ਹੁਣ ਤੁਸੀਂ ਇਸ ਬਾਬੇ ਨੂੰ ਜ਼ਰਾ ਧਿਆਨ ਨਾਲ ਦੇਖੋ ਇਸ ਬਾਬੇ ਦੀ ਦਲੇਰੀ ਅਤੇ ਉਥੇ ਮੌਜ਼ੂਦ ਲੋਕਾਂ ਦੇ ਸਾਥ ਨੇ ਇਹਨਾਂ ਬਦਮਾਸ਼ ਨੌਜਵਾਨਾਂ ਦੇ ਗੰਦੇ ਮਨਸੂਬਿਆਂ ਤੇ ਪਾਣੀ ਫੇਰ ਦਿੱਤਾ |
ਪਹਿਲਾਂ ਦੇਖੋ ਇਹ ਸਾਰੀ ਸੀਸੀਟੀਵੀ ਵੀਡੀਓ ਫਿਰ ਤੁਹਾਨੂੰ ਦੱਸਦੇ ਹਾਂ ਸਾਰਾ ਮਾਮਲਾ |
ਮਾਮਲਾ ਹੈ ਜ਼ਿਲ੍ਹਾ ਅੰਮ੍ਰਿਤਸਰ ਦੇ ਅਧੀਨ ਆਉਂਦੀ ਤਹਿਸੀਲ ਬਾਬਾ ਬਕਾਲਾ ਦਾ, ਜਿੱਥੇ ਬੀਤੇ ਦਿਨ ਦੁਪਹਿਰੀ 1:30 ਵਜੇ ਦੇ ਕਰੀਬ ਇੱਕ ਰਾਸ਼ਟਰੀਕ੍ਰਿਤ ਬੈਂਕ ‘ਚ ਜੋ ਖ਼ਤਰਨਾਕ ਘਟਨਾ ਵਾਪਰਦੀ ਹੈ ਉਸ ਬਾਰੇ ਇੱਕ ਪ੍ਰੈਸ ਵਾਰਤਾ ਕਰ ਸਾਰੀ ਜਾਣਕਾਰੀ ਦੇ ਰਹੇ ਨੇ ਡੀਐਸਪੀ ਬਾਬਾ ਬਕਾਲਾ |
