Htv Punjabi
Punjab

ਨਸ਼ੇ ਦੀ ਓਵਰਡੋਜ਼ ਕਾਰਨ 2 ਨੌਜਵਾਨਾਂ ਦੀ ਮੌ+ਤ, ਦੇਖਿਆ ਨੀ ਜਾਂਦਾ ਮਾਂ ਦਾ ਦਰਦ

ਟਾਂਡਾ, 25 ਫਰਵਰੀ 2023 – ਟਾਂਡਾ ਅਧੀਨ ਪੈਂਦੇ ਪਿੰਡ ਤਲਾ ਵਿਖੇ ਨਸ਼ੇ ਦੀ ਓਵਰਡੋਜ਼ ਕਾਰਨ 2 ਨੌਜਵਾਨਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ । ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਪਿਛਲੇ 5-6 ਦਿਨਾਂ ਤੋਂ ਘਰੋਂ ਗਾਇਬ ਹੋਏ 2 ਨੌਜਵਾਨ ਜਿਨ੍ਹਾਂ ਦੀਆਂ ਲਾਸ਼ਾਂ ਪਿੰਡ ਤਲਾ ਦੇ ਇਕ ਖੇਤ ਵਿਚੋਂ ਬਰਾਮਦ ਕੀਤੀਆਂ ਗਈਆਂ।

ਇਸ ਹੌਲਨਾਕ ਘਟਨਾ ਦਾ ਉਸ ਸਮੇਂ ਖੁਲਾਸਾ ਹੋਇਆ ਜਦੋਂ ਇੱਕ ਕਿਸਾਨ ਆਪਣੇ ਖੇਤਾਂ ਨੂੰ ਪਾਣੀ ਦੇਣ ਵਾਸਤੇ ਗਿਆ ਹੋਇਆ ਸੀ ਕਿ ਖੇਤ ਵਿਚ ਦੋ ਨੌਜਵਾਨਾਂ ਦੀਆਂ ਦੀਆਂ ਲਾਸ਼ਾਂ ਨਸ਼ੇ ਵਾਲੀਆਂ ਲੱਗੀਆਂ ਹੋਈਆਂ ਸਰਿੰਜਾਂ ਸਮੇਤ ਪਈਆਂ ਹੋਈਆਂ ਸਨ। ਜਿਸ ਉਪਰੰਤ ਉਸ ਨੇ ਪਿੰਡ ਦੇ ਸਰਪੰਚ ਅਤੇ ਟਾਂਡਾ ਪੁਲਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ਉਪਰੰਤ ਡੀ.ਐਸ.ਪੀ ਟਾਂਡਾ ਕੁਲਵੰਤ ਸਿੰਘ ਅਤੇ ਥਾਣਾ ਮੁਖੀ ਟਾਂਡਾ ਮਲਕੀਅਤ ਸਿੰਘ ਨੇ ਪੁਲਸ ਟੀਮ ਪਹੁੰਚ ਕੇ ਖਰਾਬ ਹੋ ਚੁੱਕੀਆਂ ਅਤੇ ਬਦਬੂ ਮਾਰ ਰਹੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਦੀ ਪ੍ਰਕਿਰਿਆ ਆਰੰਭ ਕਰ ਦਿੱਤੀ।

ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਅਵਤਾਰ ਸਿੰਘ ਪੁੱਤਰ ਦਿਲਦਰ ਸਿੰਘ, ਸਾਹਿਲ ਪੁੱਤਰ ਚਨਾ ਦੋਨਾਂ ਨਿਵਾਸੀ ਤਲਾ ਵਜੋਂ ਹੋਈ ਹੈ ਅਤੇ ਉਕਤ ਨੌਜਵਾਨ ਹੋਟਲਾਂ ਅਤੇ ਵਿਆਹਾਂ ਵਿੱਚ ਵੇਟਰ ਦਾ ਕੰਮ ਕਰਦੇ ਸਨ ਅਤੇ ਨਸ਼ੇ ਦੇ ਆਦੀ ਸਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਡੀਐਸਪੀ ਕੁਲਵੰਤ ਸਿੰਘ ਨੇ ਦੱਸਿਆ ਪੋਸਟਮਾਰਟਮ ਉਪਰੰਤ ਮ੍ਰਿਤਕ ਦੀਆਂ ਲਾਸ਼ਾਂ ਲਾਸ਼ਾਂ ਵਾਰਸਾਂ ਦੇ ਹਵਾਲੇ ਕੀਤੀਆਂ ਜਾਣਗੀਆਂ।

ਇਥੇ ਵਰਨਣਯੋਗ ਹੈ ਕਿ ਆਏ ਦਿਨ ਹੀ ਨਸ਼ੇ ਦੀ ਓਵਰਡੋਜ਼ ਕਾਰਨ ਪੰਜਾਬ ਵਿਚ ਨੌਜਵਾਨਾਂ ਦੀਆਂ ਮੌਤਾਂ ਲਗਾਤਾਰ ਹੋ ਰਹੀਆਂ ਹਨ, ਜਦ ਕਿ ਸਰਕਾਰਾਂ ਵੱਲੋਂ ਨਸ਼ਾ ਖਤਮ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸ ਸਬੰਧੀ ਪੁਲਿਸ ਨੇ ਹੋਰ ਲੋੜੀਂਦੀ ਪ੍ਰਕਿਰਿਆ ਆਰੰਭ ਕਰ ਦਿੱਤੀ ਹੈ।

Related posts

ਗੁਰਬਾਣੀ ਪ੍ਰਸਾਰਣ ਮੁੱਦੇ ਤੇ CM ਮਾਨ ਨੇ ਖਿੱਚੇ ਪੈਰ ?

htvteam

ਆਹ ਬੰਦੇ ਦਾ ਕੀ ਹੋ ਗਿਆ ਚੋਰੀ ?

htvteam

ਘਰ ਬੈਠੇ ਕਰੋਂ ਆਹ ਕੰਮ ਮੁਫਤ ‘ਚ ਮਿਲਣਗੇ 10 ਸੂਟ

htvteam

Leave a Comment