Htv Punjabi
Punjab

ਮੁਸਲਿਮ ਬਲੱਡ ਬੈਂਕ ਦਾ ਇਜਲਾਸ ਮੁਲਾਜ਼ਮ ਵਿੰਗ ਦੀ ਚੋਣ ਨਾਲ ਸਫਲਤਾਪੂਰਵਕ ਸੰਪੰਨ

ਮਾਲੇਰਕੋਟਲਾ : – ਅੱਜ ਸਥਾਨਕ ਉਰਦੂ ਅਕੈਡਮੀ ਦੇ ਆਡੀਟੋਰੀਅਮ ਵਿਚ ਮੁਸਲਿਮ ਬਲੱਡ ਬੈਂਕ ਐਂਡ ਵੈਲਫੇਅਰ ਸੁਸਾਇਟੀ (ਰਜਿ) ਦੇ ਮੈਂਬਰਾਂ ਦਾ ਇਕ ਇਜਲਾਸ ਸੰਸਥਾ ਦੇ ਪ੍ਰਧਾਨ ਡਾ. ਮੁਹੰਮਦ ਰਮਜ਼ਾਨ ਚੌਧਰੀ ਅਤੇ ਜਨਰਲ ਸਕੱਤਰ ਮੁਹੰਮਦ ਨਸੀਰ ਦੀ ਰਹਿਨੁਮਾਈ ਵਿਚ ਸੱਦਿਆ ਗਿਆ। ਜਿਸ ਵਿੱਚ ਸੰਸਥਾ ਵੱਲੋਂ ਪਿਛਲੇ ਇਕ ਸਾਲ ਵਿਚ ਕੀਤੇ ਗਏ ਕੰਮਾਂ ਦੀ ਪੜਚੋਲ ਕੀਤੀ ਗਈ ਅਤੇ ਭਵਿੱਖ ਵਿਚ ਕੀਤੇ ਜਾਣ ਵਾਲੇ ਕੰਮਾਂ ਦੀ ਰੂਪ ਰੇਖਾ ਤਿਆਰ ਕੀਤੀ ਗਈ। ਸੰਸਥਾ ਵਲੋਂ ਨਿਯਮਾਂ ਅਨੁਸਾਰ ਕੰਮ ਕਰਨ ਸਬੰਧੀ ਆਪਣਾ ਸੰਵਿਧਾਨ ਪੇਸ਼ ਕੀਤਾ ਗਿਆ। ਉਪ ਪ੍ਰਧਾਨ ਸ਼੍ਰੀ ਮੁਮਤਾਜ਼ ਅਲੀ ਵੱਲੋਂ ਸੰਵਿਧਾਨ ਸਬੰਧੀ ਵਿਸਥਾਰਤ ਰਿਪੋਰਟ ਪੜ੍ਹ ਕੇ ਸੁਣਾਈ ਗਈ । ਸਟੇਜ ਸੰਚਾਲਕ ਸ੍ਰੀ ਕਾਸ਼ਿਫ ਫਾਰੂਕੀ ਨੇ ਆਪਣੇ ਨਿਵੇਕਲੇ ਅੰਦਾਜ਼ ਨਾਲ ਸਰੋਤਿਆਂ ਦਾ ਸਮਾਂ ਬੰਨੀ ਰੱਖਿਆ। ਉਹਨਾਂ ਸੰਸਥਾ ਦੇ ਕੰਮਾਂ ਉੱਤੇ ਰੌਸ਼ਨੀ ਪਾਉਂਦਿਆਂ ਦੱਸਿਆ ਕਿ ਮੁਸਲਿਮ ਬਲੱਡ ਬੈਂਕ ਐਂਡ ਵੈਲਫੇਅਰ ਸੁਸਾਇਟੀ ਮਾਲੇਰਕੋਟਲਾ ਦੀ ਧਰਤੀ ਤੇ ਕੰਮ ਕਰ ਰਹੀ ਉਹ ਇਕਲੌਤੀ ਸੰਸਥਾ ਹੈ, ਜਿਸ ਨੇ ਖ਼ੂਨ ਦਾਨ ਤੋਂ ਲੈ ਕੇ ਸਮਾਜ ਸੇਵਾ ਦੇ ਹਰ ਖੇਤਰ ਵਿਚ ਮੋਹਰੀ ਭੂਮਿਕਾ ਨਿਭਾਈ ਹੈ। ਸੰਸਥਾ ਦੇ ਵਲੰਟੀਅਰ ਹਿਸ਼ਾਮ ਚੌਹਾਨ ਨੇ ਜਿੱਥੇ ਪ੍ਰਭਾਵਿਤ ਤਰੀਕੇ ਨਾਲ ਖੂਨਦਾਨ ਦੀ ਮਹੱਤਤਾ ਦੱਸੀ, ਉੱਥੇ ਹੀ ਖੂਨਦਾਨ ਸਬੰਧੀ ਫੈਲੇ ਵਹਿਮਾਂ ਭਰਮਾਂ ਪ੍ਰਤੀ ਲੋਕਾਂ ਨੂੰ ਵਿਗਿਆਨਕ ਤਰੀਕੇ ਨਾਲ ਜਾਗਰੂਕ ਵੀ ਕੀਤਾ। ਮੁਫ਼ਤੀ-ਏ-ਆਜ਼ਮ ਪੰਜਾਬ ਸ਼੍ਰੀ ਇਰਤਕਾ-ਉਲ਼-ਹਸਨ ਕਾਂਧਲਵੀ ਜੀ ਨੇ ਇਸਲਾਮਿਕ ਨੁਕਤਾ ਨਜ਼ਰ ਤੋਂ ਕਿਸੇ ਦੀ ਜਾਨ ਬਚਾਉਣ ਲਈ ਕੀਤੇ ਖੂਨਦਾਨ ਦੀ ਮਹੱਤਤਾ ਦੱਸਦਿਆਂ ਵੱਧ ਤੋਂ ਵੱਧ ਲੋਕਾਂ ਨੂੰ ਮੁਸਲਿਮ ਬਲੱਡ ਬੈਂਕ ਐਂਡ ਵੈਲਫੇਅਰ ਸੁਸਾਇਟੀ (ਰਜਿ.) ਨਾਲ ਜੁੜ ਕੇ ਕੰਮ ਕਰਨ ਦਾ ਸੁਨੇਹਾ ਦਿੱਤਾ।
ਅੱਜ ਦੇ ਇਸ ਇਜਲਾਸ ਵਿੱਚ ਮੁੱਖ ਤੌਰ ਤੇ ਸੰਸਥਾ ਨਾਲ ਪਹਿਲਾਂ ਤੋਂ ਕੰਮ ਕਰ ਰਹੇ ਮੈਂਬਰਾਂ ਵਿਚੋਂ ਨੌਂ ਮੈਂਬਰੀ ਮੁਲਾਜ਼ਮ ਵਿੰਗ ਦੀ ਚੋਣ ਕੀਤੀ ਗਈ। ਜਿਸ ਵਿੱਚ ਸ਼੍ਰੀ ਸੱਜਾਦ ਅਲੀ ਗੋਰੀਆ, ਸ਼੍ਰੀ ਇਕਰਾਮ ਉਰ ਰਹਿਮਾਨ, ਸ਼੍ਰੀ ਮੁਹੰਮਦ ਹਬੀਬ, ਸ਼੍ਰੀ ਗੁਲਰੇਜ਼ ਆਬਿਦ, ਡਾ. ਮੁਹੰਮਦ ਅਕਮਲ, ਡਾ. ਸ਼ਫ਼ੀਕ ਥਿੰਦ, ਸ਼੍ਰੀ ਜਾਵੇਦ ਨਜ਼ੀਰ, ਸ਼੍ਰੀ ਮੁਹੰਮਦ ਸਦੀਕ, ਸ਼੍ਰੀ ਪਰਵੇਜ਼ ਫਾਰੂਕੀ ਦੇ ਨਾਮ ਜ਼ਿਕਰਯੋਗ ਹਨ। ਮੁਲਾਜ਼ਿਮ ਵਿੰਗ ਵੱਲੋਂ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਸ਼੍ਰੀ ਸੱਜਾਦ ਅਲੀ ਗੋਰੀਆ ਨੇ ਦੱਸਿਆ ਕਿ ਸਾਰੇ ਵਲੰਟੀਅਰ ਸੰਸਥਾ ਲਈ ਜਿੱਥੇ ਇੱਕ ਰੂਹ ਵਾਂਗ ਹਨ, ਉੱਥੇ ਹੀ ਇਸ ਦੇ ਨੁਮਾਇੰਦੇ ਸੰਸਥਾ ਦੇ ਜਿਸਮ ਵਾਂਗ ਕੰਮ ਕਰ ਰਹੇ ਹਨ । ਦੋਨਾਂ ਦੇ ਆਪਸੀ ਤਾਲਮੇਲ ਤੇ ਸਹਿਯੋਗ ਨਾਲ ਹੀ ਹੁਣ ਤੱਕ ਸਮਾਜ ਸੇਵਾ ਦੇ ਖੇਤਰ ਵਿੱਚ ਸੰਸਥਾ ਨੇ ਆਪਣਾ ਇਕ ਖਾਸ ਮੁਕਾਮ ਹਾਸਿਲ ਕੀਤਾ ਹੈ। ਉਹਨਾਂ ਭਵਿੱਖ ਵਿੱਚ ਵੀ ਆਪਸੀ ਤਾਲਮੇਲ ਤੇ ਸਹਿਯੋਗ ਨਾਲ ਹੋਰ ਵਧੇਰੇ ਕੰਮ ਕਰਨ ਤੇ ਅਪੀਲ ਕੀਤੀ । ਸ਼੍ਰੀ ਬਸ਼ੀਰ ਖਾਨ, ਸ਼੍ਰੀ ਖ਼ਾਲਿਕ ਕੁਰੈਸ਼ੀ, ਸ਼੍ਰੀ ਕਮਾਲ-ਉਦ-ਦੀਨ, ਸ਼੍ਰੀ ਸੁਲਤਾਨ ਅਹਿਮਦ, ਮਾਸਟਰ ਅਬਦੁਲ ਹਮੀਦ, ਸ਼੍ਰੀ ਮੁਹੰਮਦ ਅਖ਼ਤਰ, ਸੇਠ ਅਬਦੁਲ ਹਮੀਦ, ਸ਼੍ਰੀ ਮੁਹੰਮਦ ਇਸ਼ਤਿਆਕ ਸਮੇਤ ਸਮੂਹ ਹੈੱਡ ਬਾਡੀ ਨੇ ਆਪਣੇ ਬਿਆਨ ਵਿਚ ਦੱਸਿਆ ਕਿ ਕਿਸੇ ਵੀ ਸੰਸਥਾ ਦਾ ਬਿਹਤਰ ਪੱਖ ਉਸ ਦਾ ਲੋਕਤਾਂਤਰਿਕ ਹੋਣਾ ਹੈ। ਉਹਨਾਂ ਵਿਸ਼ਵਾਸ਼ ਦਿਲਾਇਆ ਕਿ ਸੰਸਥਾ ਦੇ ਹਰੇਕ ਕੰਮ ਨੂੰ ਲੋਕਤੰਤਰਿਕ ਤਰੀਕੇ ਨਾਲ ਕਰਨ ਅਤੇ ਨੌਜਵਾਨਾਂ ਦੇ ਜੋਸ਼ ਨੂੰ ਸਹੀ ਪਾਸੇ ਇਸਤੇਮਾਲ ਕਰਨ ਸਬੰਧੀ ਹੈੱਡ ਬਾਡੀ ਭਰਪੂਰ ਉਪਰਾਲੇ ਕਰੇਗੀ ਅਤੇ ਸੰਸਥਾ ਦੀ ਬੇਹਤਰੀ ਲਈ ਹਰ ਪੱਖ ਤੋਂ ਕੰਮ ਕਰੇਗੀ। ਸ਼੍ਰੀ ਕਲੀਮ ਅਹਿਮਦ ਨੇ ਆਏ ਹੋਏ ਸਾਰੇ ਵਲੰਟੀਅਰਜ਼ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

Related posts

ਬਰਸਾਤ ਦੇ ਦਿਨਾਂ ‘ਚ ਕਦੇ ਨਾ ਇਕੱਠੇ ਹੋਣ ਦੇਵੋ ਪਸੀਨਾ ਤੇ AC ਨਹੀਂ ਤਾਂ….

htvteam

ਇਮਰਾਨ ਖਾਨ ਨੂੰ ਵੱਡਾ ਭਰਾ ਕਹਿਣ ਤੇ ਬੀਜੇਪੀ ਅਤੇ ‘ਆਪ’ ਨੇ ਕੀਤੀ ਸਿੱਧੂ ਦੀ ਆਲੋਚਨਾ

htvteam

ਜਨਮਦਿਨ ਮਨਾ ਕੇ ਆਈ ਔਰਤ ਦੀ ਹੋਟਲ ਦੇ ਕਮਰੇ ‘ਚੋਂ ਲਾਸ਼ ਮਿਲੀ

Htv Punjabi