਦੇਖਣ

htvteam

Leave a Comment