ਮਾਮਲਾ ਹੈ ਜਲੰਧਰ ਦਾ, ਜਿੱਥੇ ਦੁਪਹਿਰ ਵੇਲੇ ਇੱਕ ਗਲੀ ‘ਚ ਇਸ ਜਵਾਨ ਕੁੜੀ ਨਾਲ ਉਦੋਂ ਹੱਦੋਂ ਪਾਰ ਹੋ ਗਈ ਜਦੋਂ ਇਹ ਕੁੜੀ ਆਪਣੇ ਘਰ ਦੇ ਬਾਹਰ ਖੜੀ ਸੀ | ਸੀਸੀਟੀਵੀ ਵੀਡੀਓ ‘ਚ ਸਾਫ ਸਾਫ ਵਿਖਾਈ ਦੇ ਰਿਹਾ ਹੈ ਕਿ ਕੁੜੀ ਬੇਹੱਦ ਘਬਰਾ ਕੇ ਵਾਪਿਸ ਆ ਰਹੀ ਹੈ | ਥੋੜੀ ਹੀ ਦੇਰ ਬਾਅਦ ਇੱਕ ਨੌਜਵਾਨ ਮੁੰਡਾ ਇਸਦੇ ਪਿੱਛੇ ਦੌੜਦਾ ਨਜ਼ਰ ਆਉਂਦਾ ਹੈ | ਫੇਰ ਸਾਹਮਣੇ ਇੱਕ ਛੋਟੀ ਜਿਹੀ ਪਾਰਕ ‘ਚੋਂ ਵੀ ਇੱਕ ਬੰਦਾ ਸੀਨ ਦੇਖ ਹੈਰਾਨ ਹੋ ਜਾਂਦੈ | ਕੁੱਝ ਦੇਰ ਬਾਅਦ ਰੋਂਦੀ ਇਸ ਕੁੜੀ ਦੀ ਅਤੇ ਇਸਨੂੰ ਹੌਂਸਲਾ ਦਿੰਦਿਆਂ ਜਨਾਨੀਆਂ ਵੀਡੀਓ ‘ਚ ਵਿਖਾਈ ਦਿੰਦਿਆਂ ਨੇ | ਪਰ ਇਸ ਕੁੜੀ ਨਾਲ ਹੋਇਆ ਕੀ |
ਜ਼ਰਾ ਰੁਕੋ, ਚੰਦ ਸਕਿੰਟ ਪਹਿਲਾਂ ਇਸ ਕੁੜੀ ਨਾਲ ਜੋ ਕੁੱਝ ਵਾਪਰਿਆ ਉਹ ਬੇਹੱਦ ਖ਼ੌਫ਼ਨਾਕ ਸੀ | ਹੁਣ ਜ਼ਰਾ ਰਿਵਰਸ ਕਰਕੇ ਤੁਹਾਨੂੰ ਇਹ ਵੀਡੀਓ ਵਿਖਾਉਂਦੇ ਹਾਂ |
