ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਤੋਂ ਆ ਰਹੀ ਹੈ ਜਿੱਥੇ ਦੇਤਵਾਲ ਪਿੰਡ ‘ਚ ਡਾਕੂਆਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ | 5 ਨਕਾਬਪੋਸ਼ ਡਾਕੂਆਂ ਨੇ ਹਥਿਆਰਾਂ ਦੀ ਨੋਕ ਤੇ ਵੱਡੀ ਡਕੈਤੀ ਕੀਤੀ ਹੈ | ਸੀਸੀਟੀਵੀ ‘ਚ ਸਾਫ ਸਾਫ ਵਿਖਾਈ ਦੇ ਰਿਹਾ ਹੈ ਕਿ ਸਹਿਮੇ ਹੋਏ ਮੁਲਾਜ਼ਮ ਹੱਥ ਖੜ੍ਹੇ ਕਰ ਡਾਕੂਆਂ ਦੇ ਕਹਿਣ ਤੇ ਇੱਕ ਸਾਈਡ ਨੂੰ ਜਾਂਦੇ ਨੇ | ਪੰਜਾ ‘ਚੋਂ ਤਿੰਨ ਜਣੇ ਇੱਕ ਮੋਟਰਸਾਈਕਲ ਤੇ ਸਵਾਰ ਹੋ ਜਾਂਦੇ ਨਜ਼ਰ ਵੀ ਆ ਰਹੇ ਨੇ |
ਪਿੰਡ ਡੇਟਵਾਲ ਵਿਖੇ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਜਿੱਥੇ 5 ਨਕਾਬਪੋਸ਼ ਡਾਕੂਆਂ ਨੇ 13 ਲੱਖ ਰੁਪਏ ਦੇ ਕਰੀਬ ਦੀ ਡਕੈਤੀ ਨੂੰ ਅੰਜਾਮ ਦਿੱਤਾ ਹੈ |