Htv Punjabi
Punjab Religion Video

ਡੇਰਾ ਪ੍ਰੇਮਣਾਂ ਦੀਆਂ ਹਰਕਤਾਂ ਤੋਂ ਪੂਰਾ ਪਿੰਡ ਹੋਇਆ ਦੁੱਖੀ, ਲੋਕਾਂ ਦੇ ਫੋਨ ਮੰਗ ਕਰਦੀਆਂ ਸੀ ਇਹ ਕੰਮ

ਪੰਜਾਬ ਦੀ ਹੱਦ ਨਾਲ ਲਗਦੇ ਹਰਿਆਣਾ ਦੇ ਸਿੱਖ ਬਹੁ ਗਿਣਤੀ ਪਿੰਡਾਂ ਚ ਡੇਰਾ ਸਿਰਸਾ ਦੇ ਚੇਲਿਆਂ ਵੱਲੋਂ ਆਮ ਲੋਕਾਂ ਦੇ ਫੋਨ ਬਹਿਲਾ ਫੁਸਲਾ ਕੇ ਫੜਨ ਉਪਰੰਤ ਆਪਣੇ ਡੇਰੇ ਦਾ ਚੈਨਲ ਸਬਸਕ੍ਰਾਈਬ ਕਰਨ ਦੇ ਮਾਮਲੇ ਸਾਹਮਣੇ ਆਉਣ ਉਪਰੰਤ ਸਿੱਖ ਸੰਗਤਾਂ ਚ ਰੋਸ ਪਾਇਆ ਜਾ ਰਿਹੈ।

ਤਸਵੀਰਾਂ ਤੇ ਘਰ ‘ਚ ਰੌਲਾ ਇਹ ਲੋਕ ਐਵੇਂ ਹੀ ਨਹੀਂ ਪਾ ਰਹੇ। ਅਸਲ ‘ਚ ਹੁਣ ਹਰਿਆਣਾ ਦੇ ਸਿੱਖ ਅਬਾਦੀ ਵਾਲੇ ਪਿੰਡਾਂ ‘ਚ ਰਹਿੰਦੇ ਲੋਕਾਂ ਦੇ ਮੋਬਾਇਲ ਫੋਨ ਡੇਰਾ ਪ੍ਰੇਮੀ ਸਿਰਸਾ ਦੇ ਪ੍ਰੇਮੀਆਂ ਦੀ ਅੱਖ ਹੇਠਾਂ ਆ ਗਏ ਨੇ।

ਪਰ ਹਰਿਆਣਾ ਦੇ ਪਿੰਡ ਦੇਸੂ ਮਲਕਾਣਾ ‘ਚ ਉਸ ਵੇਲੇ ਸੀਨ ਬਣ ਗਿਆ ਜਦੋਂ ਪਿੰਡ ਦੇ ਲੋਕਾਂ ਨੇ ਡੇਰਾ ਪ੍ਰੇਮੀਆਂ ਨੂੰ ਮੋਬਾਇਲ ਫੋਨ ਉੱਤੇ ਗਲਤ ਕੰਮ ਕਰਦੇ ਰੰਗੀ ਹੱਥੀਂ ਫੜ ਲਿਆ। ਉਸ ਤੋਂ ਬਾਅਦ ਕੀ ਹੋਇਆ ਜ਼ਰਾ ਤੁਸੀਂ ਆਪ ਹੀ ਦੇਖ ਲਓ ਕਿਵੇਂ ਸਿੱਖ ਭਾਈਚਾਰੇ ਦੇ ਲੋਕਾਂ ਨੇ ਮੌਕੇ ਉੱਤੇ ਡੇਰਾ ਪ੍ਰੇਮੀਆਂ ਦਾ ਜਲੂਸ ਕੱਢਿਆ।

ਅਸਲ ‘ਚ ਪਿੰਡ ‘ਚ ਵੜ੍ਹਕੇ ਡੇਰਾ ਪ੍ਰੇਮੀ ਬਲਾਤਕਾਰੀ ਤੇ ਕਾਤਲ ਰਾਮ ਰਹੀਮ ਦੀ ਸੋਸ਼ਲ ਮੀਡੀਆ ਉੱਤੇ ਠਾਠ ਬਣਾਉਣ ਲਈ ਪਿੰਡ ਪਿੰਡ ਜਾਕੇ ਲੋਕਾਂ ਦੇ ਮੋਬਾਇਲ ਕੁੜੀਆਂ ਧੱਕੇ ਨਾਲ ਫੜਕੇ ਡੇਰੇ ਨਾਲ ਜੋੜਦੀਆਂ ਸਨ। ਜਿਸਦੀ ਪਿੰਡ ਵਾਲਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨ ਹਰਪ੍ਰੀਤ ਸਿੰਘ ਹੋਰਾਂ ਨੂੰ ਸ਼ਿਕਾਇਤ ਵੀ ਕੀਤੀ।

ਇਸੇ ਕੜੀ ਚ ਅੱਜ ਹਰਿਆਣਾ ਦੇ ਜ਼ਿਲ੍ਹਾ ਸਿਰਸਾ ਦੇ ਪਿੰਡ ਦੇਸੂ ਮਲਕਾਣਾ ਵਾਸੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਦੌਰਾਨ ਉਕਤ ਕਾਰੇ ਤੋਂ ਜਾਣੂੰ ਕਰਵਾਇਆ। ਓਧਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਉਕਤ ਕਾਰੇ ਦੀ ਨਿਖੇਧੀ ਕਰਦਿਆਂ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਕਿ ਕਿਉਂਕਿ ਇਹ ਸਾਈਬਰ ਕ੍ਰਾਈਮ ਹੈ ਇਸਲਈ ਸੌਦਾ ਸਾਧ ਦੇ ਚੇਲਿਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।….ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਐਵੇਂ ਖਾਧਾ ਅੰਬ ਰੱਖਦੇ ਬਿਮਾਰੀਆਂ ਨੂੰ ਸੌ ਕੋਹ ਦੂਰ

htvteam

ਫ਼ਿਲਮੀ ਸਟਾਈਲ ‘ਚ ਫ਼ਰਾਰ ਹੋਏ ਦੋ ਬਾਲ ਕੈਦੀ; ਪੁਲਿਸ ਕਰ ਰਹੀ ਤਲਾਸ਼

htvteam

ਪਿੰਡ-ਪਿੰਡ ਜਾਕੇ ਮੁਸਲਮਾਨਾਂ ਦੇ ਮੁੰਡੇ ਹੁਣ ਦੇਖੋ ਕੀ ਕਰਨ ਲੱਗੇ

htvteam

Leave a Comment