ਜੇਕਰ ਤੁਹਾਨੂੰ ਵੀ ਕਿਸੇ ਬੰਦੇ ਦਾ ਫੋਨ ਆਉਂਦਾ ਤੇ ਪੈਸਿਆਂ ਦੀ ਮੰਗ ਕਰਦਾ ਤਾਂ ਹੁਣ ਘਬਰਾਉਣ ਦੀ ਜ਼ਰੂਰਤ ਨਹੀਂ ਐ… ਕਿਉਕਿ ਪੁਲਿਸ ਨੇ ਆਪਣੇ ਡੰਡਿਆਂ ਨੇ ਤੇਲ ਲਾ ਲਿਆ ਤੇ ਏਦਾਂ ਦੇ ਲੋਕਾਂ ਦੀ ਸਰਵਿਸ ਕਰਨ ਲਈ ਤਿਆਰ ਹੋ ਗਏ ਨੇ…. ਦਰਅਸਲ ਮਾਮਲਾ ਜਲੰਧਰ ਦਾ ਏ ਜਿਥੋ ਦੇ ਅਸ਼ੀਸ਼ ਨਾਮ ਦੇ ਵਿਅਕਤੀ ਨੂੰ ਇਕ ਫੋਨ ਕਾਲ ਆਉਂਦੀ ਐ ਤੇ ਉਸ ਪਾਸੋਂ 5 ਲੱਖ ਦੀ ਮੰਗ ਕੀਤੀ ਜਾਂਦੀ ਐ,,, ਸਿੱਧੇ ਤੌਰ ਤੇ ਉਸਨੂੰ ਧਮਕੀ ਵੀ ਦਿੱਤੀ ਜਾਂਦੀ ਐ ਕਿ ਜੇਕਰ ਪੈਸੇ ਨਾ ਦਿੱਤਾ ਤਾਂ ਵੱਡਾ ਨੁਕਸਾਨ ਕੀਤਾ ਜਾਵੇਗਾ।.. ਪਰ ਅਸ਼ੀਸ਼ ਉਸ ਗਿਰੋਹ ਦੀ ਗਿੱਦੜ ਧਮਕੀ ਤੋਂ ਡਰਿਆ ਨਹੀਂ ਸਗੋਂ ਡਟ ਕੇ ਉਨਾਂ ਦਾ ਮੁਕਾਬਲਾ ਕੀਤਾ।.. ਮਤਲਵ ਕਿ ਜੋ ਉਸ ਨਾਲ ਵਾਪਰਿਆ ਤਾਂ ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ,,, ਫੇਰ ਕੀ ਸੀ ਪੁਲਿਸ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ,,, ਛਾਣਬੀਨ ਸ਼ੁਰੂ ਹੋਈ ਤਾਂ ਪਤਾ ਲੱਗਿਆ ਕਿ ਪੈਸੇ ਮੰਗਣ ਵਾਲੇ ਵਿਅਕਤੀ ਅਸ਼ੀਸ਼ ਕੋਲ ਕੁਝ ਸਾਲ ਪਹਿਲਾ ਕੰਮ ਕਰਦੇ ਸੀ ਜਿਨਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ,, ਜਿਨਾਂ ਚੋਂ ਇਕ ਲੁਧਿਆਣਾ ਦਾ ਰਹਿਣ ਵਾਲਾ ਸੀ ਜਿਸ ਦਾ ਨਾਮ ਹਰਦੀਪ ਸਿੰਘ ਸੀ ਤੇ ਦੂਜਾ ਜਲੰਧਰ ਦਾ ਰਹਿਣ ਵਾਲਾ ਸੀ ਜਿਸ ਦਾ ਨਾਮ ਪਰਮਜੀਤ ਸਿੰਘ ਸੀ….
ਇਸ ਖਬਰ ਤੋਂ ਇਹ ਨਿਕਲ ਕੇ ਸਾਹਮਣੇ ਆਇਆ ਹੈ ਕਿ ਜੇਕਰ ਉਹ ਇਸ ਗਿਰੋਹ ਦੀਆਂ ਫੋਕੀਆਂ ਧਮਕੀਆਂ ਤੋਂ ਡਰ ਜਾਂਦੇ ਤਾਂ ਆਪਣੇ ਪੈਸੇ ਗਵਾ ਲੈਂਦੇ ਪਰ ਉਸਨੇ ਦਲੇਰੀ ਦਿਖਾਈ ਤੇ ਪੁਲਿਸ ਦੇ ਸਾਥ ਨਾਲ ਉਨਾਂ ਨੂੰ ਕਾਬੂ ਕਰ ਲਿਆ ਗਿਆ,, ਪਰ ਹੋਰਨਾਂ ਲੋਕਾਂ ਨੂੰ ਵੀ ਇਸ ਤੋਂ ਸਿੱਖ ਲੈਣੀ ਚਾਹੀਦੀ ਐ…ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….