ਜਦੋਂ ਘਰ ਚ ਇਕੱਲੀ ਜਨਾਨੀ ਹੁੰਦੀ ਐ ਤਾਂ ਉਸ ਨੂੰ 100 ਤਰਾਂ ਦਾ ਭੈਅ ਜਾਪਦਾ।.. ਕਈ ਮਨ ਚ ਖਿਆਲ ਆਉਂਦੇ ਨੇ ਕਿ ਕਿਧਰੇ ਕੁਝ ਗਲਤ ਨਾ ਹੋ ਜਾਵੇ…ਪਰ ਭਰ ਭੈਅ ਮਨ ਚ ਆਉਂਦਾ ਕਿਉਂ ਐ ਇਸ ਬਾਰੇ ਦੱਸਦਾ ਹਾਂ… ਕਿਉਕਿ ਸਾਡੇ ਸਮਾਜ ਕਈ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਜੋ ਇਸ ਤੇ ਪੂਰੀਆਂ ਢੁੱਕਦੀਆਂ ਨੇ… ਅਜਿਹਾ ਹੀ ਹੋਇਆ ਤਰਨਤਾਰਨ ਦੇ ਭਿੱਖੀਵਿੰਡ ਚ, ਜਿਥੇ ਘਰ ਚ ਇਕ ਇਕੱਲੀ ਔਰਤ ਨੂੰ ਦੇਖ ਦੋ ਬੰਦਿਆਂ ਨੇ ਨੀਅਤ ਖਰਾਬ ਹੋ ਜਾਂਦੀ ਐ… ਜਿਸ ਤੋਂ ਬਾਅਦ ਉਹ ਘਰ ਚ ਦਾਖਲ ਹੋ ਜਾਂਦੇ ਨੇ ਤੇ ਜਨਾਨੀ ਨੂੰ ਬੰਧਕ ਬਣਾ ਲੈਂਦੇ ਨੇ… ਉਸ ਤੋਂ ਬਾਅਦ 12 ਲੱਖ ਰੁਪਏ ਤੋਂ ਇਲਾਵਾ ਪੰਜ ਤੋਲੇ ਸੋਨਾ ਲੈ ਕੇ ਫਰਾਰ ਹੋ ਜਾਂਦੇ ਨੇ…
ਫਿਲਹਾਲ ਪੁਲਿਸ ਨੂੰ ਪੀੜਤ ਪਰਿਵਾਰ ਵਲੋਂ ਸੂਚਿਤ ਕਰ ਦਿੱਤਾ ਗਿਆ ਤੇ ਪੁਲਿਸ ਵਲੋਂ ਪੀੜਤ ਦੇ ਬਿਆਨਾਂ ਦੇ ਆਧਾਰ ਦੇ ਮਾਮਲਾ ਦਰਜ ਕਰ ਲਿਆ ਤੇ ਤਫ਼ਤੀਸ਼ ਸ਼ੁਰੂ ਕਰ ਦਿੱਤੀ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..