Htv Punjabi
Punjab

ਪੰਜਾਬੀ ਗਾਇਕੀ ਅਤੇ ਗੀਤਕਾਰੀ ਦੇ ਖੇਤਰ ਵਿਚ ਉਭਰਦਾ ਕਲਾਕਾਰ – ਰਾਣਾ ਸੋਤਲ

ਰਾਣਾ ਸੋਤਲ ਇੱਕ ਪੰਜਾਬੀ ਗਾਇਕ ਅਤੇ ਗੀਤਕਾਰ ਹੈ । ਰਾਣਾ ਸੋਤਲ ਨੇ ਆਪਣੇ ਸੰਗੀਤਕ ਕੈਰੀਅਰ ਦੀ ਸ਼ੁਰੂਆਤ ਇੱਕ ਗੀਤਕਾਰ ਵਜੋਂ ਕੀਤੀ । ਰਾਣਾ ਸੋਤਲ ਦਾ ਪਿੰਡ ਸੋਤਲ ਬਾਬਾ, ਜ਼ਿਲ੍ਹਾ ਰੂਪਨਗਰ ਹੈ। ਨੇਹਾ ਕੱਕੜ, ਇੰਦਰ ਚਾਹਲ, ਗੁਰਜਾਜ਼, ਕਮਲ ਖਹਿਰਾ ਸਮੇਤ ਕਈ ਪੰਜਾਬੀ ਕਲਾਕਾਰ ਰਾਣਾ ਸੋਤਲ ਦੇ ਲਿਖੇ ਗੀਤ ਗਾ ਚੁੱਕੇ ਹਨ । ਰਾਣਾ ਸੋਤਲ ਦਾ ਕਹਿਣਾ ਹੈ ਕੇ ਮੇਰੇ ਬਚਪਨ ਦੇ ਦੌਰਾਨ ਮੈਨੂੰ ਪੜ੍ਹਨ ਅਤੇ ਲਿਖਣ ਦਾ ਸ਼ੌਕ ਸੀ। ਮੈਂ ਆਪਣਾ ਸਫਰ ਕਾਲਜ ਦੇ ਦਿਨਾਂ ਵਿੱਚ ਸ਼ੁਰੂ ਕੀਤਾ ਸੀ, ਉਦੋਂ ਤੋਂ ਮੈਂ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਸ਼੍ਰੀ ਸ਼ਿਵ ਕੁਮਾਰ ਬਟਾਲਵੀ ਹਮੇਸ਼ਾ ਮੇਰੇ ਪ੍ਰੇਰਨਾ ਸਰੋਤ ਰਹੇ ਹਨ।
ਰਾਣਾ ਸੋਤਲ ਦੇ ਹੁਣ ਤਕ ਲਿਖੇ ਗੀਤ ਜੋ ਰਿਲੀਜ਼ ਹੋ ਚੁੱਕੇ ਹਨ : –
1. ਦਿਲ ਕੋ ਕਰਾਰ ਆਇਆ – ਨੇਹਾ ਕੱਕੜ ਅਤੇ ਯਾਸਰ ਦੇਸਾਈ
2. ਰੁਲਾ ਦੇਤੀ ਹੈ – ਯਾਸਰ ਦੇਸਾਈ
3. ਹੀਰ ਰਾਂਝਾ – ਰੀਤੋ ਰੀਬਾ
4. ਮੁੱਖ ਰੋਆ – ਤਨਵੀਰ ਇਵਾਨ ਅਤੇ ਯਾਸਰ ਦੇਸਾਈ
5. ਪਹਿਲੀ ਬਾਰਿਸ਼ – ਯਾਸਰ ਦੇਸਾਈ
6. ਸੋਹਣੀ ਲਗਦੀ – ਰੋਹਨਪ੍ਰੀਤ ਸਿੰਘ
7. ਹੈਲੋ ਹੈਲੋ – ਰੋਹਨਪ੍ਰੀਤ ਸਿੰਘ
8. ਮੂਵ ਆਨ – ਇੰਦਰ ਚਾਹਲ
9. ਪੰਜਾਬ – ਗੁਰਜਾਜ਼
10. ਗੁੱਸਾ ਜੱਟੀ ਦਾ – ਗੁਰਜਾਜ਼
11. ਦਿਲ ਕਾ ਗਹਿਣਾ – ਯਾਸਰ ਦੇਸਾਈ
12. ਪਿਆਰ ਨਾਲ – ਵਿਭੋਰ ਪਰਾਸ਼ਰ
13. ਸਹੇਲੀ – ਕਮਲ ਖਹਿਰਾ
14. ਕੋਈ ਸਟੰਟ ਨਹੀਂ – ਗੁਰਜਾਜ਼

Related posts

ਬਾਰਡਰ ਵਾਲੇ ਵੈਦ ਨੇ ਦਿਖਾਇਆ ਚਾਂਦੀ ਵਾਲੇ ਛੁਹਾਰੇ ਖਾਣ ਦਾ ਕਮਾਲ

htvteam

ਲੇਡੀ ਤਸਕਰ ਦੀਆਂ ਚਕਾਈਆਂ ਛਾਲਾਂ

htvteam

ਦਲੇਰ ਜਨਾਨੀ ਨੇ ਇੱਕਲ਼ੀ ਨੇ ਤਿੰਨੋਂ ਬੜਕਾਏ, ਘਰ ‘ਚ ਬਣਿਆ ਸਾਊਥ ਇੰਡੀਅਨ ਫਿਲਮਾਂ ਵਾਲਾ ਸੀਨ

htvteam

Leave a Comment