Htv Punjabi
Punjab Video

ਗੁੰਡਿਆਂ ਨੇ ਰਾਹ ਜਾਂਦਾ ਮਾਰ’ਤਾ ਪੁਲਸੀਆ ਮੁੰਡਾ; ਅਜਿਹੇ ਗੁੰਡਿਆਂ ਤੋਂ ਬਚੋ

ਹਿਲਾ ਕੇ ਰੱਖ ਦੇਣ ਵਾਲਾ ਇਹ ਮਾਮਲਾ ਜਿਲ੍ਹਾ ਕਪੂਰਥਲਾ ਦੇ ਪਿੰਡ ਤਲਵੰਡੀ ਮਹਿਮਾ ਨੇੜੇ ਦਾ ਹੈ | ਕਰੀਬ ਤਿੰਨ ਮਹੀਨੇ ਪਹਿਲਾਂ 15/10/2022 ਨੂੰ ਕਾਂਸਟੇਬਲ ਪਰਮਿੰਦਰ ਸਿੰਘ ਡਿਊਟੀ ਦੌਰਾਨ ਆਪਣੀ ਨਿੱਜੀ ਕਾਰ ਵਿੱਚ ਨਕੋਦਰ ਵੱਲ ਜਾ ਰਿਹਾ ਸੀ । ਜਦੋਂ ਉਹ ਪਿੰਡ ਤਲਵੰਡੀ ਮਹਿਮਾ ਨੇੜੇ ਪਹੁੰਚਿਆ ਤਾਂ ਅੱਗੇ ਜਾ ਰਹੀ ਬੱਸ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਵਿੱਚ ਪਿੱਛੇ ਆ ਰਹੇ ਕਾਰ ਚਾਲਕ ਨਾਲ ਇਸਦਾ ਮਾਮੂਲੀ ਤਕਰਾਰ ਹੋ ਗਿਆ | ਜਿਸ ਤੋਂ ਬਾਅਦ ਪਰਮਿੰਦਰ ਓਥੋਂ ਚਲਾ ਗਿਆ | ਪਰ ਦੂਜੇ ਕਾਰ ਚਾਲਕ ਨੇ ਮੋਬਾਇਲ ਫ਼ੋਨ ਰਾਹੀਂ ਆਪਣੇ ਸਾਥੀਆਂ ਨੂੰ ਬੁਲਾ ਲਿਆ ਰਾਹ ‘ਚ ਇਸਨੂੰ ਘੇਰ ਬੁਰੀ ਤਰਾਂ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ | ਇਸ ਦੌਰਾਨ ਥਾਣਾ ਕੋਤਵਾਲੀ ਵਿਖੇ ਤਾਇਨਾਤ ਹੌਲਦਾਰ ਨਵਦੀਪ ਸਿੰਘ ਨੇ ਜਦੋਂ ਸੀਨ ਦੇਖਿਆ ਤਾਂ ਪਰਮਿੰਦਰ ਨੂੰ ਆਪਣੀ ਕਾਰ ਵਿਚ ਬਿਠਾ ਕੇ ਸਿਵਲ ਹਸਪਤਾਲ ਆਉਣਾ ਸ਼ੁਰੂ ਕਰ ਦਿੱਤਾ ਪਰ ਹਮਲਾਵਰਾਂ ਨੇ ਉਸ ਤੇ ਵੀ ਹਮਲਾ ਕਰ ਦਿੱਤਾ | ਇਸ ਦੌਰਾਨ ਇਕ ਰਾਹਗੀਰ ਮਨਪ੍ਰੀਤ ਸਿੰਘ ਨੇ ਵੀ ਜਦੋਂ ਅੱਗੇ ਆ ਬਚਾਅ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਗੁੰਡਿਆਂ ਦਾ ਸ਼ਿਕਾਰ ਹੋ ਗਿਆ | ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੌਲਦਾਰ ਪਰਮਿੰਦਰ ਸਿੰਘ ਅਤੇ ਰਾਹਗੀਰ ਮਨਪ੍ਰੀਤ ਸਿੰਘ ਨੂੰ ਜਲੰਧਰ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ।

Related posts

ਕਿਸਾਨ ਨੇ ਆਪਣੀ ਉਮੀਦ ਉੱਤੇ ਫੇਰਿਆ ਟ੍ਰੈਕਟਰ; ਦੇਖੋ ਵੀਡੀਓ

htvteam

7 ਸਾਲਾਂ ਮਾਸੂਮ ਨਾਲ ਫੁੱਫੜ ਨੇ ਟੱਪੀਆਂ ਹੱਦਾਂ; ਦੇਖੋ ਕਿਸ ਹਾਲ ‘ਚ ਮਿਲਿਆ

htvteam

ਫਸਲ ਪੱਕ ਰਹੀ ਹੈ ਤੇ ਕੋਰੋਨਾ ਮਜ਼ਦੂਰਾਂ ਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੰਦਾ, ਜੇਕਰ ਸਮੇਂ ਸਿਰ ਕਟਾਈ ਨਾ ਹੋਈ ਤਾਂ ਬਰਬਾਦ ਹੋ ਸਕਦੇ ਨੇ ਕਿਸਾਨ

Htv Punjabi

Leave a Comment