Htv Punjabi
Punjab Video

ਦੇਖੋ ਅਦਾਕਾਰ ਰਣਦੀਪ ਹੁੱਡਾ ਨੇ ਦਲਬੀਰ ਕੌਰ ਨੂੰ ਕਿਓਂ ਲਾਇਆ ਲਾਂਬੂ

ਸਰਬਜੀਤ ਨੂੰ ਪਾਕਿਸਤਾਨ ਦੀ ਇਕ ਅਦਾਲਤ ਨੇ ਅੱਤਵਾਦ ਅਤੇ ਜਾਸੂਸੀ ਲਈ ਦੋਸ਼ੀ ਠਹਿਰਾਇਆ ਸੀ। ਉਸ ਨੂੰ ਸਾਲ 1991 ‘ਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਸਰਬਜੀਤ ਦੀ ਫਾਂਸੀ ‘ਤੇ 2008 ‘ਚ ਪਾਬੰਦੀ ਲਗਾ ਦਿੱਤੀ ਗਈ ਸੀ। ਅਪ੍ਰੈਲ 2013 ‘ਚ ਲਾਹੌਰ ‘ਚ ਕੈਦੀਆਂ ਨੇ ਸਰਬਜੀਤ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਸਰਬਜੀਤ ਜਿਊਂਦੇ ਜੀਅ ਤਾਂ ਪਾਕਿਸਤਾਨ ਤੋਂ ਭਾਰਤ ਨਹੀਂ ਪਰਤ ਸਕਿਆ ਪਰ ਉਸ ਦੀ ਲਾਸ਼ ਅੰਮ੍ਰਿਤਸਰ ਪਹੁੰਚ ਗਈ ਸੀ। ਜ਼ਿਕਰਯੋਗ ਹੈ ਕਿ ਦਲਬੀਰ ਕੌਰ ਨੇ ਸਰਬਜੀਤ ਦੀ ਰਿਹਾਈ ਲਈ ਭਰਪੂਰ ਯਤਨ ਕੀਤੇ। ਇਸ ਤੋਂ ਬਾਅਦ ਉਨ੍ਹਾਂ ਉੱਪਰ ਬਾਲੀਵੁੱਡ ਫਿਲਮ ‘ਸਰਬਜੀਤ’ ਵੀ ਬਣੀ ਜਿਸ ਵਿਚ ਅਦਾਕਾਰਾ ਐਸ਼ਵਰਿਆ ਰਾਏ ਨੇ ਉਨ੍ਹਾਂ ਦੀ ਭੂਮਿਕਾ ਨਿਭਾਈ।
ਬੀਬੀ ਦਲਬੀਰ ਕੌਰ ਦਾ ਅੰਤਿਮ ਸੰਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਭਿੱਖੀਵਿੰਡ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ। ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਸਣੇ ਇਲਾਕੇ ਦੀਆਂ ਹੋਰ ਵੱਡੀ ਗਿਣਤੀ ‘ਚ ਸ਼ਖ਼ਸੀਅਤਾਂ ਨੇ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ। ਅੰਤਿਮ ਅਰਦਾਸ ਉਪਰੰਤ ਦਲਬੀਰ ਕੌਰ ਦੀ ਚਿਤਾ ਨੂੰ ਮੁੱਖ ਅਗਨੀ ਉਨ੍ਹਾਂ ਦੀ ਬੇਟੀ ਸਵਪਨਦੀਪ ਕੌਰ ਤੇ ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਵੱਲੋਂ ਦਿਖਾਈ ਗਈ।

Related posts

ਟਾਈਮ ਰਹਿੰਦੇ-ਰਹਿੰਦੇ ਕਰ ਲਓ ਆਹ ਕੰਮ ਨਹੀਂ ਤਾਂ ਫੇਰ ਪਛਤਾਉਂਗੇ

htvteam

ਭਤੀਜਾ ਚਾਚੇ ਲਈ ਬਣ ਕੇ ਆਇਆ ਜਮਦੂਤ; ਸ਼ਰੇਆਮ ਕਰ ਗਿਆ ਚਾਚੇ ਦਾ ਘੋਗਾ ਚਿੱਤ

htvteam

ਆਪਣੇ ਬੱਚਿਆਂ ਦਾ ਐਵੇਂ ਰੱਖੋ ਧਿਆਨ Magical Talk’s By Dr. Shahid Parvez

htvteam