ਜੇਕਰ ਤੁਹਾਨੂੰ ਵੀ ਕੋਈ ਅਜਿਹਾ ਫੋਨ ਆਉਂਦਾ ਜਿਸ ਚ ਕੋਈ ਕੁੜੀ ਤੁਹਾਨੂੰ ਪਿਆਰ ਦੇ ਜਲ ਚ ਫਸਾਉਂਦੀ ਐ ਜਾਂ ਫੇਰ ਰੋਮੈਂਟਿਕ ਗੱਲਾਂ ਕਰਦੀ ਐ… ਤਾਂ ਉਨਾਂ ਤੋਂ ਤੁਸੀਂ ਸੁਚੇਤ ਹੋ ਜਾਓ… ਕਿਉਂਕਿ ਉਹ ਲੋਕ ਤੁਹਾਡੇ ਨਾਲ ਅਜਿਹਾ ਵਰਤੀਰਾ ਕਰਕੇ ਫੇਰ ਬਲੈਕਮੇਲ ਕਰਦੇ ਨੇ ਤੇ ਮੋਟੇ ਪੈਸਿਆਂ ਦੀ ਡਿਮਾਂਡ ਕਰਦੇ ਨੇ। ਪਰ ਇਸ ਮਾਮਲੇ ਚ ਹੁਣ ਖੰਨਾ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਐ… ਖੰਨਾ ਪੁਲਿਸ ਨੇ ਹਨੀਟ੍ਰੈਪ ਚ ਫਸਾ ਕੇ ਬਲੈਕਮੇਲ ਕਰਨ ਵਾਲੇ ਇਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਐ ਜੋ ਇਕ ਫੌਜੀ ਨੂੰ ਆਪਣਾ ਸ਼ਿਕਾਰ ਬਣਾ ਕੇ ਉਸਦੀ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰ ਰਿਹਾ ਸੀ, ਜਿਸ ਨੂੰ ਹੁਣ ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਇਸ ਗਿਰੋਹ ਚ ਸ਼ਾਮਿਲ ਪਤੀ ਪਤਨੀ ਨੂੰ ਪੁਲਿਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਤੁਹਾਨੂੰ ਦੱਸ ਦਏਈ ਕਿ ਮਾਛੀਮਾੜੇ ਦੇ ਰਹਿਣ ਵਾਲੇ ਫੌਜੀ ਨੇ ਫਰੈਂਡਸ਼ਿਪ ਕਰਨ ਲਈ ਅਖਬਾਰ ਚ ਇਸ਼ਤਿਹਾਰ ਦਿੱਤਾ ਸੀ ਜਿਸ ਮਗਰੋ ਕਿਰਨਦੀਪ ਨਾਮ ਦੀ ਲੜਕੀ ਦਾ ਉਸਨੂੰ ਫੋਨ ਕਰਦੀ ਐ ਕਿ ਹੋਲੀ ਹੋਲੀ ਪਿਆਰ ਦੇ ਡਰਾਮੇ ਕਰਦੀ ਹੈ ਤੇ ਘਰ ਬੁਲਾ ਕੇ ਉਸਦੀ ਅਸ਼ਲੀਲ ਵੀਡੀਓ ਬਣਾ ਲੈਂਦੀ ਐ ਤਾਂ ਫਿਰ ਕਰੀਬ ਪੋਣੇ ਦੋ ਲੱਖ ਰੁਪਏ ਉਸ ਤੋਂ ਬਲੈਕਮੇਲ ਕਰਕੇ ਲੈ ਲੈਂਦੀ ਐ ਤੇ ਫਿਰ ਪੰਜ ਲੱਖ ਦੀ ਡਿਮਾਂਢ ਕਰਦੀ ਐ ਜਿਸ ਤੋਂ ਬਾਅਦ ਫੋਜੀ ਨੇ ਉਸਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾ ਦਿੱਤੀ ਤਾਂ ਪੁਲਿਸ ਨੇ ਉਨਾਂ ਨੂੰ ਗ੍ਰਿਫਤਾਰ ਕਰ ਲਿਆ।
ਅਜਿਹੇ ਮਾਮਲੇ ਕਾਫੀ ਵਾਰ ਦੇਖਣ ਨੂੰ ਮਿਲਦੇ ਨੇ ਪਰ ਫੇਰ ਵੀ ਅਜਿਹੇ ਫੇਕ ਲੋਕਾਂ ਦੇ ਗਿਰੋਹ ਤੋਂ ਬਚਣ ਦੀ ਸਾਨੂੰ ਜ਼ਰੂਰਤ ਐ… ਤਾਂ ਜੋ ਕੋਈ ਵਿਅਕਤੀ ਅਜਿਹੇ ਗਿਰੋਹ ਦਾ ਸ਼ਿਕਾਰ ਨਾ ਹੋ ਸਕੇ? ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..
