Htv Punjabi
Punjab Video

ਚਿੱਟੇ ਦਿਨ ਥੜ੍ਹੀ ‘ਤੇ ਬੈਠੇ ਮੁੰਡੇ ਨਾਲ ਹੀ ਕਰ ਗਏ ਵੱਡਾ ਕਾਰਾ; ਸ਼ਰਮਸਾਰ ਘਟਨਾ ਹੋਈ ਸੀਸੀਟੀਵੀ ‘ਚ ਰਿਕਾਰਡ

ਮਾਮਲਾ ਹੈ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਗੁਲਾਮੀ ਪੱਤਰਾ ਦਾ, ਜਿੱਥੇ ਸੁਰਜੀਤ ਸਿੰਘ ਨਾਂ ਦਾ ਨੌਜਵਾਨ ਪੈਸਟੀਸਾਈਡ ਦੀ ਦੁਕਾਨ ਕਰਦਾ ਹੈ | ਦੁਪਹਿਰ ਵੇਲੇ ਜਦ ਸੁਰਜੀਤ ਦੁਕਾਨ ਦੇ ਬਾਹਰ ਬੈਠਾ ਸੀ ਤਾਂ ਇੱਕ ਕਾਰ ‘ਚ ਆਏ ਕੁੱਝ ਹਥਿਆਰਬੰਦ ਨੌਜਵਾਨਾਂ ਨੇ ਉਸਤੇ ਹਮਲਾ ਕਰ ਦਿੱਤਾ | ਦਿਨੇ ਦੁਪਹਿਰੀ ਹੋਈ ਇਸ ਗੁੰਡਾਗਰਦੀ ਦੀ ਸਾਰੀ ਵੀਡੀਓ ਸੀਸੀਟੀਵੀ ਵਿਚ ਕੈਦ ਹੋ ਗਈ | ਜਿਸ ਵਿਚ ਸਾਫ ਸਾਫ ਦੇਖਿਆ ਜਾ ਸਕਦਾ ਹੈ ਕਿ ਇੱਕ ਨੌਜਵਾਨ ਦੁਕਾਨ ਦੇ ਬਾਹਰ ਥੜ੍ਹੀ ਤੇ ਬੈਠਾ ਫੋਨ ਤੇ ਗੱਲ ਕਰ ਰਿਹਾ ਹੈ | ਕਾਰ ‘ਚੋਂ ਉੱਤਰ ਕੁੱਝ ਨੌਜਵਾਨ ਹਥਿਆਰਾਂ ਨਾਲ ਇਸ ਨੌਜਵਾਨ ਤੇ ਹਮਲਾ ਕਰ ਦਿੰਦੇ ਨੇ |

Related posts

ਚੋਰਾਂ ਦੇ ਹੋਏ ਮਾੜੇ ਹਲਾਤ, ਛਾਈ ਗਰੀਬੀ ?

htvteam

ਮੋਟਰਸਾਈਕਲ ਵਾਲਿਆਂ ਦਾ ਪੈ ਗਿਆ ਸਰਕਾਰੀ ਮੁਲਾਜ਼ਮਾਂ ਨਾਲ ਪੰਗਾ

htvteam

ਆਸਟ੍ਰੇਲੀਆ ਤੋਂ ਆਈ ਮੰਦਭਾਗੀ ਖ਼ਬਰ; ਨੌਜਵਾਨ ਦੀ ਹੋਈ ਰੂਹ ਕੰਬਾਊ ਮੌ+ਤ

htvteam