Htv Punjabi
Punjab Video

ਤਾਂਤਰਿਕ ਬਾਬੇ ਨੇ ਜਨਾਨੀ ਦੀ ਜ਼ਿੰਦਗੀ ਕੀਤੀ ਬਰਬਾਦ

ਲੋਕਾਂ ਦੇ ਕੱਪੜੇ ਸਿਓਕੇ ਆਪਣਾ ਪੇਟ ਪਾਲ ਰਹੀ ਇਸ ਜਨਾਨੀ ਦਾ ਨਾਂ ਨੀਤੂ ਅਰੋੜਾ ਐ। ਨੀਤੂ ਅਰੋੜਾ ਦੇ ਵਿਆਹ ਹੋਏ ਨੇ 22 ਸਾਲ ਹੋ ਗਏ। ਨੀਤੂ ਮੁਤਾਬਿਤ ਉਸਦੀ ਜ਼ਿੰਦਗੀ ਵਿਆਹ ਤੋਂ 20 ਸਾਲ ਤੱਕ ਠੀਕ ਠਾਕ ਚਲਦੀ ਰਹੀ। ਪਰ ਅਚਾਨਕ ਇਕ ਦਿਨ ਉਨ੍ਹਾਂ ਦੇ ਘਰ ਇਕ ਤਾਂਤਰਿਕ ਬਾਬੇ ਦੀ ਐਂਟਰੀ ਹੁੰਦੀ ਐ ਤੇ ਉਸਦਾ ਸਹੁਰਾ ਪਰਿਵਾਰ ਉਸੇ ਕਾਲੇ ਇਲਮ ਵਾਲੇ ਤਾਂਤਰਿਕ ਧੱਕੇ ਚੜ੍ਹ ਜਾਂਦਾ ਐ। ਪਰ ਨੀਤੂ ਨੇ ਉਸ ਬਾਬੇ ਦਾ ਪਰਦਾਫਾਸ਼ ਕਰਨਾ ਸ਼ੁਰੂ ਕਰ ਦਿੱਤਾ ਕੀ ਕਿਵੇਂ ਲੋਕਾਂ ਨੂੰ ਆਪਣੇ ਚੁੰਗਲ ‘ਚ ਫਸਾ ਤਾਂਤਰਿਕ ਬਾਬਾ ਪੈਸੇ ਦਾ ਖੇਡ ਖੇਡਦਾ ਐ। ਉਸਨੇ ਇਹ ਗੱਲ ਆਪਣੇ ਸਹੁਰੇ ਪਰਿਵਾਰ ਦੇ ਕੁਝ ਮੈਂਬਰਾਂ ਨਾਲ ਜਦੋਂ ਸਾਂਝੀ ਕਰਨੀ ਸ਼ੁਰੂ ਕੀਤੀ ਤਾਂ ਉਲਟਾ ਨੀਤੂ ਨਾਲ ਸਹੁਰਾ ਪਰਿਵਾਰ ਦਾ ਵਿਵਹਾਰ ਹੀ ਬਦਲ ਗਿਆ। ਨੀਤੂ ਮੁਤਾਬਿਕ ਤਾਂਤਰਿਕ ਬਾਬੇ ਨੇ ਆਪਣੀਆਂ ਗੱਲਾਂ ‘ਚ ਸਾਰੇ ਪਰਿਵਾਰ ਨੂੰ ਫਸਾਕੇ ਉਸਦੇ ਖਿਲਾਫ ਹੀ ਭੜਕਾ ਦਿੱਤਾ ਤੇ ਸਹੁਰਾ ਪਰਿਵਾਰ ਨੀਤੂ ਨੂੰ ਬੰਦੀ ਬਣਾਕੇ ਉਸਦੀ ਕੁੱਟਮਾਰ ਕਰਦਾ ਜਿਸ ਬਾਬਤ ਉਹ ਸਾਰੀ ਕਹਾਣੀ ਆਪਣੀ ਡਾਇਰੀ ‘ਚ ਲਿਖਦੀ ਰਹਿੰਦੀ ਤੇ ਕੁਝ ਰਾਹਤ ਮਾਨਸਿਕ ਤੌਰ ਉੱਤੇ ਮਹਿਸੂਸ ਕਰਦੀ। ਸਹੁਰਾ ਪਰਿਵਾਰ ਵੱਲੋਂ ਨੀਤੂ ਮੁਤਾਬਿਕ ਉਸ ਉੱਤੇ ਅਨੇਕਾਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਜਿਸ ਤੋਂ ਦੁਖੀ ਹੋਕੇ ਉਹ ਆਪਣਾ ਸਹੁਰਾ ਪਰਿਵਾਰ ਛੱਡ ਆਈ ਤੇ ਪੁਲਿਸ ਨੇ ਉਸ ਨਾਲ ਹੋਈ ਵਧੀਕੀ ਨੂੰ ਦੇਖ ਸਹੁਰਾ ਪਰਿਵਾਰ ਉੱਤੇ ਪਰਚਾ ਵੀ ਦਰਜ ਕੀਤਾ। ਪਰ ਅਚਾਨਕ ਉਸਦੀ ਦਰਾਣੀ ਵੱਲੋਂ ਘਰ ‘ਚ ਅਜਿਹਾ ਕੰਮ ਕਰ ਲਿਆ ਜਾਂਦਾ ਐ ਕੀ ਪੁਲਿਸ ਨੀਤੂ ਜੋਕਿ 8 ਮਹੀਨਿਆਂ ਤੋਂ ਸਹੁਰਿਆਂ ਤੋਂ ਅੱਡ ਰਹਿ ਰਹੀ ਐ ਉੱਤੇ ਪਰਚਾ ਦਰਜ ਹੋ ਜਾਂਦੈ।ਬਾਕੀ ਦੀ ਕਹਾਣੀ ਤੁਸੀਂ ਨੀਤੂ ਦੀ ਜ਼ੁਬਾਨੀ ਸੁਣੋ।

Related posts

ਕਾਂਗਰਸੀ ਆਗੂ ਬਾਦਲ ਸਰਕਾਰ ਵੱਲੋਂ ਸਥਾਪਤ ਮਾਫ਼ੀਆ ਰਾਜ ਚਲਾ ਰਹੇ ਨੇ: ਆਪ

htvteam

ਆਹ ਬੰਦਾ ਮੱਥਾ ਟੇਕਦੇ ਟੇਕਦੇ ਦੇਖੋ ਗੁਰੂ ਘਰ ‘ਚ ਕੀ ਕਰ ਗਿਆ

htvteam

ਕੀ ਤੁਸੀਂ ਆਪਣੇ ਘਰ ‘ਚ ਇਮਲੀ ਵਾਲੀ ਚਾਹ ਬਣਾਕੇ ਪੀਤੀ ਐ

htvteam