Htv Punjabi
Punjab Video

ਲਓ ਜੀ ਹੁਣ ਸੜਕਾਂ ਬਣਾਉਣ ਲਈ ਲੋਕ ਆਪ ਦੇਣਗੇ ਪੈਸੇ !

ਮਾਮਲਾ ਅੰਮ੍ਰਿਤਸਰ ਦੇ ਇਲਾਕਾ ਮੋਹਕਮਪੂਰਾ ਵਿਖੇ ਵਾਟਰ ਸਪਲਾਈ ਦੀ ਪਾਈਪ ਪਾਉਣ ਲਈ ਪੁੱਟੀ ਗਈ ਸੜਕ ਦਾ ਹੈ ਜਿਸ ਦੀ ਅਜੇ ਤੱਕ ਮੁਰੰਮਤ ਨਹੀਂ ਕਰਵਾਈ ਗਈ,,,ਜਿਸ ਦੇ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਸੀ ਦੇ ਚਲਦਿਆ ਜਦੋ ਲੋਕਾਂ ਦੇ ਕਹਿਣ ਦੇ ਬਾਵਜੂਦ ਪ੍ਰਸ਼ਾਸਨ ਨਾ ਗੱਲ ਨਾਂ ਸੁਣੀ ਤਾਂ ਲੋਕ ਆਪ ਇਕੱਠੇ ਹੋਏ,,ਅਤੇ ਸੜਕ ਦੀ ਰਿਪੇਅਰ ਲਈ ਆਪ ਹੀ ਪੈਸ ਇਕੱਠੇ ਕਰ ਰਹੇ,, ਇਸ ਮੌਕੇ ਜਾਣਕਾਰੀ ਦਿੰਦੇ ਹੋਏ ਚਰਨਜੀਤ ਸਿੰਘ ਮਾਨਤੀ ਪਹਿਲਵਾਨ ਅਤੇ ਇਲਾਕਾ ਨਿਵਾਸੀਆ ਨੇ ਕਿਹਾ ਕਿ ਇਸ ਸੜਕ ਨੂੰ ਬਣਵਾਉਣ ਲਈ ਅਸੀਂ ਹੁਣ ਤੱਕ ਸਬੰਧਤ ਅਧਿਕਾਰੀਆਂ ਨੂੰ ਮਿਲ ਕੇ ਕਈ ਵਾਰ ਫਰਿਆਦਾਂ ਕਰ ਚੁੱਕੇ ਹਾਂ ਪਰ ਸਾਰੇ ਹੀ ਅਧਿਕਾਰੀਆਂ ਨੇ ਲਾਰੇ ਲੱਪੇ ਲਗਾਉਣ ਤੋਂ ਸਿਵਾਏ ਕੋਈ ਕੰਮ ਨਹੀਂ ਕੀਤਾ, ਜਿਸ ਕਾਰਨ ਹੁਣ ਇਲਾਕਾ ਨਿਵਾਸੀਆਂ ਤੇ ਰਾਹਗੀਰਾਂ ‘ਚ ਭਾਰੀ ਰੋਸ ਦੀ ਲਹਿਰ ਹੈ।

ਲੋਕਾਂ ਦਾ ਆਖਣਾ ਕਿ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਨਾਲ ਬੜੀਆਂ ਉਮੀਦਾ ਨਾਲ ਜਿਤਾਇਆ ਸੀ ਪਰ ਬਦਲਾਵ ਸਿਰਫ ਵਿਧਾਇਕਾ ਅਤੇ ਮੰਤਰੀਆਂ ਦਾ ਆਇਆ ਹੈ ਆਮ ਜਨਤਾ ਅੱਜ ਵੀ ਪ੍ਰੇਸ਼ਾਨ ਹੈ, ਓਹਨਾਂ ਮੰਗ ਕੀਤੀ ਕਿ ਸਰਕਾਰ ਨੂੰ ਲੋਕਾ ਦੀਆਂ ਮੁਸ਼ਕਿਲਾਂ ਦਾ ਹੱਲ ਕਰਨਾ ਚਾਹੀਦਾ ਹੈ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਜਾਣਕਾਰਾਂ ਦੇ ਇਕ ਫੋਨ ‘ਤੇ ਘਰੋਂ ਬਾਹਰ ਜਾਣ ਵਾਲੇ ਸੋਚ ਸਮਝਕੇ ਜਾਇਓ ਕਰੋ, ਤੁਹਾਡੇ ਨਾਲ ਐਵੇਂ ਵੀ ਹੋ ਸਕਦਾ

htvteam

ਪੰਜਾਬ ਚ ਹੜ੍ਹ! ਪਾਣੀ ਦੇਖ ਘਬਰਾਏ ਲੋਕ !

htvteam

ਪਾਰਲਰ ਵਿੱਚ ਮਸਾਜ ਕਰਵਾਉਣ ਗਏ ਨੌਜਵਾਨ ਨੂੰ ਕਿਹਾ ਆ ਕੰਮ ਕਰ, ਮਨ੍ਹਾਂ ਕਰਨ ‘ਤੇ ਤੋੜ ਦਿੱਤੀਆਂ ਸਾਰੀਆਂ ਹੱਡੀਆਂ

Htv Punjabi

Leave a Comment