ਖੰਨਾ ‘ਚ ਤੇਜ਼ ਰਫ਼ਤਾਰ ਥਾਰ ਜੀਪ ਨੇ ਕਹਿਰ ਮਚਾ ਦਿੱਤਾ। ਭੀੜ-ਭੜੱਕੇ ਵਾਲੀ ਅਮਲੋਹ ਰੋਡ ‘ਤੇ ਜਦੋਂ ਮੋਡੀਫਾਈਡ ਜੀਪ ਦਾ ਟਾਇਰ ਫਟਿਆ ਤਾਂ ਇਹ ਬੇਕਾਬੂ ਹੋ ਕੇ ਪਹਿਲਾਂ ਆਟੋ ਨਾਲ ਟਕਰਾਈ। ਜਿਸਤੋਂ ਬਾਅਦ ਇਹ ਜੀਪ ਬਿਜਲੀ ਦੇ ਟਰਾਂਸਫਾਰਮਰ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਤਿੰਨ ਲੋਕ ਜ਼ਖਮੀ ਹੋ ਗਏ।,,,,ਜਾਣਕਾਰੀ ਦੇ ਅਨੁਸਾਰ ਅਮਲੋਹ ਰੋਡ ਉਪਰ ਕੁੜੀਆਂ ਦੇ ਕਾਲਜ ਦੇ ਗਰਾਉਂਡ ਬਾਹਰ ਤੇਜ਼ ਰਫਤਾਰ ਜੀਪ ਦਾ ਟਾਇਰ ਫਟ ਗਿਆ। ਰਫਤਾਰ ਤੇਜ ਹੋਣ ਕਰਕੇ ਇਸ ਉਪਰ ਡਰਾਈਵਰ ਦਾ ਕੰਟੋਰਲ ਨਹੀਂ ਰਿਹਾ,,,,,,
ਇਸ ਦੌਰਾਨ ਜਦੋਂ ਲੋਕ ਇਕੱਠੇ ਹੋ ਗਏ ਅਤੇ ਸੜਕ ਉਪਰ ਟਰੈਫਿਕ ਜਾਮ ਹੋ ਗਿਆ ਤਾਂ ਇਸਦੀ ਸੂਚਨਾ ਮਿਲਦੇ ਸਾਰ ਹੀ ਨੇੜੇ ਹੀ ਆਪਣੀ ਰਿਹਾਇਸ਼ ‘ਤੇ ਮੌਜੂਦ ਡੀਐਸਪੀ ਕਰਨੈਲ ਸਿੰਘ ਸਿਵਲ ਵਰਦੀ ‘ਚ ਹੀ ਦੌੜੇ ਆਏ। ਜਿਹਨਾਂ ਨੇ ਸਭ ਤੋਂ ਪਹਿਲਾਂ ਲੋਕਾਂ ਨੂੰ ਸ਼ਾਂਤ ਕੀਤਾ ਅਤੇ ਮਾਹੌਲ ਨੂੰ ਤਣਾਅਪੂਰਨ ਹੋਣ ਤੋਂ ਬਚਾਇਆ।
ਗਨੀਮਤ ਇਹ ਰਹੀ ਕਿ ਕਿਸੇ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ,,ਜਿਸ ਤਰੀਕੇ ਨਾਲ ਥਾਰ ਦੀ ਰਫ਼ਤਾਰ ਦੱਸੀ ਜਾ ਰਹੀ ਹੈ,,ਤਾਂ ਵੱਡਾ ਨੁਕਸਾਨ ਵੀ ਹੋ ਸਕਦਾ ਸੀ,,,ਪਰ ਜਿਹੜਾ ਲੋਕਾਂ ਦਾ ਨੁਕਸਾਨ ਹੋਇਆ ਤੇ ਬਿਜਲੀ ਟਰਾਂਸਫਰ ਦਾ ਨੁਕਸਾਨ ਹੋਇਆ ਤਾਂ ਡੀਐਸਪੀ ਕਰਨੈਲ ਸਿੰਘ ਨੇ ਕਿਹਾ ਕਿ ਜੀਪ ਡਰਾਈਵਰ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਉਸਨੂੰ ਨੁਕਸਾਨ ਵੀ ਭਰਨਾ ਪਵੇਗਾ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..