Htv Punjabi
Punjab Video

ਪੰਜਾਬ ਸਰਕਾਰ ਦੀ ਅੰਮ੍ਰਿਤਪਾਲ ਤੇ ਵੱਡੀ ਕਾਰਵਾਈ, ਹਾਈਕੋਰਟ ਤੋਂ ਪਈ ਮਾਨ ਸਰਕਾਰ ਨੂੰ ਝਾੜ

ਅੰਮ੍ਰਿਤਪਾਲ ਸਿੰਘ ਦੀ ‘ਵਾਰਿਸ ਪੰਜਾਬ ਦੀ’ ਸੰਸਥਾ ਦੇ ਕਾਨੂੰਨੀ ਸਲਾਹਕਾਰ ਬਠਿੰਡਾ ਦੇ ਇਮਾਨ ਸਿੰਘ ਖਾਰਾ ਨੇ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਸੀ। ਜਿਸ ‘ਤੇ ਹੈ ਕੋਰਟ ਵੱਲੋਂ ਸੁਣਵਾਈ ਕੀਤੀ ਗਈ। ਸੁਣਵਾਈ ਦੌਰਾਨ ਅਦਾਲਤ ਵਿਚ ਅੰਮ੍ਰਿਪਾਲ ਸਿੰਘ ਦੇ ਪਿਤਾ ਵੀ ਮੌਜੂਦ ਸਨ।

‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਅਦਾਲਤ ਵਿਚ ਪੇਸ਼ ਕਰਨ ਦੀ ਮੰਗ ਕਰਦੀ ਹੈਬੀਅਸ ਕਾਰਪਸ ਪਟੀਸ਼ਨ ’ਤੇ ਅੱਜ ਸੁਣਵਾਈ ਕਰਦਿਆਂ ਹਾਈਕੋਰਟ ਵਲੋਂ ਸਰਕਾਰ ਨੂੰ 4 ਦਿਨਾਂ ਅੰਦਰ ਸਥਿਤੀ ਰਿਪੋਰਟ ਦੇਣ ਦੇ ਆਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਅਦਾਲਤ ਨੇ ਪੰਜਾਬ ਸਰਕਾਰ ਨੂੰ ਸਵਾਲ ਪੁੱਛਦਿਆਂ ਕਿਹਾ ਕਿ ਜੇਕਰ ਅੰਮ੍ਰਿਤਪਾਲ ਅਜੇ ਵੀ ਫ਼ਰਾਰ ਹੈ ਤਾਂ 80 ਹਜ਼ਾਰ ਪੁਲਿਸ ਕੀ ਕਰ ਰਹੀ ਹੈ।

ਪੁਲਿਸ ਨੇ ਹਾਈਕੋਰਟ ਵਿਚ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਉੱਤੇ NSA ਲਾਇਆ ਗਿਆ ਹੈ। ਹਾਲਾਂਕਿ ਪੁਲਿਸ ਨੇ ਦੱਸਿਆ ਹੈ ਕਿ ਅੰਮ੍ਰਿਤਪਾਲ ਅਜੇ ਫਰਾਰ ਹੈ। ਮੁਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਲਈ ਪੰਜਾਬ ਪੁਲਿਸ ਵੱਲੋਂ ਵੱਖ ਵੱਖ ਥਾਵਾਂ ’ਤੇ ਛਾਪੇ ਮਾਰੇ ਜਾ ਰਹੇ ਹਨ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਹੱਤਿਆ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਕੈਦੀ ਚਕਮਾ ਦੇ ਕੇ ਹਸਪਤਾਲ ਤੋਂ ਫਰਾਰ, ਰੈਡ ਅਲਰਟ ਜਾਰੀ

Htv Punjabi

ਆਹ ਬੰਦੇ ਦਾ ਕੀ ਹੋ ਗਿਆ ਚੋਰੀ ?

htvteam

ਹਈਕੋਰਟ ਦੇ ਫੁਰਮਾਨ ਨੇ ਅਧਿਆਪਕਾਂ ਦੀ ਉਡਾਈ ਨੀਂਦ

htvteam

Leave a Comment